Box Office Collection: ਕਈ ਸੂਬਿਆਂ ‘ਚ ਬੈਨ ਹੋਣ ਦੇ ਬਾਵਜੂਦ ਅਦਾ ਸ਼ਰਮਾ ਦੀ The Kerala Story ਨੇ 12 ਦਿਨਾਂ ‘ਚ 150 ਕਰੋੜ ਦਾ ਕਾਰੋਬਾਰ ਕੀਤਾ
ਅਦਾ ਸ਼ਰਮਾ ਦੀ 'ਦਿ ਕੇਰਲ ਸਟੋਰੀ' ਦੀ ਕਮਾਈ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ। ਫਿਲਮ ਨੂੰ ਪ੍ਰਸ਼ੰਸਕਾਂ ਦਾ ਕਾਫੀ ਸਮਰਥਨ ਮਿਲ ਰਿਹਾ ਹੈ ਅਤੇ ਇਹ ਫਿਲਮ ਹੁਣ ਤੇਜ਼ੀ ਨਾਲ 200 ਕਰੋੜ ਦਾ ਅੰਕੜਾ ਪਾਰ ਕਰਨ ਵੱਲ ਵਧ ਰਹੀ ਹੈ।
The Kerala Story Box Office Collection Day 12: ਅਦਾ ਸ਼ਰਮਾ ਦੀ ਫਿਲਮ ਦਿ ਕੇਰਲ ਸਟੋਰੀ ਦਾ ਜਾਦੂ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਿਛਲੇ ਸਾਲ ਜਦੋਂ ਵਿਵੇਕ ਅਗਨੀਹੋਤਰੀ ਦੀ ਦਿ ਕਸ਼ਮੀਰ ਫਾਈਲਜ਼ (TheKashmir Files) ਸਾਹਮਣੇ ਆਈ ਸੀ ਤਾਂ ਇਸ ਦੀ ਕਮਾਈ ਵੀ ਇਸੇ ਤਰ੍ਹਾਂ ਹੈਰਾਨ ਕਰਨ ਵਾਲੀ ਸੀ।
ਹੁਣ ਇਸ ਫਿਲਮ ਨੇ ਕਸ਼ਮੀਰ ਫਾਈਲਜ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਅਤੇ ਸਮੇਂ ਦੇ ਨਾਲ ਇਸ ਦੀ ਪ੍ਰਸਿੱਧੀ ਵਧਦੀ ਜਾ ਰਹੀ ਹੈ। ਫਿਲਮ ਦੀ ਕਮਾਈ ਦੇ ਤਾਜ਼ਾ ਅੰਕੜੇ ਸਾਹਮਣੇ ਆਏ ਹਨ।
ਦੁਨੀਆ ਭਰ ‘ਚ ਹੋ ਰਹੀ ਚੰਗੀ ਕਮਾਈ
ਭਾਰੀ ਵਿਰੋਧ ਤੋਂ ਬਾਅਦ ਵੀ ਅਦਾ ਸ਼ਰਮਾ (Adah Sharma) ਦੀ ਇਸ ਫਿਲਮ ਨੂੰ ਪ੍ਰਸ਼ੰਸਕ ਪਸੰਦ ਕਰ ਰਹੇ ਹਨ ਅਤੇ ਇਹ ਫਿਲਮ ਦੇਸ਼ ‘ਚ ਹੀ ਨਹੀਂ ਸਗੋਂ ਦੁਨੀਆ ਭਰ ‘ਚ ਚੰਗੀ ਕਮਾਈ ਕਰ ਰਹੀ ਹੈ। ਪੱਛਮੀ ਬੰਗਾਲ ਅਤੇ ਤਾਮਿਲਨਾਡੂ ‘ਚ ਫਿਲਮ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਬਾਅਦ ਵੀ ਤਾਜ਼ਾ ਅੰਕੜਿਆਂ ਮੁਤਾਬਕ ਦੋ ਹਫਤਿਆਂ ਦੇ ਅੰਦਰ ਇਸ ਫਿਲਮ ਨੇ 150 ਕਰੋੜ ਦੀ ਕਮਾਈ ਕਰ ਲਈ ਹੈ।
