ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਚ ਨਤਮਸਤਕ ਹੋਏ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ, ਆਉਣ ਵਾਲੀ ਹੈ Carry On Jatta-3, ਵੇਖੋ ਤਸਵੀਰਾਂ
Carry On Jatta-3: ਕੁਝ ਦਿਨ ਪਹਿਲਾਂ ਜਦੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਤਾਂ ਇਸਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ ਸੀ। ਯੂਵਿਊਬ ਤੇ ਕੁਝ ਹੀ ਪਲਾਂ ਵਿੱਚ ਫਿਲਮ ਨੂੰ ਕਈ ਮਿਲੀਅਨ ਵਿਊਜ਼ ਮਿਲੇ ਸਨ।
Gippy Grewal in Golden Temple: ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਿੱਪੀ ਗਰੇਵਾਲ ਬੀਤੀ ਰਾਤ ਸ਼੍ਰੀ ਹਰਿਮੰਦਿਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਨਾਲ ਅਦਾਕਾਰ ਬਿਨੂੰ ਢਿੱਲੋਂ ਵੀ ਨਜ਼ਰ ਆਏ। ਇਸ ਮੌਕੇ ਦੋਵੇਂ ਕਲਾਕਾਰ ਦਸਤਾਰ ਸਜ਼ਾ ਕੇ ਆਏ ਸਨ। ਦਸਤਾਰ ਪਾਉਣ ਤੋਂ ਬਾਅਦ ਪਹਿਲੀ ਨਜ਼ਰ ਵਿੱਚ ਉਨ੍ਹਾਂ ਨੂੰ ਪਹਿਚਾਣਨਾ ਮੁਸ਼ਕਲ ਹੋ ਰਿਹਾ ਸੀ। ਪਰ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇਹ ਦੋਵੇਂ ਪੰਜਾਬੀ ਫਿਲਮ ਇੰਡਸਟਰੀ ਦੇ ਨਾਮੀ ਕਲਾਕਾਰ ਹਨ ਤਾਂ ਉੱਥੇ ਭਾਰੀ ਭੀੜ ਲੱਗ ਗਈ।
ਗਿੱਪੀ ਗਰੇਵਾਲ ਆਪਣੀ ਪੂਰੀ ਟੀਮ ਅਤੇ ਆਪਣੇ ਸਹਿ ਕਲਾਕਾਰ ਬਿਨੂੰ ਢਿੱਲੋਂ ਨਾਲ ਸਵਰਨ ਮੰਦਿਰ ਪਹੁੰਚੇ ਸਨ। ਇਨ੍ਹਾਂ ਦੋਵਾਂ ਦੇ ਹਰਿਮੰਦਿਰ ਸਾਹਿਬ ਵਿੱਚ ਹੋਣ ਦੀ ਖ਼ਬਰ ਲੱਗਦਿਆਂ ਹੀ ਦੋਵਾਂ ਦੇ ਫੈਂਸ ਦਾ ਵੱਡਾ ਇੱਕਠ ਹੋ ਗਿਆ, ਜਿਸ ਤੋਂ ਬਾਅਦ ਅਦਾਕਾਰਾਂ ਨੂੰ ਅੰਦਰ ਲੈ ਜਾਉਣ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਕਾਫੀ ਮਸ਼ਕਤ ਕਰਨੀ ਪਈ।
ਗਿੱਪੀ ਗਰੇਵਾਲ ਆਪਣੀ ਪੂਰੀ ਟੀਮ ਅਤੇ ਆਪਣੇ ਸਹਿ ਕਲਾਕਾਰ ਬਿਨੂੰ ਢਿੱਲੋਂ ਨਾਲ ਸਵਰਨ ਮੰਦਿਰ ਪਹੁੰਚੇ ਸਨ। ਇਨ੍ਹਾਂ ਦੋਵਾਂ ਦੇ ਹਰਿਮੰਦਿਰ ਸਾਹਿਬ ਵਿੱਚ ਹੋਣ ਦੀ ਖ਼ਬਰ ਲੱਗਦਿਆਂ ਹੀ ਦੋਵਾਂ ਦੇ ਫੈਂਸ ਦਾ ਵੱਡਾ ਇੱਕਠ ਹੋ ਗਿਆ, ਜਿਸ ਤੋਂ ਬਾਅਦ ਅਦਾਕਾਰਾਂ ਨੂੰ ਅੰਦਰ ਲੈ ਜਾਉਣ ਲਈ ਸੁਰੱਖਿਆ ਮੁਲਾਜ਼ਮਾਂ ਨੂੰ ਕਾਫੀ ਮਸ਼ਕਤ ਕਰਨੀ ਪਈ।
ਦਸਤਾਰ ਸਜਾ ਕੇ ਪਹੁੰਚੇ ਦੋਵੇਂ ਕਲਾਕਾਰ
ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਜਦੋਂ ਆਪਣੀ ਕਾਰ ਚੋਂ ਬਾਹਰ ਨਿਕਲੇ ਤਾਂ ਉੱਥੇ ਮੌਜੂਦ ਲੋਕ ਪਹਿਲੀ ਨਜ਼ਰ ਵਿੱਚ ਉਨ੍ਹਾਂ ਨੂੰ ਪਛਾਣ ਹੀ ਨਹੀਂ ਸਕੇ। ਦੋਵਾਂ ਨੇ ਬੜੇ ਹੀ ਸੋਹਣੇ ਤਰੀਕੇ ਨਾਲ ਦਸਤਾਰਾਂ ਸਜਾਈਆਂ ਹੋਈਆਂ ਸਨ। ਆਪਣੇ ਸੁਰੱਖਿਆ ਮੁਲਾਜ਼ਮਾਂ ਦੇ ਘੇਰ ਵਿੱਚ ਦੋਵੇਂ ਮੰਦਿਰ ਦੇ ਅੰਦਰ ਦਾਖ਼ਲ ਹੋਏ।
ਆਉਣ ਵਾਲੀ ਹੈ ਫਿਲਮ ਕੈਰੀ ਆਨ ਜੱਟਾ-3
ਦੱਸ ਦੇਈਏ ਕਿ ਇਨ੍ਹਾਂ ਦੋਵਾਂ ਕਲਾਕਾਰਾਂ ਦੀ ਫਿਲਮ ਕੈਰੀ ਆਨ ਜੱਟਾ-3 ਆਉਂਦੀ 29 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸਨੂੰ ਲੈ ਕੇ ਫਿਲਮ ਦੇ ਸਾਰੇ ਕਲਾਕਾਰ ਇਨ੍ਹੀ ਦਿਨੀਂ ਫਿਲਮ ਦੀ ਪ੍ਰਮੋਸ਼ਨ ਵਿੱਚ ਜੁਟੇ ਹੋਏ ਹਨ।
ਫਿਲਮ ਦੀ ਸਫਲਤਾ ਲਈ ਕੀਤੀ ਅਰਦਾਸ
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਦੀ ਫਿਲਮ ਕੈਰੀ ਆਨ ਜੱਟਾ-3 ਆਉਣ ਵਾਲੀ ਹੈ। ਉਹ ਦੋਵੇਂ ਫਿਲਮ ਦੀ ਕਾਮਯਾਬੀ ਲਈ ਅਰਦਾਸ ਕਰਨ ਇੱਥੇ ਪਹੁੰਚੇ ਹਨ। ਨਾਲ ਹੀ ਉਨ੍ਹਾਂ ਨੇ ਸਰਬਤ ਦੇ ਭਲੇ ਦੀ ਵੀ ਰੱਬ ਅੱਗੇ ਦੁਆ ਕੀਤੀ ਹੈ।
ਫਿਲਮ ਚ ਇਹ ਹਨ ਬਾਕੀ ਕਲਾਕਾਰ
ਫਿਲਮ ਕੈਰੀ ਆਨ ਜੱਟਾ-3 ਵਿੱਚ ਗਿੱਪੀ ਗਰੇਵਾਲ ਅਤੇ ਬਿਨੂੰ ਢਿੱਲੋਂ ਤੋਂ ਇਲਾਵਾ ਜਸਵਿੰਦਰ ਭੱਲਾ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰੁਪਿੰਦਰ ਰੂਪੀ ਅਹਿਮ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਦੀ ਪਤਨੀ ਰਵਨੀਤ ਕੌਰ ਨੇ ਪ੍ਰੋਡਿਊਸ ਕੀਤਾ ਹੈ, ਜਦਿਕ ਡਾਇਰੈਕਸ਼ਨ ਸਮੀਪ ਕੰਗ ਦਾ ਹੈ।


