AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਹੁਣ ਮੁੜ ਨਹੀਂ ਹੋਵੇਗਾ ਸਕਿਨ ਕੈਂਸਰ? ਪਰਸਨਲਾਈਜ਼ਡ ਵੈਕਸੀਨ ਥੈਰੇਪੀ ਨੇ ਜਗਾਈ ਨਵੀਂ ਉਮੀਦ

Skin Cancer: ਮਰਕ ਐਂਡ ਮੋਡਰਨਾ ਨੇ ਐਲਾਨ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪਰਸਨਲਾਈਜ਼ਡ mRNA ਕੈਂਸਰ ਵੈਕਸੀਨ ਮੇਲਾਨੋਮਾ (ਸਕਿਨ ਕੈਂਸਰ) ਦੇ ਮਰੀਜ਼ਾਂ 'ਤੇ ਕੀਤੇ ਗਏ ਫੇਜ਼-3 ਟ੍ਰਾਇਲ ਵਿੱਚ ਸਫਲ ਰਹੀ ਹੈ। ਜਾਣੋ ਇਸ ਨਾਲ ਜੁੜੀਆਂ ਸਾਰੀਆਂ ਡਿਟੇਲਜ਼...

ਹੁਣ ਮੁੜ ਨਹੀਂ ਹੋਵੇਗਾ ਸਕਿਨ ਕੈਂਸਰ? ਪਰਸਨਲਾਈਜ਼ਡ ਵੈਕਸੀਨ ਥੈਰੇਪੀ ਨੇ ਜਗਾਈ ਨਵੀਂ ਉਮੀਦ
ਹੁਣ ਮੁੜ ਨਹੀਂ ਹੋਵੇਗਾ ਸਕਿਨ ਕੈਂਸਰ?
tv9-punjabi
| Published: 21 Aug 2026 14:16 PM IST
Share

ਸਰਜਰੀ ਤੋਂ ਬਾਅਦ ਮੁੜ ਕੈਂਸਰ ਹੋਣ ਦਾ ਡਰ ਬਣਿਆ ਰਹਿੰਦਾ ਹੈ। ਸਕਿਨ ਕੈਂਸਰ, ਜਿਸ ਨੂੰ ਮੇਲਾਨੋਮਾ ਕਿਹਾ ਜਾਂਦਾ ਹੈ, ਦੇ ਮਾਮਲਿਆਂ ਵਿੱਚ ਇਹ ਖ਼ਤਰਾ ਜ਼ਿਆਦਾ ਦੇਖਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਮੇਲਾਨੋਮਾ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਮਰਕ ਅਤੇ ਮੋਡਰਨਾ ਦੀ ਨਵੀਂ mRNA ਵੈਕਸੀਨ ਥੈਰੇਪੀ ਸਫਲ ਸਾਬਤ ਹੋਈ ਹੈ। ਇਹ ਸਕਿਨ ਕੈਂਸਰ ਦੇ ਇਲਾਜ ਵਿੱਚ ਇੱਕ ਵੱਡਾ ਕਦਮ ਸਾਬਤ ਹੋ ਸਕਦਾ ਹੈ। ਇਹ ਥੈਰੇਪੀ ਦੋ ਦਵਾਈਆਂ ਦੇ ਕੰਬੀਨੇਸ਼ਨ ਨਾਲ ਤਿਆਰ ਕੀਤੀ ਗਈ ਹੈ। ਮੋਡਰਨਾ ਦੀ ਪਰਸਨਲਾਈਜ਼ਡ ਵੈਕਸੀਨ ਇੰਟਿਸਮੈਰਨ ਅਤੇ ਮਰਕ ਦੀ ਦਵਾਈ ਕੀਟ੍ਰੂਡਾ ਦੇ ਕੰਬੀਨੇਸ਼ਨ ਨਾਲ mRNA ਵੈਕਸੀਨ ਥੈਰੇਪੀ ਤਿਆਰ ਕੀਤੀ ਗਈ ਹੈ।

