AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਫਿਲਮ ਪਠਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਈ

ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਪਠਾਨ ਲਗਾਤਾਰ ਵਿਵਾਦਾਂ 'ਚ ਘਿਰੀ ਹੋਈ ਹੈ। ਪਹਿਲਾਂ ਇਸ ਫਿਲਮ ਦੇ ਇਕ ਗੀਤ ਦੇ ਵਿਵਾਦਿਤ ਬੋਲ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਹੁਣ ਦੋ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਵਿਚਕਾਰ ਦਰਾਰ ਦੀਆਂ ਖਬਰਾਂ ਹਨ।

ਫਿਲਮ ਪਠਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆਈ
ਕਮਾਈ ਦੇ ਮਾਮਲੇ ‘ਚ ਪਠਾਨ ਨੇ ਬਾਹੂਬਲੀ ਨੂੰ ਪਿੱਛੇ ਛੱਡਿਆ। Pathan beat Baahubali on box office
tv9-punjabi
| Updated On: 13 Jan 2023 14:24 PM IST
Share
ਰਿਲੀਜ਼ ਤੋਂ ਪਹਿਲਾਂ ਹੀ ਫਿਲਮ ਪਠਾਨ ਲਗਾਤਾਰ ਵਿਵਾਦਾਂ ‘ਚ ਘਿਰੀ ਹੋਈ ਹੈ। ਪਹਿਲਾਂ ਇਸ ਫਿਲਮ ਦੇ ਇਕ ਗੀਤ ਦੇ ਵਿਵਾਦਿਤ ਬੋਲ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਜਿਸ ਤੋਂ ਬਾਅਦ ਸੈਂਸਰ ਬੋਰਡ ਨੇ ਫਿਲਮ ਤੋਂ ਕੁਝ ਡਾਇਲਾਗ ਹਟਾ ਦਿੱਤੇ ਸਨ। ਉਥੇ ਹੀ ਹੁਣ ਇਹ ਇਕ ਹੋਰ ਕਾਰਨ ਕਰਕੇ ਸੁਰਖੀਆਂ ‘ਚ ਹੈ। ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ ਹੁਣ ਦੋ ਸੁਪਰਸਟਾਰ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਵਿਚਕਾਰ ਦਰਾਰ ਦੀਆਂ ਖਬਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਦੇ ਟ੍ਰੇਲਰ ‘ਚ ਪਾਏ ਗਏ ਸੀਨ ਕਾਰਨ ਜਾਨ ਅਬ੍ਰਾਹਮ ਗੁੱਸੇ ‘ਚ ਹਨ। ਜੌਨ ਨੇ ਟ੍ਰੇਲਰ ਵਿੱਚ ਉਸ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ ਕਿ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ।

ਪਹਿਲੀ ਵਾਰ ਫਿਲਮ ਪਠਾਨ ‘ਚ ਇਕੱਠੇ ਨਜ਼ਰ ਆਏ ਸੀ ਸ਼ਾਹਰੁਖ ਅਤੇ ਦੀਪਿਕਾ

ਫਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਹ ਪਹਿਲੀ ਫਿਲਮ ਹੈ ਜਿਸ ‘ਚ ਸ਼ਾਹਰੁਖ, ਜਾਨ ਅਤੇ ਦੀਪਿਕਾ ਨੇ ਇਕੱਠੇ ਕੰਮ ਕੀਤਾ ਹੈ। ਸ਼ਾਹਰੁਖ ਅਤੇ ਜਾਨ ਅਬ੍ਰਾਹਮ ਦੀ ਇਹ ਪਹਿਲੀ ਫਿਲਮ ਹੈ। ਤੁਹਾਨੂੰ ਦੱਸ ਦੇਈਏ ਕਿ 4 ਸਾਲ ਬਾਅਦ ਵੱਡੇ ਪਰਦੇ ‘ਤੇ ਰਿਲੀਜ਼ ਹੋਣ ਵਾਲੀ ਸ਼ਾਹਰੁਖ ਖਾਨ ਦੀ ਇਹ ਪਹਿਲੀ ਫਿਲਮ ਹੈ। ਪਠਾਨ ਦੇ ਦੋ ਗੀਤ ਅਤੇ ਟ੍ਰੇਲਰ ਰਿਲੀਜ਼ ਹੋ ਚੁੱਕੇ ਹਨ।

