AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਜ਼ਮੀਨ, ਅਸਮਾਨ ਜਾਂ ਨਰਕ ‘ਚ ਕਿਤੇ ਵੀ ਹੋਣ, ਛੱਡਾਂਗੇ ਨਹੀਂ… ਪਹਿਲਗਾਮ ਹਮਲੇ ਤੋਂ ਬਾਅਦ PM ਨੇ ਦਿੱਤੇ ਸੀ ਸਖ਼ਤ ਹੁਕਮ, ਅਜੀਤ ਡੋਭਾਲ ਦਾ ਖ਼ੁਲਾਸਾ

ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਡਿਸਕਵਰੀ ਚੈਨਲ ਦੀ ਨਵੀਂ ਡਾਕੂਸੀਰੀਜ਼ ਡੀਕਲਾਸੀਫਾਈਡ: ਆਪ੍ਰੇਸ਼ਨ ਸੰਦੂਰ ਵਿੱਚ ਕਈ ਬੇਹੱਦ ਅਹਿਮ ਅਤੇ ਅਣਸੁਣੇ ਤੱਥ ਜਨਤਕ ਕੀਤੇ ਹਨ। ਡੋਭਾਲ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ਅਤੇ ਰਣਨੀਤੀ ਦਾ ਵਿਸਥਾਰ ਨਾਲ ਜ਼ਿਕਰ ਕੀਤਾ।

ਜ਼ਮੀਨ, ਅਸਮਾਨ ਜਾਂ ਨਰਕ 'ਚ ਕਿਤੇ ਵੀ ਹੋਣ, ਛੱਡਾਂਗੇ ਨਹੀਂ... ਪਹਿਲਗਾਮ ਹਮਲੇ ਤੋਂ ਬਾਅਦ PM ਨੇ ਦਿੱਤੇ ਸੀ ਸਖ਼ਤ ਹੁਕਮ, ਅਜੀਤ ਡੋਭਾਲ ਦਾ ਖ਼ੁਲਾਸਾ
tv9-punjabi
| Published: 16 Aug 2026 10:18 AM IST
Share

ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਡਿਸਕਵਰੀ ਚੈਨਲ ਦੀ ਨਵੀਂ ਡਾਕੂਸੀਰੀਜ਼ ਡੀਕਲਾਸੀਫਾਈਡ: ਆਪ੍ਰੇਸ਼ਨ ਸੰਦੂਰ ਵਿੱਚ ਕਈ ਬੇਹੱਦ ਅਹਿਮ ਅਤੇ ਅਣਸੁਣੇ ਤੱਥ ਜਨਤਕ ਕੀਤੇ ਹਨ। ਡੋਭਾਲ ਨੇ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਗਏ ਸਖ਼ਤ ਹੁਕਮਾਂ ਅਤੇ ਰਣਨੀਤੀ ਦਾ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਸੁਰੱਖਿਆ ਏਜੰਸੀਆਂ ਨੂੰ ਬਿਨਾਂ ਕਿਸੇ ਝਿਜਕ ਸਪੱਸ਼ਟ ਹਦਾਇਤ ਦਿੱਤੀ ਸੀ ਕਿ ਭਾਰਤ ਉਨ੍ਹਾਂ ਲੋਕਾਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖ਼ਸ਼ੇਗਾ ਜੋ ਇਨ੍ਹਾਂ ਹੱਤਿਆਵਾਂ ਲਈ ਜ਼ਿੰਮੇਵਾਰ ਹਨ ਚਾਹੇ ਉਹ ਕਿਤੇ ਵੀ ਲੁਕੇ ਹੋਣ, ਚਾਹੇ ਜ਼ਮੀਨ ‘ਤੇ, ਅਸਮਾਨ ਵਿੱਚ ਜਾਂ ਫਿਰ ਨਰਕ ਵਿੱਚ ਹੀ ਕਿਉਂ ਨਾ ਹੋਣ।

