AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਸੱਚਮੁੱਚ ਜਾਮੁਨ ਨਾਲ ਹੁੰਦੀ ਹੈ ਸ਼ੂਗਰ ਕੰਟਰੋਲ? ਇਹ ਮਿਥ ਹੈ ਜਾਂ ਸੱਚ, ਮਾਹਰ ਤੋਂ ਜਾਣੋ

Jamun Benefits: ਕਿਹਾ ਜਾਂਦਾ ਹੈ ਕਿ ਜੇਕਰ ਮਿੱਠੇ ਅਤੇ ਰਸੀਲੇ ਫਲ ਜਾਮੁਨ ਨੂੰ ਰੋਜ਼ਾਨਾ ਖਾਧਾ ਜਾਵੇ ਤਾਂ ਬਲੱਡ ਸ਼ੂਗਰ ਕੰਟਰੋਲ ਵਿੱਚ ਰਹਿੰਦੀ ਹੈ। ਪਰ ਕੀ ਇਹ ਗੱਲ ਸੱਚ ਹੈ? ਮਾਹਰ ਤੋਂ ਜਾਣੋ ਕਿ ਕੀ ਜਾਮੁਨ ਸੱਚਮੁੱਚ ਡਾਇਬੀਟੀਜ਼ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ਜਾਂ ਨਹੀਂ। ਨਾਲ ਹੀ ਜਾਣੋ ਜਾਮੁਨ ਖਾਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਕੀ ਸੱਚਮੁੱਚ ਜਾਮੁਨ ਨਾਲ ਹੁੰਦੀ ਹੈ ਸ਼ੂਗਰ ਕੰਟਰੋਲ? ਇਹ ਮਿਥ ਹੈ ਜਾਂ ਸੱਚ, ਮਾਹਰ ਤੋਂ ਜਾਣੋ
ਕੀ ਜਾਮੁਨ ਨਾਲ ਕੰਟਰੋਲ ਹੁੰਦੀ ਹੈ ਸ਼ੂਗਰ?
tv9-punjabi
| Updated On: 22 Jul 2026 17:24 PM IST
Share

ਸੁਆਦ ਵਿੱਚ ਲਾਜਵਾਬ ਹੋਣ ਦੇ ਨਾਲ-ਨਾਲ ਜਾਮੁਨ ਸਾਡੀ ਸਿਹਤ ਲਈ ਵੀ ਕਈ ਫਾਇਦੇਮੰਦ ਗੁਣ ਰੱਖਦਾ ਹੈ। ਇਸ ਨਾਲ ਜੁੜੀਆਂ ਕਈ ਧਾਰਨਾਵਾਂ ਪ੍ਰਚਲਿਤ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਜਾਮੁਨ ਖਾਣ ਨਾਲ ਬਲੱਡ ਸ਼ੂਗਰ ਦਾ ਪੱਧਰ ਕੰਟਰੋਲ ਰਹਿੰਦਾ ਹੈ। ਜੇਕਰ ਜਾਮੁਨ ਦੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਵਿਟਾਮਿਨ C, ਪੋਟਾਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟਸ ਮੌਜੂਦ ਹੁੰਦੇ ਹਨ। ਜਾਮੁਨ ਵਿੱਚ ਮੌਜੂਦ ਵਿਟਾਮਿਨ C ਸਰੀਰ ਦੀ ਰੋਗ-ਪ੍ਰਤੀਰੋਧਕ ਸਮਰੱਥਾ (ਇਮਿਊਨਿਟੀ) ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ।

ਜਾਮੁਨ ਹੀ ਨਹੀਂ, ਇਸ ਦੀਆਂ ਗੁੱਠਲੀਆਂ ਨੂੰ ਵੀ ਕਈ ਲੋਕ ਸਿਹਤ ਲਈ ਫਾਇਦੇਮੰਦ ਮੰਨਦੇ ਹਨ। ਕੁਝ ਲੋਕ ਘਰ ਵਿੱਚ ਜਾਮੁਨ ਦੀਆਂ ਗੁੱਠਲੀਆਂ ਦਾ ਪਾਊਡਰ ਬਣਾਕੇ ਉਸ ਨੂੰ ਪਾਣੀ ਵਿੱਚ ਮਿਲਾ ਕੇ ਪੀਂਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਨਾਲ ਬਲੱਡ ਸ਼ੂਗਰ ਕੰਟਰੋਲ ਰਹਿੰਦੀ ਹੈ। ਪਰ ਕੀ ਜਾਮੁਨ ਜਾਂ ਇਸ ਦੀਆਂ ਗੁੱਠਲੀਆਂ ਸੱਚਮੁੱਚ ਡਾਇਬੀਟੀਜ਼ ਨੂੰ ਕੰਟਰੋਲ ਕਰ ਸਕਦੀਆਂ ਹਨ? ਆਓ ਜਾਣਦੇ ਹਾਂ ਇਸ ਬਾਰੇ ਮਾਹਰ ਕੀ ਕਹਿੰਦੇ ਹਨ।

ਮਾਹਰ ਨੇ ਕੀ ਕਿਹਾ?

ਡਾ. ਨਿਸ਼ਾਂਤ ਜੈਨ (ਕੰਸਲਟੈਂਟ ਐਂਡੋਕ੍ਰਾਈਨੋਲੋਜਿਸਟ, ਕੈਲਾਸ਼ ਦੀਪਕ ਹਸਪਤਾਲ) ਦਾ ਕਹਿਣਾ ਹੈ ਕਿ ਜਾਮੁਨ ਨੂੰ ਲੰਬੇ ਸਮੇਂ ਤੋਂ ਡਾਇਬੀਟੀਜ਼ ਦੇ ਮਰੀਜ਼ਾਂ ਲਈ ਫਾਇਦੇਮੰਦ ਮੰਨਿਆ ਜਾਂਦਾ ਰਿਹਾ ਹੈ। ਪਰ ਸਭ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਜਾਮੁਨ ਡਾਇਬੀਟੀਜ਼ ਦਾ ਇਲਾਜ ਨਹੀਂ ਹੈ ਅਤੇ ਨਾ ਹੀ ਇਹ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਦਾ ਬਦਲ ਹੈ। ਉਨ੍ਹਾਂ ਮੁਤਾਬਕ, ਜਾਮੁਨ ਨੂੰ ਇੱਕ ਸਿਹਤਮੰਦ ਖੁਰਾਕ (Healthy Diet) ਦਾ ਹਿੱਸਾ ਮੰਨਿਆ ਜਾ ਸਕਦਾ ਹੈ, ਜੋ ਸੰਤੁਲਿਤ ਖਾਣ-ਪੀਣ ਅਤੇ ਸਹੀ ਜੀਵਨ ਸ਼ੈਲੀ ਦੇ ਨਾਲ ਡਾਇਬੀਟੀਜ਼ ਨੂੰ ਬਿਹਤਰ ਢੰਗ ਨਾਲ ਮੈਨੇਜ ਕਰਨ ਵਿੱਚ ਮਦਦ ਕਰ ਸਕਦਾ ਹੈ।

