AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਗੱਦਾਰਾਂ ਨੂੰ ਮੁਆਫ ਨਹੀਂ ਕਰਦਾ ਪੰਜਾਬ… ਬੀਜੇਪੀ ‘ਚ ਜਾ ਕੇ ਬਾਗੀ ਵਿਧਾਇਕਾਂ ਨੂੰ ਸੁਰੱਖਿਆ ਕਵਚ ਨਹੀਂ ਮਿਲ ਗਿਆ : ਸੀਐਮ ਮਾਨ

CM Bhagwant Maan & Kejrwal PC in Kapurthala House: ਸੀਐਮ ਨੇ ਕਿਹਾ ਕਿ ਜੇਕਰ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਦੇ 2 ਵਿਧਾਇਕ ਹਨ ਤੇ ਹੁਣ, ਰਾਜ ਸਭਾ 'ਚ ਹੁਣ ਭਾਜਪਾ ਦੇ 6 ਰਾਜ ਸਭਾ ਸਾਂਸਦ ਹੋ ਗਏ ਹਨ। ਇਹ ਕਿਵੇਂ ਹੋ ਸਕਦਾ ਹੈ। ਕੀ ਇਹ ਸੰਵਿਧਾਨ ਦਾ ਮਜ਼ਾਕ ਨਹੀਂ ਉੱਡ ਰਿਹਾ। ਸੀਐਮ ਨੇ ਕਿਹਾ ਕਿ ਉਨ੍ਹਾਂ ਵੱਲੋਂ ਪੰਜਾਬ ਦੇ 95 ਵਿਧਾਇਕਾਂ ਦੇ ਦਸਤਖ਼ਤ ਵਾਲਾ ਇੱਕ ਲਿਖਤੀ ਮੰਗ ਪੱਤਰ ਰਾਸ਼ਟਰਪਤੀ ਨੂੰ ਸੌਂਪਿਆ ਗਿਆ ਹੈ।

ਗੱਦਾਰਾਂ ਨੂੰ ਮੁਆਫ ਨਹੀਂ ਕਰਦਾ ਪੰਜਾਬ... ਬੀਜੇਪੀ 'ਚ ਜਾ ਕੇ ਬਾਗੀ ਵਿਧਾਇਕਾਂ ਨੂੰ ਸੁਰੱਖਿਆ ਕਵਚ ਨਹੀਂ ਮਿਲ ਗਿਆ : ਸੀਐਮ ਮਾਨ
CM ਮਾਨ ਤੇ ਕੇਜਰੀਵਾਲ
kusum-chopra
| Updated On: 05 May 2026 17:55 PM IST
Share

ਪੰਜਾਬ ਦੇ 6 ਬਾਗੀ ਰਾਜਸਭਾ ਮੈਂਬਰਾਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮਿਲਣ ਪਹੁੰਚੇ। ਇਸ ਮੁਲਾਕਾਤ ਤੋਂ ਬਾਅਦ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਕਪੂਰਥਲਾ ਹਾਉਸ ਵਿੱਚ ਆਪਣੇ ਵਿਧਾਇਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਦੋਵਾਂ ਨੇ ਭਾਜਪਾ ਅਤੇ ਕੇਂਦਰ ਸਰਕਾਰ ਤੇ ਤਿੱਖੇ ਨਿਸ਼ਾਨੇ ਲਗਾਏ। ਸੀਐਮ ਮਾਨ ਨੇ ਕਿਹਾ ਕਿ ਇਹ ਜਿਹੜੇ 7 ਬਾਗੀ ਵਿਧਾਇਕ ਬੀਜੇਪੀ ਵਿੱਚ ਗਏ ਹਨ, ਉਨ੍ਹਾਂ ਨੂੰ ਕੋਈ ਸੁਰੱਖਿਆ ਕਵਚ ਨਹੀਂ ਮਿਲ ਗਿਆ ਹੈ। ਉਨ੍ਹਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਅਤੇ ਗੱਦਾਰ ਨੂੰ ਲੋਕ ਪਸੰਦ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਹੈ, ਇਸਨੂੰ ਤੋੜਣਾ ਸੌਖਾ ਨਹੀਂ ਹੈ। ਤਾਂ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਜਨਤੰਤਰ ਨੂੰ ਹਾਈਜੈਕ ਕਰਕੇ ਹੋਲੀ-ਹੋਲੀ ਸਾਰੇ ਸੂਬਿਆਂ ਤੇ ਕਬਜਾ ਕਰ ਰਹੀ ਹੈ। ਪਰ ਆਮ ਆਦਮੀ ਪਾਰਟੀ ਹੀ ਇਸਦੇ ਵਿਜੇ ਰੱਥ ਨੂੰ ਰੋਕੇਗੀ।

