ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਇਆ ਚੱਕਰਵਾਤ ਮੁਰਾਸੁ, ਕਈ ਸੂਬਿਆਂ ‘ਚ ਭਾਰੀ ਮੀਂਹ; 18 ਉਡਾਣਾਂ ਰੱਦ
ਚੱਕਰਵਾਤ ਦੇ ਪ੍ਰਭਾਵ ਕਾਰਨ ਆਂਧਰਾ ਪ੍ਰਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਰਾਤ 1:30 ਵਜੇ ਤੱਕ ਇਹ ਚੱਕਰਵਾਤ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ 'ਚ ਕੇਂਦਰਿਤ ਸੀ।
ਭਾਰਤੀ ਮੌਸਮ ਵਿਭਾਗ (IMD) ਨੇ ਦੱਸਿਆ ਹੈ ਕਿ ਬੁੱਧਵਾਰ ਤੜਕੇ ਪ੍ਰਕਾਸ਼ਮ ਜ਼ਿਲ੍ਹੇ ਦੇ ਓਂਗੋਲ ਨੇੜੇ ਭਿਆਨਕ ਚੱਕਰਵਾਤੀ ਤੂਫ਼ਾਨ ‘ਮੁਰਾਸੁ’ ਦੇ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਮੁਤਾਬਕ ਚੱਕਰਵਾਤ ਰਾਤ ਕਰੀਬ 1 ਵਜੇ ਤੱਟ ਨਾਲ ਟਕਰਾਉਣਾ ਸ਼ੁਰੂ ਹੋਇਆ। ਇਸ ਦੇ ਨਾਲ ਹੀ ਭਾਰੀ ਮੀਂਹ ਪੈ ਰਿਹਾ ਹੈ ਤੇ ਹਵਾਵਾਂ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਨ। ਹਵਾ ਦੇ ਤੇਜ਼ ਝੱਖੜਾਂ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
IMD ਦੀ ਅਧਿਕਾਰਤ ਪ੍ਰੈੱਸ ਰਿਲੀਜ਼ ‘ਚ ਕਿਹਾ ਗਿਆ ਹੈ ਕਿ ਤੱਟ ਨਾਲ ਟਕਰਾਉਣ ਦੀ ਪ੍ਰਕਿਰਿਆ ਭਾਰਤੀ ਸਮੇਂ ਅਨੁਸਾਰ ਰਾਤ 1 ਵਜੇ ਸ਼ੁਰੂ ਹੋਈ। ਤੂਫ਼ਾਨੀ ਬੱਦਲਾਂ ਦੇ ਘੇਰੇ ਦਾ ਅਗਲਾ ਹਿੱਸਾ ਤੱਟ ‘ਚ ਦਾਖ਼ਲ ਹੋ ਰਿਹਾ ਹੈ, ਜਦਕਿ ਪੂਰਾ ਬੱਦਲਾਂ ਦਾ ਘੇਰਾ ਤੱਟ ਦੇ ਬਹੁਤ ਨੇੜੇ ਹੈ।
ਇਸ ਚੱਕਰਵਾਤ ਦੇ ਪ੍ਰਭਾਵ ਕਾਰਨ ਦੱਖਣੀ ਸੂਬੇ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਪੈ ਰਿਹਾ ਹੈ। ਰਾਤ 1:30 ਵਜੇ ਤੱਕ ਇਹ ਚੱਕਰਵਾਤ ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟ ਨੇੜੇ ਪੱਛਮੀ-ਮੱਧ ਬੰਗਾਲ ਦੀ ਖਾੜੀ ‘ਚ ਕੇਂਦਰਿਤ ਸੀ। ਇਹ ਓਂਗੋਲ ਤੋਂ ਲਗਭਗ 40 ਕਿਲੋਮੀਟਰ ਦੱਖਣ-ਪੂਰਬ, ਕਾਵਲੀ ਤੋਂ 60 ਕਿਲੋਮੀਟਰ ਉੱਤਰ-ਪੂਰਬ ਤੇ ਬਾਪਟਲਾ ਤੋਂ 70 ਕਿਲੋਮੀਟਰ ਦੱਖਣ ਵੱਲ ਸਥਿਤ ਸੀ।
#WATCH | Ongole, Andhra Pradesh: Heavy rainfall accompanied by very strong winds prevail in the coastal region of Ongole amid the impact of Cyclone Murasu. https://t.co/l5C93L7Lgu
— ANI (@ANI) November 2, 2026
120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਹਵਾਵਾਂ
IMD ਨੇ ਦੱਸਿਆ ਕਿ ਚੱਕਰਵਾਤ ਦੇ ਨੇੱਲੋਰ ਤੇ ਨਰਸਾਪੁਰ ਦੇ ਵਿਚਕਾਰ, ਓਂਗੋਲ ਨੇੜੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ ਹੈ। ਬੁੱਧਵਾਰ ਸਵੇਰ ਤੱਕ ਤੱਟੀ ਇਲਾਕਿਆਂ ‘ਚ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਤੇਜ਼ ਝੱਖੜਾਂ ਦੌਰਾਨ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ।
ਇਹ ਵੀ ਪੜ੍ਹੋ
ਆਂਧਰਾ ਪ੍ਰਦੇਸ਼ ‘ਚ ਭਾਰੀ ਮੀਂਹ ਦਾ ਅਲਰਟ
ਮੌਸਮ ਵਿਭਾਗ ਅਨੁਸਾਰ ਅਗਲੇ 12 ਘੰਟਿਆਂ ਦੌਰਾਨ ਦੱਖਣੀ ਤੱਟੀ ਆਂਧਰਾ ਪ੍ਰਦੇਸ਼ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। IMD ਨੇ ਇਹ ਵੀ ਦੱਸਿਆ ਕਿ ਬੁੱਧਵਾਰ ਸਵੇਰ ਤੱਕ ਸਮੁੰਦਰ ‘ਚ ਆਮ ਲਹਿਰਾਂ ਨਾਲੋਂ 1 ਤੋਂ 1.5 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਇਨ੍ਹਾਂ ਕਾਰਨ ਦੱਖਣੀ ਤੱਟੀ ਆਂਧਰਾ ਪ੍ਰਦੇਸ਼ ਦੇ ਨੀਵੇਂ ਇਲਾਕਿਆਂ ‘ਚ ਪਾਣੀ ਭਰ ਸਕਦਾ ਹੈ। ਇਸ ਦਾ ਸਭ ਤੋਂ ਵੱਧ ਅਸਰ ਬਾਪਟਲਾ, ਕ੍ਰਿਸ਼ਨਾ ਤੇ ਪ੍ਰਕਾਸ਼ਮ ਜ਼ਿਲ੍ਹਿਆਂ ‘ਚ ਦੇਖਣ ਨੂੰ ਮਿਲ ਸਕਦਾ ਹੈ।
ਚੱਕਰਵਾਤ ‘ਮੁਰਾਸੁ’ ਕਾਰਨ 18 ਉਡਾਣਾਂ ਰੱਦ
ਚੱਕਰਵਾਤ ਮੁਰਾਸੁ ਦੇ ਕਾਰਨ ਅੱਜ ਵਿਜੈਵਾੜਾ (VGA) ਤੋਂ ਆਉਣ-ਜਾਣ ਵਾਲੀਆਂ ਇੰਡੀਗੋ ਦੀਆਂ 8 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ 10 ਉਡਾਣਾਂ ਰੱਦ ਕੀਤੀਆਂ ਜਾ ਚੁੱਕੀਆਂ ਸਨ। ਇਸ ਤਰ੍ਹਾਂ ਹੁਣ ਤੱਕ ਕੁੱਲ 18 ਉਡਾਣਾਂ ਰੱਦ ਹੋ ਚੁੱਕੀਆਂ ਹਨ। ਇਹ ਚੱਕਰਵਾਤ ਪਿਛਲੇ ਹਫ਼ਤੇ ਆਏ ਚੱਕਰਵਾਤ ‘ਅਰਨਬ’ ਨਾਲੋਂ ਕਮਜ਼ੋਰ ਹੈ। ਹਾਲਾਂਕਿ, ਇਸ ਦਾ ਅਸਰ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਓਡੀਸ਼ਾ ‘ਚ ਦੇਖਣ ਨੂੰ ਮਿਲੇਗਾ।
1.60 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ
ਭਿਆਨਕ ਚੱਕਰਵਾਤੀ ਤੂਫ਼ਾਨ ‘ਮੁਰਾਸੁ’ ਦੇ ਆਂਧਰਾ ਪ੍ਰਦੇਸ਼ ਦੇ ਤੱਟ ਵੱਲ ਤੇਜ਼ੀ ਨਾਲ ਵਧਣ ਦੇ ਮੱਦੇਨਜ਼ਰ ਓਡੀਸ਼ਾ ਸਰਕਾਰ ਨੇ ਸੋਮਵਾਰ ਨੂੰ ਦੱਖਣੀ ਜ਼ਿਲ੍ਹਿਆਂ ‘ਚੋਂ 1.60 ਲੱਖ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਇਸ ਦੇ ਨਾਲ ਹੀ ਉੱਥੇ ਆਫ਼ਤ ਪ੍ਰਬੰਧਨ ਬਲਾਂ ਦੀ ਤਾਇਨਾਤੀ ਵੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸੂਬਾ ਅਜੇ ਵੀ ਪਿਛਲੇ ਹਫ਼ਤੇ ਆਏ ਚੱਕਰਵਾਤ ‘ਅਰਨਬ’ ਕਾਰਨ ਹੋਏ ਨੁਕਸਾਨ ਤੋਂ ਉੱਭਰ ਨਹੀਂ ਸਕਿਆ ਹੈ। ਇਸ ਚੱਕਰਵਾਤ ਕਾਰਨ ਆਏ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ‘ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਸੀ।
#WATCH | Puducherry: Continuous rainfall has been reported in Puducherry since midnight under the impact of Cyclone Murasu, affecting normal life. The outer rain bands of the cyclone are currently affecting North Tamil Nadu and Puducherry.
The IMD has forecast that the cyclone will intensify into a very severe cyclonic storm and cross the Andhra Pradesh coast between Nellore and Narsapur, near Ongole, during the early hours of November 3. — ANI (@ANI) November 2, 2026
ਵਿਸ਼ੇਸ਼ ਰਾਹਤ ਕਮਿਸ਼ਨਰ (SRC) ਰਾਜੇਸ਼ ਪੀ. ਪਾਟਿਲ ਨੇ ਦੱਸਿਆ ਕਿ ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦਾ ਖ਼ਤਰਾ ਵਧ ਗਿਆ ਹੈ। ਗਜਪਤੀ ਜ਼ਿਲ੍ਹੇ ‘ਚ ਲਗਭਗ 150 ਥਾਵਾਂ ਦੀ ਪਛਾਣ ਜ਼ਮੀਨ ਖਿਸਕਣ ਦੀ ਸੰਭਾਵਨਾ ਵਾਲੇ ਇਲਾਕਿਆਂ ਵਜੋਂ ਕੀਤੀ ਗਈ ਹੈ। ਇਨ੍ਹਾਂ ਥਾਵਾਂ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੰਜਾਮ ਜ਼ਿਲ੍ਹੇ ‘ਚ ਹੜ੍ਹਾਂ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਲਗਭਗ 1.50 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ।