ਇਸ ਕਾਰਨ ਦੋਵਾਂ ਵਿਚਾਲੇ ਝਗੜੇ ਦੀ ਅਫਵਾਹ ਆਈ

ਦਰਅਸਲ, ਜਦੋਂ ਜੌਨ ਅਬ੍ਰਾਹਮ ਇੱਕ ਬ੍ਰਾਂਡ ਦੇ ਪ੍ਰਮੋਸ਼ਨ ਲਈ ਆਯੋਜਿਤ ਇੱਕ ਇਵੈਂਟ ਵਿੱਚ ਸ਼ਿਰਕਤ ਕਰਨ ਪਹੁੰਚੇ ਤਾਂ ਉਨ੍ਹਾਂ ਨੇ ਅਜਿਹਾ ਬਿਆਨ ਦਿੱਤਾ ਕਿ ਫਿਲਮ ਆਲੋਚਕ ਅਤੇ ਪ੍ਰਸ਼ੰਸਕ ਸਮਝ ਗਏ ਕਿ ਸ਼ਾਹਰੁਖ ਖਾਨ ਅਤੇ ਜੌਨ ਅਬ੍ਰਾਹਮ ਵਿਚਕਾਰ ਸਭ ਕੁਝ ਆਮ ਨਹੀਂ ਹੈ। ਉਸ ਈਵੈਂਟ ‘ਚ ਜਦੋਂ ਜੌਨ ਅਬ੍ਰਾਹਮ ਨੂੰ ਸ਼ਾਹਰੁਖ ਖਾਨ ਨਾਲ ਜੁੜਿਆ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਵਾਲ ਟਾਲਦੇ ਹੋਏ ਕਿਹਾ ਕਿ ਤੁਸੀਂ ਕੋਈ ਹੋਰ ਸਵਾਲ ਪੁੱਛੋ। ਜਾਨ ਅਬ੍ਰਾਹਮ ਦੇ ਇਸ ਤਰ੍ਹਾਂ ਦੇ ਜਵਾਬ ਤੋਂ ਹਰ ਕੋਈ ਹੈਰਾਨ ਰਹਿ ਗਿਆ। ਜੌਨ ਅਬ੍ਰਾਹਮ ਦਾ ਇਹ ਬਿਆਨ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ। ਇਸ ਤੋਂ ਸਾਰਿਆਂ ਨੇ ਅੰਦਾਜ਼ਾ ਲਗਾਇਆ ਕਿ ਦੋਵਾਂ ‘ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ।

ਜੌਨ ਅਬ੍ਰਾਹਮ ਨੇ ਝਗੜੇ ਦੀਆਂ ਅਫਵਾਹਾਂ ਨੂੰ ਰੱਦ ਕੀਤਾ

ਇਸ ਸਬੰਧੀ ਆਪਣੀ ਚੁੱਪੀ ਤੋੜਦੇ ਹੋਏ ਜੌਨ ਅਬ੍ਰਾਹਮ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾਈ ਹੈ। ਇਸ ‘ਚ ਜੌਨ ਨੇ ਸੰਕੇਤ ਦਿੱਤਾ ਕਿ ਫਿਲਮ ਜਾਂ ਸ਼ਾਹਰੁਖ ਨੂੰ ਲੈ ਕੇ ਉਨ੍ਹਾਂ ਦੇ ਮਨ ‘ਚ ਕੁਝ ਨਹੀਂ ਹੈ। ਜਾਨ ਅਬ੍ਰਾਹਮ ਨੇ ਆਪਣੀ ਪੋਸਟ ਵਿੱਚ ਲਿਖਿਆ- ਮੇਰੇ ਇੰਨੇ ਸਾਲਾਂ ਦੇ ਸਿਨੇਮਾ ਵਿੱਚ, ਇਹ ਪਲ, ਜੋ ਹੁਣ ਹੈ, ਬਹੁਤ ਖਾਸ ਹੈ। ਇਹ ਸ਼ਾਨਦਾਰ ਹੈ ਕਿ ਤੁਸੀਂ ਸਾਰਿਆਂ ਨੇ ਪਠਾਨ ਦੇ ਟ੍ਰੇਲਰ ਨੂੰ ਬਹੁਤ ਪਿਆਰ ਦਿੱਤਾ ਹੈ। ਇਸ ਫਿਲਮ ਨੂੰ ਬਣਾਉਣ ‘ਚ ਕਾਫੀ ਮਿਹਨਤ ਕੀਤੀ ਗਈ ਹੈ। ਇਹ ਇੱਕ ਵੱਡੀ ਫਿਲਮ ਹੈ।

Follow Us
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ
ਪਾਇਲਟ ਨੂੰ ਲੱਗਿਆ ਹੋਵੇਗਾ- ਰਾਜਾ ਦੀ ਛੁੱਟੀ ਹੋਣੀ ਚਾਹੀਦੀ ਹੈ, ਰਾਹੁਲ ਗਾਂਧੀ ਨੂੰ ਅਸਤੀਫਾ ਸੌਂਪਣ ਤੋਂ ਬਾਅਦ ਬੋਲੇ ਵੜ੍ਹਿੰਗ...
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ
ਸਾਰੇ ਦੇਸ਼ ਨੂੰ ਤੁਹਾਡੇ 'ਤੇ ਮਾਣ... PM ਮੋਦੀ ਨੇ ਜਾਣਿਆ ਪਾਇਲਟ ਸਮਿਤ ਮਛਾਰ ਦਾ ਹਾਲ...
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ
Waris Punjab De ਦਾ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਹੈ ਜਾਂ ਨਹੀਂ, ਕੀ ਕਹਿੰਦੇ ਹਨ ਸਿਆਸੀ ਮਾਹਿਰ? ਵੇਖੋ ਖਾਸ ਗੱਲਬਾਤ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...