ਦਰਅਸਲ, ਫੇਜ਼-3 ਕਿਸੇ ਵੀ ਦਵਾਈ ਦੇ ਇਨਸਾਨਾਂ ‘ਤੇ ਕੀਤੇ ਜਾਣ ਵਾਲੇ ਟੈਸਟ ਦਾ ਆਖਰੀ ਅਤੇ ਸਭ ਤੋਂ ਅਹਿਮ ਪੜਾਅ ਹੁੰਦਾ ਹੈ। ਇਸ ਤੋਂ ਬਾਅਦ ਦਵਾਈ ਨੂੰ ਮਨਜ਼ੂਰੀ ਦੇਣ ਲਈ ਅੱਗੇ ਦੀ ਪ੍ਰਕਿਰਿਆ ਅਪਣਾਈ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਵੈਕਸੀਨ ਥੈਰੇਪੀ ਕਿਵੇਂ ਕੰਮ ਕਰਦੀ ਹੈ?

ਵੈਕਸੀਨ ਥੈਰੇਪੀ ਕਿਉਂ ਹੈ ਖ਼ਾਸ?

ਇਹ ਕੋਈ ਆਮ ਵੈਕਸੀਨ ਨਹੀਂ ਹੈ। ਇਸ ਵਿੱਚ ਮਰੀਜ਼ ਦੇ ਟਿਊਮਰ ਦੇ ਹਿਸਾਬ ਨਾਲ mRNA-ਅਧਾਰਿਤ ਪਰਸਨਲਾਈਜ਼ਡ ਕੈਂਸਰ ਥੈਰੇਪੀ ਤਿਆਰ ਕੀਤੀ ਜਾਂਦੀ ਹੈ। ਟ੍ਰਾਇਲ ਦੌਰਾਨ ਮਰੀਜ਼ ਦੇ ਟਿਊਮਰ ਦੀ ਜਾਂਚ ਕਰਕੇ ਇਸ ਵਿੱਚ ਮੌਜੂਦ ਜੈਨੇਟਿਕ ਬਦਲਾਅ ਯਾਨੀ ਮਿਊਟੇਸ਼ਨ ਦੀ ਪਛਾਣ ਕੀਤੀ ਜਾਂਦੀ ਹੈ। ਮਰੀਜ਼ ਵਿੱਚ ਕੈਂਸਰ ਦਾ ਕਿਹੜਾ ਮਿਊਟੇਸ਼ਨ ਹੈ, ਉਸੇ ਦੇ ਹਿਸਾਬ ਨਾਲ ਵੱਖਰੀ ਥੈਰੇਪੀ ਤਿਆਰ ਕੀਤੀ ਜਾਂਦੀ ਹੈ।

ਇਸ ਥੈਰੇਪੀ ਵਿੱਚ ਇਮਿਊਨ ਸਿਸਟਮ ਨੂੰ ਇਸ ਤਰ੍ਹਾਂ ਐਕਟਿਵ ਕੀਤਾ ਜਾਂਦਾ ਹੈ ਕਿ ਉਹ ਕੈਂਸਰ ਸੈਲਜ਼ ਨੂੰ ਪਛਾਣ ਸਕੇ ਅਤੇ ਉਨ੍ਹਾਂ ਨੂੰ ਖ਼ਤਮ ਕਰਨਾ ਸ਼ੁਰੂ ਕਰ ਦੇਵੇ। ਇਹ ਵੈਕਸੀਨ ਥੈਰੇਪੀ ਉਨ੍ਹਾਂ ਹਾਈ-ਰਿਸਕ ਕੈਂਸਰ ਮਰੀਜ਼ਾਂ ਵਿੱਚ, ਜਿਨ੍ਹਾਂ ਦੀ ਸਰਜਰੀ ਹੋ ਚੁੱਕੀ ਹੈ, ਕੈਂਸਰ ਦੇ ਮੁੜ ਵਾਪਸ ਆਉਣ ਦੀ ਸੰਭਾਵਨਾ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ।

Doctor Comment On Cancer

ਥੈਰੇਪੀ ਕਿਵੇਂ ਕਰਦੀ ਹੈ ਕੰਮ?