ਜਾਮੁਨ ਵਿੱਚ ਐਂਥੋਸਾਇਨਿਨ (Anthocyanin), ਐਲੈਜਿਕ ਐਸਿਡ (Ellagic Acid), ਫਲੇਵੋਨੋਇਡਜ਼ (Flavonoids) ਅਤੇ ਜੈਂਬੋਲਿਨ (Jamboline) ਵਰਗੇ ਕੁਦਰਤੀ ਤੱਤ ਪਾਏ ਜਾਂਦੇ ਹਨ। ਇਹ ਐਂਟੀਆਕਸੀਡੈਂਟਸ ਵਜੋਂ ਕੰਮ ਕਰਦੇ ਹਨ ਅਤੇ ਸਰੀਰ ਦੀਆਂ ਕੋਸ਼ਿਕਾਵਾਂ ਨੂੰ ਆਕਸੀਡੇਟਿਵ ਸਟ੍ਰੈੱਸ (Oxidative Stress) ਤੋਂ ਬਚਾਉਣ ਵਿੱਚ ਮਦਦ ਕਰਦੇ ਹਨ। ਸੌਖੀ ਭਾਸ਼ਾ ਵਿੱਚ ਕਹੀਏ ਤਾਂ ਆਕਸੀਡੇਟਿਵ ਸਟ੍ਰੈੱਸ ਸਰੀਰ ਦੇ ਅੰਦਰ ਹੋਣ ਵਾਲਾ ਇੱਕ ਕਿਸਮ ਦਾ ਨੁਕਸਾਨ ਹੈ, ਜੋ ਡਾਇਬੀਟੀਜ਼ ਦੇ ਮਰੀਜ਼ਾਂ ਵਿੱਚ ਵੱਧ ਦੇਖਿਆ ਜਾਂਦਾ ਹੈ।

ਕਿਵੇਂ ਫਾਇਦੇਮੰਦ ਹੋ ਸਕਦਾ ਹੈ ਜਾਮੁਨ?

ਕੁਝ ਸ਼ੁਰੂਆਤੀ ਅਧਿਐਨਾਂ ਵਿੱਚ ਇਹ ਸੰਕੇਤ ਮਿਲੇ ਹਨ ਕਿ ਜਾਮੁਨ ਸਟਾਰਚ ਨੂੰ ਸ਼ੂਗਰ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕੁਝ ਹੱਦ ਤੱਕ ਹੌਲੀ ਕਰ ਸਕਦਾ ਹੈ ਅਤੇ ਸਰੀਰ ਵਿੱਚ ਇਨਸੁਲਿਨ ਦੀ ਕਾਰਗੁਜ਼ਾਰੀ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰ ਸਕਦਾ ਹੈ। ਹਾਲਾਂਕਿ, ਇਸ ਦੀ ਪੁਸ਼ਟੀ ਲਈ ਅਜੇ ਹੋਰ ਵੱਡੇ ਪੱਧਰ ‘ਤੇ ਮਨੁੱਖਾਂ ਉੱਤੇ ਅਧਿਐਨ ਕਰਨ ਦੀ ਲੋੜ ਹੈ। ਇਨਸੁਲਿਨ ਉਹ ਹਾਰਮੋਨ ਹੈ ਜੋ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਜਾਮੁਨ ਵਿੱਚ ਫਾਈਬਰ ਵੀ ਚੰਗੀ ਮਾਤਰਾ ਵਿੱਚ ਹੁੰਦਾ ਹੈ ਅਤੇ ਇਸ ਦਾ ਗਲਾਈਸੈਮਿਕ ਇੰਡੈਕਸ (Glycemic Index) ਵੀ ਘੱਟ ਹੁੰਦਾ ਹੈ। ਇਸ ਕਰਕੇ ਜਾਮੁਨ ਖਾਣ ਤੋਂ ਬਾਅਦ ਬਲੱਡ ਸ਼ੂਗਰ ਦਾ ਪੱਧਰ ਹੋਰ ਮਿੱਠੇ ਫਲਾਂ ਦੇ ਮੁਕਾਬਲੇ ਹੌਲੀ-ਹੌਲੀ ਵੱਧਦਾ ਹੈ।