ਅੱਤਵਾਦ ਦੇ ਖ਼ਾਤਮੇ ਤੱਕ ਜਾਰੀ ਰਹੇਗੀ ਲੜਾਈ: ਅਜੀਤ ਡੋਭਾਲ

ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਇਹ ਸਖ਼ਤ ਸੰਦੇਸ਼ ਸਿਰਫ਼ ਫ਼ੌਜ ਦੀ ਤੁਰੰਤ ਜਵਾਬੀ ਕਾਰਵਾਈ ਤੱਕ ਹੀ ਸੀਮਤ ਨਹੀਂ ਸੀ, ਸਗੋਂ ਇਹ ਅੱਤਵਾਦ ਦੇ ਖ਼ਿਲਾਫ਼ ਲੜਾਈ ਨੂੰ ਨਿਰੰਤਰ ਜਾਰੀ ਰੱਖਣ ਦੇ ਸਰਕਾਰ ਦੇ ਦ੍ਰਿੜ੍ਹ ਸੰਕਲਪ ਨੂੰ ਵੀ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਇਹ ਕਹਿੰਦੇ ਹਨ ਕਿ ‘ਆਪ੍ਰੇਸ਼ਨ ਸੰਦੂਰ’ ਜਾਰੀ ਹੈ, ਤਾਂ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅੱਤਵਾਦ ਵਿਰੁੱਧ ਇਹ ਮੁਹਿੰਮ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਆਖ਼ਰੀ ਅੱਤਵਾਦੀ ਦਾ ਮੁਕੰਮਲ ਖ਼ਾਤਮਾ ਨਹੀਂ ਹੋ ਜਾਂਦਾ।

ਸੌਦੀ ਅਰਬ ਦੇ ਦੌਰੇ ਤੋਂ ਪਰਤਦਿਆਂ ਹੀ ਪ੍ਰਧਾਨ ਮੰਤਰੀ ਦਾ ਪਹਿਲਾ ਸਵਾਲ

ਜਿਸ ਸਮੇਂ ਪਹਿਲਗਾਮ ਵਿੱਚ ਇਹ ਕਾਇਰਾਨਾ ਹਮਲਾ ਹੋਇਆ ਸੀ, ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌਦੀ ਅਰਬ ਦੇ ਅਧਿਕਾਰਤ ਦੌਰੇ ‘ਤੇ ਸਨ। ਡੋਭਾਲ ਨੇ ਸੌਦੀ ਅਰਬ ਤੋਂ ਵਾਪਸ ਆਉਣ ਉਪਰੰਤ ਪ੍ਰਧਾਨ ਮੰਤਰੀ ਦੇ ਪਹਿਲੇ ਪ੍ਰਤੀਕਰਮ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਜਿਵੇਂ ਹੀ ਪ੍ਰਧਾਨ ਮੰਤਰੀ ਵਾਪਸ ਪਰਤੇ, ਵਿਦੇਸ਼ ਸਕੱਤਰ ਉਨ੍ਹਾਂ ਨੂੰ ਲੈਣ ਪਹੁੰਚੇ ਸਨ ਅਤੇ ਏਅਰਪੋਰਟ ‘ਤੇ ਹੀ ਤੁਰੰਤ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਗਈ।