ਆਸਾਨ ਭਾਸ਼ਾ ਵਿੱਚ ਕਹੀਏ ਤਾਂ ਇਸ mRNA ਵੈਕਸੀਨ ਥੈਰੇਪੀ ਰਾਹੀਂ ਇਮਿਊਨ ਸਿਸਟਮ ਨੂੰ ਕੈਂਸਰ ਸੈਲਜ਼ ਦੀ ਪਛਾਣ ਕਰਨ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਦਾ ਮਕਸਦ ਕੈਂਸਰ ਸੈਲਜ਼ ਨੂੰ ਖ਼ਤਮ ਕਰਨ ਵਾਲੀਆਂ T-ਸੈਲਜ਼ ਦੀ ਪ੍ਰਤੀਕਿਰਿਆ ਨੂੰ ਮਜ਼ਬੂਤ ਕਰਨਾ ਅਤੇ ਬਚੇ ਹੋਏ ਕੈਂਸਰ ਨੂੰ ਮੁੜ ਵਧਣ ਤੋਂ ਰੋਕਣਾ ਹੈ। ਫੇਜ਼-3 INTerpath-001 ਟ੍ਰਾਇਲ ਵਿੱਚ ਸਟੇਜ IIB ਤੋਂ IV ਮੇਲਾਨੋਮਾ ਕੈਂਸਰ ਦੇ ਮੁੜ ਵਾਪਸ ਆਉਣ ਅਤੇ ਹੋਰ ਫੈਲਣ ਦਾ ਖ਼ਤਰਾ ਘੱਟ ਪਾਇਆ ਗਿਆ। ਦੱਸ ਦੇਈਏ ਕਿ ਹਰ ਮਰੀਜ਼ ਦੇ ਟਿਊਮਰ ਵਿੱਚ ਮਿਊਟੇਸ਼ਨ ਦਾ ਪੈਟਰਨ ਵੱਖਰਾ ਹੋ ਸਕਦਾ ਹੈ।

ਵਿਗਿਆਨੀ ਅਜਿਹੇ 34 ਤੱਕ ਮਿਊਟੇਸ਼ਨਾਂ ਨੂੰ ਇੱਕ mRNA ਵੈਕਸੀਨ ਵਿੱਚ ਕੋਡ ਕਰਦੇ ਹਨ। ਇਹ ਖ਼ਾਸ ਤੌਰ ‘ਤੇ ਉਸੇ ਮਰੀਜ਼ ਲਈ ਤਿਆਰ ਕੀਤੀ ਜਾਂਦੀ ਹੈ। ਇਸ ਲਈ ਇਸ ਨੂੰ ਪਰਸਨਲਾਈਜ਼ਡ ਵੈਕਸੀਨ ਥੈਰੇਪੀ ਕਿਹਾ ਜਾ ਰਿਹਾ ਹੈ।

ਕਿਵੇਂ ਕੀਤਾ ਗਿਆ ਟ੍ਰਾਇਲ?

ਇਸ ਟ੍ਰਾਇਲ ਵਿੱਚ ਹਾਈ-ਰਿਸਕ ਵਾਲੇ ਅਤੇ ਸਰਜਰੀ ਰਾਹੀਂ ਕੱਢੇ ਜਾ ਚੁੱਕੇ ਮੇਲਾਨੋਮਾ ਵਾਲੇ 1,137 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਵਿੱਚ ਸਟੇਜ IIB ਤੋਂ IV ਤੱਕ ਦੇ ਮਰੀਜ਼ ਸ਼ਾਮਲ ਸਨ। ਮਰੀਜ਼ਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਗਰੁੱਪ ਨੂੰ ਨਵੀਂ ਵੈਕਸੀਨ ਥੈਰੇਪੀ ਦਿੱਤੀ ਗਈ, ਜਦਕਿ ਦੂਜੇ ਗਰੁੱਪ ਨੂੰ ਸਿਰਫ਼ ਕੀਟ੍ਰੂਡਾ ਦਿੱਤੀ ਗਈ। ਇਹ ਪ੍ਰਕਿਰਿਆ ਇੱਕ ਨਿਰਧਾਰਤ ਸਮੇਂ ਤੱਕ ਚੱਲੀ।

ਟ੍ਰਾਇਲ ਵਿੱਚ ਸਾਹਮਣੇ ਆਇਆ ਕਿ ਹਾਈ-ਰਿਸਕ ਵਾਲੇ ਮਰੀਜ਼ਾਂ ਵਿੱਚ ਸਿਰਫ਼ ਕੀਟ੍ਰੂਡਾ ਕਾਫ਼ੀ ਨਹੀਂ ਸੀ। ਟ੍ਰਾਇਲ ਵਿੱਚ ਇਹ ਵੀ ਦੇਖਿਆ ਗਿਆ ਕਿ ਕੈਂਸਰ ਨੂੰ ਮੁੜ ਵਾਪਸ ਆਉਣ ਵਿੱਚ ਕਿੰਨਾ ਸਮਾਂ ਲੱਗਿਆ। ਕੰਪਨੀਆਂ ਮੁਤਾਬਕ, ਪਰਸਨਲਾਈਜ਼ਡ ਵੈਕਸੀਨ ਅਤੇ ਕੀਟ੍ਰੂਡਾ ਦੇ ਕੰਬੀਨੇਸ਼ਨ ਨੇ ਕੈਂਸਰ ਦੀ ਵਾਪਸੀ ਅਤੇ ਇਸ ਦੇ ਹੋਰ ਫੈਲਣ—ਦੋਵਾਂ ਮਾਮਲਿਆਂ ਵਿੱਚ ਸਿਰਫ਼ ਕੀਟ੍ਰੂਡਾ ਦੇ ਮੁਕਾਬਲੇ ਬਿਹਤਰ ਨਤੀਜੇ ਦਿੱਤੇ। ਦੱਸ ਦੇਈਏ ਕਿ ਸਾਲ 2022 ਵਿੱਚ ਦੁਨੀਆ ਭਰ ਵਿੱਚ ਮੇਲਾਨੋਮਾ ਦੇ 3.30 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਸਨ, ਜਿਨ੍ਹਾਂ ਵਿੱਚੋਂ 1.12 ਲੱਖ ਤੋਂ ਵੱਧ ਮਾਮਲੇ ਸਿਰਫ਼ ਅਮਰੀਕਾ ਵਿੱਚ ਸਨ।

ਮਾਹਰ ਨੇ ਕੀ ਕਿਹਾ?

ਡਾਕਟਰ ਕਨਿਕਾ ਸੂਦ ਸ਼ਰਮਾ (ਡਾਇਰੈਕਟਰ, ਰੇਡੀਏਸ਼ਨ ਓਨਕੋਲੋਜੀ, ਧਰਮਸ਼ੀਲਾ ਨਾਰਾਇਣਾ ਹਸਪਤਾਲ) ਦਾ ਕਹਿਣਾ ਹੈ ਕਿ ਮੇਲਾਨੋਮਾ ਇੱਕ ਬਹੁਤ ਹੀ ਐਗ੍ਰੈਸਿਵ ਸਕਿਨ ਕੈਂਸਰ ਹੈ। ਮਾਹਰ ਮੁਤਾਬਕ, ਇਹ ਥੈਰੇਪੀ ਕੈਂਸਰ ਦੇ ਮੁੜ ਵਾਪਸ ਆਉਣ ਦੇ ਖ਼ਤਰੇ ਨੂੰ 50 ਫ਼ੀਸਦੀ ਤੱਕ ਘਟਾ ਸਕਦੀ ਹੈ।

ਘੱਟੋ-ਘੱਟ 10 ਵਿੱਚੋਂ 7 ਲੋਕ ਜਿਨ੍ਹਾਂ ਨੂੰ ਇਹ ਦਵਾਈ ਦਿੱਤੀ ਜਾਵੇਗੀ, ਉਹ ਕੈਂਸਰ ਤੋਂ ਮੁਕਤ ਰਹਿ ਸਕਣਗੇ ਅਤੇ ਇਹ ਕਾਫ਼ੀ ਵੱਡੀ ਗਿਣਤੀ ਹੈ। ਅਗਲਾ ਕਦਮ ਇਨ੍ਹਾਂ ਦਵਾਈਆਂ ਨੂੰ ਕਿਸੇ ਅਥਾਰਟੀ ਵੱਲੋਂ ਮਨਜ਼ੂਰੀ ਮਿਲਣਾ ਹੋਵੇਗਾ ਅਤੇ ਇਸ ਤੋਂ ਬਾਅਦ ਹੀ ਇਹ ਦਵਾਈਆਂ ਵਪਾਰਕ ਤੌਰ ‘ਤੇ ਉਪਲਬਧ ਹੋ ਸਕਣਗੀਆਂ।

Source:TV9Hindi.com

Follow Us
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ...
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...