ਜਾਮੁਨ ਖਾਣ ਨਾਲ ਹੋ ਸਕਦੀਆਂ ਹਨ ਇਹ ਸਮੱਸਿਆਵਾਂ

ਮਾਹਰਾਂ ਦਾ ਕਹਿਣਾ ਹੈ ਕਿ ਇਸ ਦਾ ਇਹ ਬਿਲਕੁਲ ਮਤਲਬ ਨਹੀਂ ਕਿ ਜਿੰਨਾ ਵੱਧ ਜਾਮੁਨ ਖਾਓਗੇ, ਉੱਨਾ ਹੀ ਵੱਧ ਫਾਇਦਾ ਹੋਵੇਗਾ। ਲੋੜ ਤੋਂ ਵੱਧ ਜਾਮੁਨ ਖਾਣ ਨਾਲ ਕੁਝ ਲੋਕਾਂ ਨੂੰ ਕਬਜ਼, ਪੇਟ ਫੁੱਲਣਾ ਜਾਂ ਪੇਟ ਖਰਾਬ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਜੇਕਰ ਤੁਸੀਂ ਪਹਿਲਾਂ ਹੀ ਡਾਇਬੀਟੀਜ਼ ਦੀ ਦਵਾਈ ਜਾਂ ਇਨਸੁਲਿਨ ਲੈ ਰਹੇ ਹੋ, ਤਾਂ ਜਾਮੁਨ ਖਾਂਦੇ ਸਮੇਂ ਖ਼ਾਸ ਸਾਵਧਾਨੀ ਰੱਖਣੀ ਚਾਹੀਦੀ ਹੈ। ਇੱਕ ਹੋਰ ਗੱਲ ਦਾ ਵੀ ਧਿਆਨ ਰੱਖੋ ਕਿ ਜਾਮੁਨ ਖਾਲੀ ਪੇਟ ਨਾ ਖਾਓ ਅਤੇ ਇਸ ਨੂੰ ਦੁੱਧ ਦੇ ਨਾਲ ਜਾਂ ਦੁੱਧ ਪੀਣ ਤੋਂ ਤੁਰੰਤ ਪਹਿਲਾਂ ਜਾਂ ਬਾਅਦ ਵਿੱਚ ਵੀ ਨਾ ਖਾਓ। ਅਜਿਹਾ ਕਰਨ ਨਾਲ ਕੁਝ ਲੋਕਾਂ ਨੂੰ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਜੇਕਰ ਤੁਹਾਨੂੰ ਡਾਇਬੀਟੀਜ਼ ਹੈ, ਤਾਂ ਤੁਸੀਂ ਜਾਮੁਨ ਖਾ ਸਕਦੇ ਹੋ, ਪਰ ਹਮੇਸ਼ਾ ਸੰਤੁਲਿਤ ਅਤੇ ਸੀਮਿਤ ਮਾਤਰਾ ਵਿੱਚ।

ਇਨ੍ਹਾਂ ਗੱਲਾਂ ਦਾ ਰੱਖੋ ਜ਼ਰੂਰ ਧਿਆਨ

ਜਾਮੁਨ ਦਾ ਅਸਲ ਫਾਇਦਾ ਤਦੋਂ ਹੀ ਮਿਲੇਗਾ ਜਦੋਂ ਇਸ ਦੇ ਨਾਲ ਤੁਹਾਡੀ ਖੁਰਾਕ ਸੰਤੁਲਿਤ ਹੋਵੇ, ਤੁਸੀਂ ਨਿਯਮਿਤ ਕਸਰਤ ਕਰੋ, ਸਮੇਂ-ਸਮੇਂ ‘ਤੇ ਬਲੱਡ ਸ਼ੂਗਰ ਦੀ ਜਾਂਚ ਕਰਵਾਉਂਦੇ ਰਹੋ ਅਤੇ ਡਾਕਟਰ ਵੱਲੋਂ ਦਿੱਤੀਆਂ ਦਵਾਈਆਂ ਵੀ ਨਿਯਮਿਤ ਤੌਰ ‘ਤੇ ਲੈਂਦੇ ਰਹੋ। ਜਾਮੁਨ ਡਾਇਬੀਟੀਜ਼ ਨੂੰ ਮੈਨੇਜ ਕਰਨ ਵਿੱਚ ਮਦਦ ਕਰ ਸਕਦਾ ਹੈ, ਪਰ ਇਸ ਨੂੰ ਕਦੇ ਵੀ ਡਾਇਬੀਟੀਜ਼ ਦੇ ਇਲਾਜ ਦਾ ਵਿਕਲਪ ਨਹੀਂ ਸਮਝਣਾ ਚਾਹੀਦਾ।

Source:TV9Hindi.com

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...