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਹਮਲੇ ਹੋ ਰਹੇ ਹਨ। ਪਾਰਟੀ ਦਾ ਵਜੂਦ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਾਰਟੀ ਦੇ ਆਗੂਆਂ ਨੂੰ ਲਾਲਚ ਦਿੱਤੇ ਗਏ, ਸੌ ਸੁਪਨੇ ਦਿਖਾਏ ਗਏ, ਡਰਾਇਆ ਵੀ ਗਿਆ, ਪਰ ਉਹ ਅਡੋਲ ਰਹੇ। ਕਿਉਂਕਿ ਸਾਡੇ ਕੋਲ ਛੋਟੇ ਸਾਹਿਬਜ਼ਾਦਿਆਂ ਦੀ ਪ੍ਰੇਰਣਾ ਹੈ, ਜਿਨ੍ਹਾਂ ਨੂੰ ਕੰਧਾਂ ਵਿੱਚ ਚਿਣਨ ਤੋਂ ਪਹਿਲਾਂ ਵੱਡੇ ਲਾਲਚ ਦਿੱਤੇ ਗਏ, ਪਰ ਉਹ ਅਡੋਲ ਰਹੇ। ਉਨ੍ਹਾਂ ਕਿਹਾ ਕਿ ਜਿਹੜਾ ਪੰਜਾਬ ਨਾਲ ਧੋਖਾ ਕਰਦਾ ਹੈ, ਪੰਜਾਬ ਹਮੇਸ਼ਾ ਉਨ੍ਹਾਂ ਦੀ ਗਰਦਨ ਨੂੰ ਝੁਕਾਉਂਦਾ ਹੈ।

