The Kerala Story: 200 ਕਰੋੜ ਦੇ ਪਾਰ ਪਹੁੰਚੀ ਦਿ ਕਰੇਲਾ ਸਟੋਰੀ, ਦੀ ਕਮਾਈ 18ਵੇਂ ਦਿਨ ਕੀਤਾ ਸ਼ਾਨਦਾਰ ਕਾਰੋਬਾਰ
The Kerala Story Box Office Collection Day 18:ਬਾਕਸ ਆਫਿਸ 'ਤੇ 'ਦਿ ਕੇਰਲ ਸਟੋਰੀ' ਦੇ ਚੱਲ ਰਹੇ ਸਫਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਫਿਲਮ ਨੇ 18ਵੇਂ ਦਿਨ ਦੀ ਕਮਾਈ ਨਾਲ 200 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।

The Kerala Story Box Office Collection:‘ਦਿ ਕੇਰਲਾ ਸਟੋਰੀ’ ਉਨ੍ਹਾਂ ਘੱਟ ਬਜਟ ਵਾਲੀਆਂ ਫਿਲਮਾਂ ਵਿੱਚੋਂ ਇੱਕ ਹੈ ਜਿਸ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਦਿੱਤੀ ਹੈ। ਇਸ ਫਿਲਮ ਨੇ ਬਾਲੀਵੁੱਡ (Bollywood) ਦੀਆਂ ਕਈ ਵੱਡੇ ਬਜਟ ਦੀਆਂ ਫਿਲਮਾਂ ਨੂੰ ਕਰਾਰਾ ਜਵਾਬ ਦਿੱਤਾ ਹੈ। ਜਿਸ ‘ਚ ਅਕਸ਼ੈ ਕੁਮਾਰ ਤੋਂ ਲੈ ਕੇ ਸਲਮਾਨ ਖਾਨ ਤੱਕ ਦੀਆਂ ਫਿਲਮਾਂ ਦੇ ਨਾਂ ਸ਼ਾਮਲ ਹਨ। ਅਦਾ ਸ਼ਰਮਾ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਜੋ ਫਿਲਮ ਕਰ ਰਹੀ ਹੈ, ਉਹ ਇੰਨੀ ਹਿੱਟ ਹੋਵੇਗੀ।
‘ਦਿ ਕੇਰਲ ਸਟੋਰੀ’ (‘The Kerala Story’) ਆਪਣੇ 18 ਦਿਨਾਂ ਦੇ ਕਲੈਕਸ਼ਨ ਦੇ ਨਾਲ ਮੇਕਰਸ ਅਤੇ ਸਟਾਰ ਕਾਸਟ ਲਈ ਵੱਡੀ ਖਬਰ ਲੈ ਕੇ ਆਈ ਹੈ। ਜਿਸ ਪਲ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ ਉਹ ਆ ਗਿਆ ਹੈ ਅਤੇ ‘ਦਿ ਕੇਰਲਾ ਸਟੋਰੀ’ ਨਾਲ ਜੁੜੇ ਲੋਕਾਂ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ।