ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਦੀ ਪੋਲੀਵੁੱਡ ‘ਚ ਐਂਟਰੀ; ਰਾਇਟਿੰਗ -ਡਾਇਰੈਕਸ਼ਨ ਤੋਂ ਬਾਅਦ ਜਾਗਿਆ ਅਦਾਕਾਰੀ ਦਾ ਜਨੂੰਨ
ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਯੋਗਰਾਜ ਸਿੰਘ ਵੀ ਪਾਲੀਵੁੱਡ 'ਚ ਐਂਟਰੀ ਕਰਨ ਜਾ ਰਹੇ ਹਨ। ਵਿਕਟਰ ਯੋਗਰਾਜ ਸਿੰਘ ਰਾਇਟਿੰਗ ਅਤੇ ਡਾਇਰੈਕਸ਼ਨ ਕਰਨਾ ਤੋਂ ਬਾਅਦ ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣਾ ਚਾਹੁੰਦੇ ਹਨ।

ਚੰਡੀਗੜ੍ਹ ਨਿਊਜ਼। ਪੰਜਾਬੀ ਇੰਡਸਟਰੀ ਦਾ ਮਸ਼ਹੂਰ ਨਾਮ ਅਤੇ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਦੇ ਪੁੱਤਰ ਵਿਕਟਰ ਯੋਗਰਾਜ ਸਿੰਘ ਵੀ ਪਾਲੀਵੁੱਡ ‘ਚ ਐਂਟਰੀ ਕਰਨ ਜਾ ਰਹੇ ਹਨ। ਬਚਪਨ ਤੋਂ ਹੀ ਪਿਤਾ ਯੋਗਰਾਜ ਸਿੰਘ ਨਾਲ ਸੈੱਟ ‘ਤੇ ਮੌਜੂਦ ਸਨ। ਫਿਰ ਰਾਇਟਿੰਗ ਅਤੇ ਡਾਇਰੈਕਸ਼ਨ (Direction) ਕਰਨਾ ਸ਼ੁਰੂ ਕੀਤਾ ਅਤੇ ਹੁਣ ਉਹ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣਾ ਚਾਹੁੰਦੇ ਹਨ।
ਵਿਕਟਰ ਯੋਗਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਬਚਪਨ ਤੋਂ ਹੀ ਸ਼ਾਰਟ ਫਿਲਮਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਸਾਲ 2010 ਵਿੱਚ, ਉਨ੍ਹਾਂ ਨੇ ਅਮਰੀਕਾ ਵਿੱਚ ਇੱਕ ਸ਼ਾਰਟ ਫਿਲਮ ਬਣਾਈ ਅਤੇ ਇਸ ਨੂੰ ਯੂਟਿਊਬ (Youtube) ‘ਤੇ ਵੀ ਅਪਲੋਡ ਕੀਤਾ। ਵਿਕਟਰ ਨੇ ਕਿਹਾ ਕਿ ਵੱਡਾ ਹੋ ਕੇ ਰਾਈਟਿੰਗ ਅਤੇ ਸ਼ਾਰਟ ਫਿਲਮਾਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਲੱਗਾ ਕਿ ਹੁਣ ਉਨ੍ਹਾਂ ਨੂੰ ਅਦਾਕਾਰੀ ਕਰਨੀ ਚਾਹੀਦੀ ਹੈ।