ਖੇਤਰੀ ਪਾਰਟੀਆਂ ਨੂੰ ਖਤਮ ਕਰ ਰਹੀ ਬੀਜੇਪੀ – ਸੀਐਮ ਮਾਨ

ਸੀਐਮ ਮਾਨ ਨੇ ਕਿਹਾ ਕਿ ਅੱਜ ਉਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਹਨ। ਉਨ੍ਹਾਂ ਨੇ ਰਾਸ਼ਟਰਪਤੀ ਨੂੰ ਕਿਹਾ ਕਿ ਬੀਜੇਪੀ ਸਾਰਿਆਂ ਖੇਤਰੀ ਪਾਰਟੀਆਂ ਨੂੰ ਖਤਮ ਕਰ ਰਹੇ ਹਨ, ਪਰ ਸਾਡੀ ਪਾਰਟੀ ਨੈਸ਼ਨਲ ਪਾਰਟੀ ਹੈ, ਸਾਡੀ ਪਾਰਟੀ ਇਨ੍ਹਾਂ ਤੋਂ ਖਤਮ ਨਹੀਂ ਹੋਣੀ। ਅਸੀਂ ਸਾਰੇ ਦੇਸ਼ ਵਿੱਚ ਫੈਲੇ ਹੋਏ ਹਾਂ, ਇਹ ਪਾਰਟੀ ਖਤਮ ਨਹੀਂ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਰਾਸ਼ਟਰਪਤੀ ਨੂੰ ਦੱਸਿਆ ਕਿ ਬੀਜੇਪੀ ਦੇ ਪੰਜਾਬ ਵਿੱਚ ਵਿਧਾਇਕ 2 ਹਨ ਅਤੇ ਰਾਜਸਭਾ ਐਮਪੀ 6 ਹੋ ਗਏ, ਜਦੋਂਕਿ ਸੀਟਾਂ 7 ਹਨ। ਦੋ ਲੋਕ 6 ਐਮਪੀ ਨੂੰ ਕਿਵੇਂ ਚੁਣ ਸਕਦੇ ਹਨ। ਇਹ ਤਾਂ ਲੋਕਤੰਤਰ ਨਾਲ ਕੋਝਾ ਮਜਾਕ ਹੈ। ਜਿਸ ਤੇ ਰਾਸ਼ਟਰਪਤੀ ਨੇ ਕਿਹਾ ਕਿ ਉਹ ਸੰਵਿਧਾਨ ਦੇ ਮਾਹਿਰਾਂ ਨਾਲ ਇਸ ਬਾਰੇ ਗੱਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰਪਤੀ ਭਵਨ ਵਿੱਚ ਬੈਠਣ ਦੀ ਕਮੀ ਨਹੀਂ ਹੈ, ਉੱਥੇ ਅਸ਼ੋਕ ਹਾਲ ਵਰਗ੍ਹੇ ਬਹੁਤ ਵੱਡੇ ਹਾਲ ਹਨ, ਪਰ ਸਾਡੇ ਵਿਧਾਇਕ ਬਾਹਰ ਸੜਕ ਤੇ ਹੀ ਖੜੇ ਸਨ।

ਬੀਜੇਪੀ ਦਾ ਵਿਜੇ ਰੱਥ ਰੋਕੇਗੀ ਆਪ – ਸੀਐਮ ਮਾਨ

ਸੀਐਮ ਨੇ ਅੱਗੇ ਕਿਹਾ ਕਿ ਸਿੰਕਦਰ ਨੇ ਸਾਰਾ ਭਾਰਤ ਜਿੱਤ ਲਿਆ ਸੀ, ਪਰ ਜਦੋਂ ਉਹ ਪੰਜਾਬ ਪਹੁੰਚਿਆ ਤਾਂ ਉਸਨੂੰ ਰੋਕਣ ਵਾਲਾ ਵੀ ਪੰਜਾਬੀ ਬੰਦਾ ਪੋਰਸ ਹੀ ਸੀ। ਉਸਨੇ ਉਸਦਾ ਵਿਜੇ ਰੱਥ ਰੋਕ ਦਿੱਤਾ। ਇੰਝ ਹੀ ਹੁਣ ਆਮ ਆਦਮੀ ਪਾਰਟੀ ਹੀ ਬੀਜੇਪੀ ਦਾ ਵਿਜੇ ਰੱਥ ਰੋਕੇਗੀ। 2014 ਵਿੱਚ ਆਮ ਆਦਪੀ ਪਾਰਟੀ ਦੇ 4 ਐਮਪੀ ਆਏ ਸਵ। ਲੋਕ ਉਨ੍ਹਾਂ ਨੂੰ ਪੁੱਛਦੇ ਸਨ ਕਿ ਤੁਸੀਂ ਮੋਦੀ ਦੀ ਹਨੇਰੀ ਨੂੰ ਕਿਵੇਂ ਰੋਕਿਆ ਤਾਂ ਉਨ੍ਹਾਂ ਨੇ ਕਿਹਾ ਸਾਡੀ ਝਾੜੂ ਨੇ ਚਿੱਕੜ ਦੀ ਸਫਾਈ ਕਰ ਦਿੱਤੀ ਅਤੇ ਕਮਲ ਉੱਗਿਆ ਹੀ ਨਹੀਂ। ਉਨ੍ਹਾਂ ਨੇ ਕਿਹਾ ਲੋਕ ਕਹਿ ਰਹੇ ਹਨ ਬੀਜੇਪੀ ਦਾ ਅਗਲਾ ਟਾਰਗੇਟ ਪੰਜਾਬ ਹੋਵੇਗਾ। ਅਸੀਂ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਸਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਵੀ ਕੀਤੀ ਹੈ, ਕਿਹੜੇ ਮੁੰਹ ਨਾਲ ਪੰਜਾਬ ਆਉਣਗੇ।