ਡੋਭਾਲ ਮੁਤਾਬਕ ਪ੍ਰਧਾਨ ਮੰਤਰੀ ਸਭ ਤੋਂ ਪਹਿਲਾਂ ਘਟਨਾ ਨਾਲ ਜੁੜੀ ਸਮੁੱਚੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਸਨ। ਉਨ੍ਹਾਂ ਦਾ ਪਹਿਲਾ ਸਵਾਲ ਇਹੀ ਸੀ, “ਇਹ ਕਿਸ ਨੇ ਕੀਤਾ ਹੈ? ਇਸ ਲਈ ਕੌਣ ਜ਼ਿੰਮੇਵਾਰ ਹੈ? ਸਾਨੂੰ ਬਿਲਕੁਲ ਸਪੱਸ਼ਟ ਪਤਾ ਹੋਣਾ ਚਾਹੀਦਾ ਹੈ ਕਿ ਹਮਲਾਵਰ ਕੌਣ ਹਨ। ਮੈਨੂੰ ਤੁਰੰਤ ਇਸ ਦਾ ਪਤਾ ਕਰਨਾ ਹੈ।” ਉਨ੍ਹਾਂ ਨੇ ਹਮਲਾਵਰਾਂ ਦੀ ਪਛਾਣ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਦਾ ਜਲਦੀ ਪਤਾ ਲਗਾਉਣ ਦਾ ਸਿਹਰਾ ਭਾਰਤੀ ਖ਼ੁਫ਼ੀਆ ਏਜੰਸੀਆਂ ਦੇ ਸਿਰ ਬੰਨ੍ਹਿਆ।

ਖ਼ੁਫ਼ੀਆ ਏਜੰਸੀਆਂ ਦੀ ਕੀਤੀ ਸ਼ਲਾਘਾ

ਡੋਭਾਲ ਨੇ ਖ਼ੁਫ਼ੀਆ ਤੰਤਰ ਦੀ ਤਾਰੀਫ਼ ਕਰਦਿਆਂ ਕਿਹਾ, “ਸਾਡੀਆਂ ਇੰਟੈਲੀਜੈਂਸ ਏਜੰਸੀਆਂ ਦਾ ਬਹੁਤ ਧੰਨਵਾਦ, ਜਿਨ੍ਹਾਂ ਨੇ ਸ਼ਾਨਦਾਰ ਕੰਮ ਕੀਤਾ ਅਤੇ ਬਹੁਤ ਹੀ ਘੱਟ ਸਮੇਂ ਵਿੱਚ ਅਸੀਂ ਇੱਕ ਠੋਸ ਨਤੀਜੇ ‘ਤੇ ਪਹੁੰਚਣ ਵਿੱਚ ਸਫ਼ਲ ਹੋਏ।”

ਜ਼ਿਕਰਯੋਗ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੌਰਾਨ ਅੱਤਵਾਦੀਆਂ ਨੇ ਨਿਹੱਥੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਸ਼ਰਮਨਾਕ ਘਟਨਾ ਵਿੱਚ 26 ਬੇਗੁਨਾਹ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਕਾਇਰਾਨਾ ਹਮਲੇ ਦੇ ਜਵਾਬ ਵਿੱਚ ਭਾਰਤ ਨੇ 7 ਮਈ ਨੂੰ ‘ਆਪ੍ਰੇਸ਼ਨ ਸੰਦੂਰ’ ਵਿੱਢਿਆ ਅਤੇ ਪਾਕਿਸਤਾਨ ਸਮੇਤ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (PoJK) ਵਿੱਚ ਸਰਗਰਮ ਅੱਤਵਾਦੀ ਅੱਡਿਆਂ ‘ਤੇ ਸਟੀਕ ਹਵਾਈ ਅਤੇ ਫ਼ੌਜੀ ਹਮਲੇ ਕੀਤੇ।

ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਕੋਈ ਹੱਦਬੰਦੀ ਨਹੀਂ

ਅਜੀਤ ਡੋਭਾਲ ਨੇ ਅੱਗੇ ਸਪੱਸ਼ਟ ਕੀਤਾ ਕਿ ‘ਆਪ੍ਰੇਸ਼ਨ ਸੰਦੂਰ’ ਦਾ ਮੁੱਖ ਨਿਸ਼ਾਨਾ ਦੁਸ਼ਮਣ ਦੇ ਅੱਤਵਾਦੀ ਕੈਂਪਾਂ ਨੂੰ ਨੇਸਤੋਨਾਬੂਦ ਕਰਨਾ ਸੀ, ਵਿਸ਼ੇਸ਼ ਤੌਰ ‘ਤੇ ਉਨ੍ਹਾਂ ਕੈਂਪਾਂ ਨੂੰ ਜੋ ਪਹਿਲਗਾਮ ਹਮਲੇ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਸਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਦੀ ਗੱਲ ਆਉਂਦੀ ਹੈ, ਤਾਂ ਸਾਡੇ ਲਈ ਕੋਈ ਸਰਹੱਦ ਜਾਂ ਸੀਮਾ ਰੁਕਾਵਟ ਨਹੀਂ ਬਣ ਸਕਦੀ।

Follow Us
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ
ਹਰ ਕੁਰਬਾਨੀ ਦੇਣ ਨੂੰ ਤਿਆਰ ਅਕਾਲੀ ਦਲ... ਅਸੀਂ ਡਰਨ ਵਾਲੇ ਨਹੀਂ...ਹਸਪਤਾਲ ਤੋਂ ਨਿਕਲੇ ਸੁਖਬੀਰ ਬਾਦਲ ਦਾ ਪਹਿਲਾ ਬਿਆਨ...
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ
ਡੂੰਘੀ ਜਾਂਚ ਕਰ ਰਹੀ ਮਹਾਰਾਸ਼ਟਰ ਸਰਕਾਰ, ਤੰਦਰੁਸਤੀ ਦੀ ਕਰਦਾ ਹਾਂ ਕਾਮਨਾ, ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਢਿੱਲੋਂ ਨੇ ਕੀਤੀ ਨਿੰਦਾ...
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!
ਘਰ ਖਰੀਦਣ ਤੋਂ ਪਹਿਲਾਂ ਜਾਣ ਲਵੋ ਇਹ 7 ਲੁਕੇ ਹੋਏ ਖਰਚ, ਵਿਗਾੜ ਸਕਦੇ ਹਨ ਤੁਹਾਡਾ ਬਜਟ!...
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ
Sukhbir Badal: ਸੁਖਬੀਰ ਬਾਦਲ 'ਤੇ ਸ੍ਰੀ ਨਾਂਦੇੜ ਸਾਹਿਬ 'ਚ ਹਮਲਾ, ਮੁਲਜ਼ਮ ਕਾਬੂ...
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ
Independence Day: CRPF ਦੇ ਜਵਾਨਾਂ ਨੇ ਸੁਖਣਾ ਲੇਕ 'ਤੇ ਦਿੱਤੀ ਬ੍ਰਾਸ ਬੈਂਡ ਪਰਫਾਰਮੈਂਸ, ਦੇਸ਼ ਭਗਤੀ ਦੇ ਰੰਗ 'ਚ ਡੁੱਬੇ ਲੋਕ...
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ
Independence Day Security in Jammu: ਤਿਰੰਗੇ ਦੀ ਆਨ-ਬਾਨ-ਸ਼ਾਨ ਲਈ ਮੁਸਤੈਦ ਜਵਾਨ, ਘੁਸਪੈਠ ਦੀ ਹਰ ਕੋਸ਼ਿਸ਼ ਹੋਵੇਗੀ ਨਾਕਾਮ...
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ
Monsoon Floods 2026: ਮੌਨਸੂਨ ਦਾ ਕਹਿਰ, ਦੇਸ਼ ਦੇ ਕਈ ਹਿੱਸਿਆਂ ਵਿੱਚ ਹੜ੍ਹ ਅਤੇ ਬਾਰਿਸ਼ ਨੇ ਲੀਹਾਂ ਤੋਂ ਉੱਤਰੀ ਜਿੰਦਗੀ...
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ
Lok Sabha Adjourned: ਲੋਕ ਸਭਾ ਅਣਮਿੱਥੇ ਸਮੇਂ ਲਈ ਮੁਲਤਵੀ, ਹੰਗਾਮੇ ਦੀ ਭੇਟ ਚੜ੍ਹਿਆ ਮੌਨਸੂਨ ਸੈਸ਼ਨ...
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ
3 ਲੱਖ ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ 13,500 ਪਿੰਡ, ਪਹਿਲਾ ਫੇਜ਼ ਲਾਂਚ...