ਫਿਲਮ ਨੇ 11 ਦਿਨਾਂ ‘ਚ 147.04 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਪਾਸੇ, ਸੈਕਨਿਲਕ ਦੀਆਂ ਰਿਪੋਰਟਾਂ ਅਨੁਸਾਰ, ਫਿਲਮ ਨੇ ਆਪਣੀ ਰਿਲੀਜ਼ ਦੇ 12ਵੇਂ ਦਿਨ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਕੁੱਲ 9.80 ਕਰੋੜ ਦੀ ਕਮਾਈ ਕੀਤੀ ਹੈ।
View this post on Instagramਇਹ ਵੀ ਪੜ੍ਹੋ
ਪਠਾਨ ਤੋਂ ਬਾਅਦ 2023 ਦੀ ਸਭ ਤੋਂ ਸਫਲ ਫਿਲਮ
ਇਸ ਲਿਹਾਜ ਨਾਲ Box Office Collection 156.84 ਕਰੋੜ ਹੋ ਗਿਆ ਹੈ। ਇਹ ਬਹੁਤ ਖਾਸ ਹੈ। ਘੱਟ ਬਜਟ ‘ਚ ਬਣੀ ਇਸ ਫਿਲਮ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਫਿਲਮ ਲਈ ਇੰਨੀ ਕਮਾਈ ਕਰਨਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਵੀਕਡੇਅ ‘ਚ ਇਹ ਫਿਲਮ ਜਿਸ ਤਰ੍ਹਾਂ ਨਾਲ ਕਮਾਈ ਕਰ ਰਹੀ ਹੈ, ਉਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਵੀਕੈਂਡ ‘ਚ ਇਹ ਫਿਲਮ 200 ਕਰੋੜ ਦਾ ਅੰਕੜਾ ਵੀ ਪਾਰ ਕਰ ਲਵੇਗੀ। ਪਹਿਲਾਂ ਹੀ ਇਹ ਫਿਲਮ ਪਠਾਨ ਤੋਂ ਬਾਅਦ ਸਾਲ 2023 ਵਿੱਚ ਹਿੰਦੀ ਵਿੱਚ ਦੂਜੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ।
ਵਿਦੇਸ਼ਾਂ ਵਿੱਚ ਵੀ ਪਾਬੰਦੀ
ਦਿ ਕੇਰਲ ਸਟੋਰੀ ਦੀ ਗੱਲ ਕਰੀਏ ਤਾਂ ਇਸ ਵਿੱਚ ਅਦਾ ਸ਼ਰਮਾ ਮੁੱਖ ਭੂਮਿਕਾ ਵਿੱਚ ਹੈ। ਫਿਲਮ ਦਾ ਨਿਰਦੇਸ਼ਨ ਸੁਦੀਪਤੋ ਸੇਨ ਅਤੇ ਨਿਰਮਾਤਾ ਵਿਪੁਲ ਅੰਮ੍ਰਿਤਲਾਲ ਸ਼ਾਹ ਨੇ ਕੀਤਾ ਹੈ। ਫਿਲਮ ਦਾ ਟ੍ਰੇਲਰ ਰਿਲੀਜ਼ (Trailer Release) ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ‘ਚ ਹੈ। ਵਿਦੇਸ਼ਾਂ ਵਿੱਚ ਵੀ ਇਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ ਭਾਰਤ ਵਾਂਗ ਵਿਦੇਸ਼ਾਂ ‘ਚ ਵੀ ਇਸ ਫਿਲਮ ‘ਤੇ ਕਈ ਥਾਵਾਂ ‘ਤੇ ਪਾਬੰਦੀ ਲਗਾਈ ਗਈ ਹੈ।