ਬੀਜੇਪੀ ਨੇ ਜਨਤੰਤਰ ਨੂੰ ਹਾਈਜੈਕ ਕੀਤਾ – ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ 4 ਸਾਲ ਤੋਂ ਬਾਅਦ ਸਰਕਾਰ ਖਿਲਾਫ ਐਂਟੀ ਇੰਨਕਬੈਂਸੀ ਪੈਦਾ ਹੋ ਜਾਂਦੀ ਹੈ, ਪਰ ਆਮ ਆਦਮੀ ਪਾਰਟੀ ਦੀ ਲੋਕ ਅੱਜ ਵੀ ਖੁੱਲ੍ਹ ਕੇ ਤਾਰੀਫ ਕਰ ਰਹੇ ਹਨ। ਪੰਜਾਬ ਵਿੱਚ ਲਗਾਤਾਰ ਸਰਕਾਰ ਵਿਕਾਸ ਕਾਰਜ ਕਰਵਾ ਰਹੇ ਹਨ, ਜਿਨ੍ਹਾਂ ਨੂੰ ਵੇਖ ਕੇ ਲੋਕ ਖੁੱਸ਼ ਹਨ। 250 ਖੇਡ ਦੇ ਸ਼ਾਨਦਾਰ ਮੈਦਾਨ ਪਿੰਡਾਂ ਵਿੱਚ ਬਣੇ ਹਨ, ਜਿਨ੍ਹਾਂ ਚੋਂ ਨੈਸ਼ਨਲ ਅਤੇ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਨਿਕਲ ਰਹੇ ਹਨ। ਉਨ੍ਹਾਂ ਕਿਹਾ ਕਿਸ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਨੂੰ ਖੇਤੀ ਦਾ ਪਾਣੀ ਦਿੱਤਾ, ਮੁਫਤ ਪਾਣੀ ਦਿੱਤਾ, ਮਹਿਲਾਵਾਂ ਨੂੰ 1000 ਰੁਪਏ ਮਹੀਨਾ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ, ਹੈਲਥ ਬੀਮਾ ਦਿੱਤਾ।

ਬੀਜੇਪੀ ਤੇ ਨਿਸ਼ਾਨਾ ਲਗਾਉਂਦਿਆਂ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਨੇ ਜਨਤੰਤਰ ਨੂੰ ਹਾਈਜੈਕ ਕਰ ਲਿਆ ਹੈ। ਬੀਜੇਪੀ ਪਾਰਟੀਆਂ ਤੋੜ ਦਿੰਦੀ ਹੈ, ਵੋਟ ਕੱਟ ਦਿੰਦੇ ਹਨ, ਵੋਟ ਐਡ ਕਰ ਦਿੰਦੇ ਹਨ। ਇਨ੍ਹਾਂ ਬੰਗਾਲ, ਮਹਾਰਾਸ਼ਟਰ, ਦਿੱਲੀ ਅਤੇ ਹੋਰ ਕਈ ਸੂਬਿਆਂ ਵਿੱਚ ਬੀਜੇਪੀ ਨੇ ਧੋਖਾਧੜੀ ਨੇ ਸਰਕਾਰ ਬਣਾਈ। ਪੂਰੇ ਦੇਸ਼ ਵਿੱਚ ਇਹੀ ਤਾਂਡਵ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੀ ਆਜਾਦੀ ਤੇ ਸੰਕਟ ਆਇਆ ਹੋਇਆ ਹੈ।

Follow Us
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...