ਆਫ਼ਤ ਪ੍ਰਬੰਧਨ ਮੰਤਰੀ ਸੁਰੇਸ਼ ਪੁਜਾਰੀ ਨੇ ਕਿਹਾ ਕਿ ਚੱਕਰਵਾਤ ਕਾਰਨ 8 ਜ਼ਿਲ੍ਹਿਆਂ ਗੰਜਾਮ, ਗਜਪਤੀ, ਕੋਰਾਪੁਟ, ਰਾਏਗੜ੍ਹਾ, ਮਲਕਾਨਗਿਰੀ, ਕੰਧਮਾਲ, ਕਾਲਾਹਾਂਡੀ ਤੇ ਪੁਰੀ ‘ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲਗਭਗ 3.33 ਲੱਖ ਲੋਕਾਂ ਨੂੰ ਠਹਿਰਾਉਣ ਲਈ 1,139 ਰਾਹਤ ਕੈਂਪ ਤਿਆਰ ਕੀਤੇ ਗਏ ਹਨ।
ਪੰਜ ਜ਼ਿਲ੍ਹਿਆਂ ‘ਚ ਅੱਜ ਸਕੂਲ ਤੇ ਆਂਗਣਵਾੜੀ ਕੇਂਦਰ ਬੰਦ
ਅਧਿਕਾਰੀਆਂ ਨੇ ਦੱਸਿਆ ਕਿ ਇਸ ਵਾਰ ਪ੍ਰਸ਼ਾਸਨ ਦਾ ਮੁੱਖ ਧਿਆਨ ਪੰਜ ਜ਼ਿਲ੍ਹਿਆਂ ਗੰਜਾਮ, ਗਜਪਤੀ, ਕੋਰਾਪੁਟ, ਮਲਕਾਨਗਿਰੀ ਤੇ ਕੰਧਮਾਲ’ਤੇ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਅੱਜ ਸਕੂਲ ਤੇ ਆਂਗਣਵਾੜੀ ਕੇਂਦਰ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਸ਼ਟਰੀ ਆਫ਼ਤ ਪ੍ਰਤੀਕਿਰਿਆ ਬਲ (NDRF), ਓਡੀਸ਼ਾ ਆਫ਼ਤ ਪ੍ਰਤੀਕਿਰਿਆ ਬਲ (ODRAF) ਤੇ ਓਡੀਸ਼ਾ ਫਾਇਰ ਸਰਵਿਸ ਦੇ ਕਰਮਚਾਰੀਆਂ ਸਮੇਤ 300 ਤੋਂ ਵੱਧ ਬਚਾਅ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਚੱਕਰਵਾਤ ‘ਮੁਰਾਸੁ’ ਦੇ ਪ੍ਰਭਾਵ ਕਾਰਨ ਪੁਡੂਚੇਰੀ ‘ਚ ਲਗਾਤਾਰ ਮੀਂਹ
ਚੱਕਰਵਾਤ ‘ਮੁਰਾਸੁ’ ਦੇ ਪ੍ਰਭਾਵ ਕਾਰਨ ਪੁਡੂਚੇਰੀ ‘ਚ ਅੱਧੀ ਰਾਤ ਤੋਂ ਹੀ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਚੱਕਰਵਾਤ ਦੇ ਬਾਹਰੀ ਹਿੱਸੇ ਤੋਂ ਹੋ ਰਹੀ ਬਾਰਿਸ਼ ਦਾ ਅਸਰ ਇਸ ਸਮੇਂ ਉੱਤਰੀ ਤਾਮਿਲਨਾਡੂ ਤੇ ਪੁਡੂਚੇਰੀ ‘ਚ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਪੂਰੇ ਇਲਾਕੇ ‘ਚ ਲਗਾਤਾਰ ਮੀਂਹ ਪੈ ਰਿਹਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਅਨੁਮਾਨ ਲਗਾਇਆ ਹੈ ਕਿ ਚੱਕਰਵਾਤ ‘ਮੁਰਾਸੁ’ ਹੋਰ ਸ਼ਕਤੀਸ਼ਾਲੀ ਹੋ ਕੇ ‘ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ’ (Very Severe Cyclonic Storm) ਦਾ ਰੂਪ ਲੈ ਸਕਦਾ ਹੈ। ਅੱਜ ਇਹ ਆਂਧਰਾ ਪ੍ਰਦੇਸ਼ ਦੇ ਤੱਟ ‘ਤੇ ਨੇੱਲੋਰ ਤੇ ਨਰਸਾਪੁਰ ਦੇ ਵਿਚਕਾਰ, ਓਂਗੋਲ ਨੇੜੇ ਤੱਟ ਨਾਲ ਟਕਰਾਏਗਾ।
Source: TV9Hindi.com


