Parineeti Raghav Wedding: 23 ਸਤੰਬਰ ਤੋਂ ਸ਼ੁਰੂ ਹੋਣਗੀਆਂ ਪਰਿਣੀਤੀ ਚੋਪੜਾ-ਰਾਘਵ ਚੱਢਾ ਦੇ ਵਿਆਹ ਦੀਆਂ ਰਸਮਾਂ, ਵਿਆਹ ਦੀ ਤਰੀਕ ਵੀ ਆਈ ਸਾਹਮਣੇ, ਦੇਖੋ ਵੈਡਿੰਗ ਕਾਰਡ
Parineeti Raghav Wedding Date: ਮੰਗਣੀ ਦੇ ਬਾਅਦ ਤੋਂ ਹੀ ਇਸ ਗੱਲ ਦੀ ਚਰਚਾ ਸੀ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਕਦੋਂ ਵਿਆਹ ਕਰਨਗੇ। ਹੁਣ ਦੋਵਾਂ ਦੇ ਵਿਆਹ ਦਾ ਕਾਰਡ ਸਾਹਮਣੇ ਆ ਚੁੱਕਾ ਹੈ। ਦੋਵੇਂ ਇਸੇ ਮਹੀਨੇ ਵਿਆਹ ਕਰਨ ਜਾ ਰਹੇ ਹਨ। ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਹਾਂ।
ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੇ ਵਿਆਹ ਦਾ ਫੈਨਜ਼ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਜਦੋਂ ਵੀ ਦੋਵਾਂ ਨੂੰ ਜਨਤਕ ਤੌਰ ‘ਤੇ ਦੇਖਿਆ ਜਾਂਦਾ ਸੀ ਤਾਂ ਉਨ੍ਹਾਂ ਨੂੰ ਇਹ ਸਵਾਲ ਜ਼ਰੂਰ ਪੁੱਛਿਆ ਜਾਂਦਾ ਸੀ ਕਿ ਦੋਵੇਂ ਕਦੋਂ ਵਿਆਹ ਕਰ ਰਹੇ ਹਨ। ਹੁਣ ਇਸ ਸਵਾਲ ਦਾ ਜਵਾਬ ਮਿਲ ਗਿਆ ਹੈ। ਦੋਵੇਂ ਇਸੇ ਮਹੀਨੇ ਹੀ ਵਿਆਹ ਕਰਨ ਜਾ ਰਹੇ ਹਨ। ਦੋਵਾਂ ਦੇ ਵਿਆਹ ਦਾ ਕਾਰਡ ਸਾਹਮਣੇ ਆਇਆ ਹੈ, ਜਿਸ ਤੋਂ ਪਤਾ ਚੱਲਦਾ ਹੈ ਕਿ ਦੋਵੇਂ 24 ਸਤੰਬਰ ਨੂੰ ਵਿਆਹ ਕਰਨਗੇ। ਵਿਆਹ ਦੀਆਂ ਰਸਮਾਂ 23 ਸਤੰਬਰ ਤੋਂ ਸ਼ੁਰੂ ਹੋਣਗੀਆਂ।
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਦਿੱਲੀ ‘ਚ ਹੋਈ, ਜਿਸ ‘ਚ ਸਿਆਸਤਦਾਨਾਂ ਦੇ ਨਾਲ-ਨਾਲ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। ਹੁਣ ਜੋੜੇ ਨੇ ਵਿਆਹ ਲਈ ਉਦੈਪੁਰ ਨੂੰ ਚੁਣਿਆ ਹੈ। ਦੋਵਾਂ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ ‘ਚ ਹੋਵੇਗਾ। ਤੁਸੀਂ ਹੇਠਾਂ ਵਿਆਹ ਨਾਲ ਸਬੰਧਤ ਸਾਰੇ ਵੇਰਵੇ ਦੇਖ ਸਕਦੇ ਹੋ।
ਕਦੋਂ ਕੀ ਹੋਵੇਗਾ?
23 ਸਤੰਬਰ ਨੂੰ ਪਰਿਣੀਤੀ ਚੋਪੜਾ ਦੀ ਚੁੜੇ ਦੀ ਰਸਮ ਸਵੇਰੇ 10 ਵਜੇ ਹੋਵੇਗੀ।
24 ਸਤੰਬਰ ਨੂੰ ਦੁਪਹਿਰ 1 ਵਜੇ ਤਾਜ ਲੇਕ ਪੈਲੇਸ ‘ਚ ਰਾਘਵ ਚੱਢਾ ਦੀ ਸੇਹਰਾਬੰਦੀ ਹੋਵੇਗੀ।
ਇਹ ਵੀ ਪੜ੍ਹੋ
ਪਹਿਰ 2 ਵਜੇ ਤਾਜ ਲੇਕ ਪੈਲੇਸ ਤੋਂ ਨਿਕਲੇਗੀ ਬਰਾਤ
ਜੈਮਾਲਾ ਪ੍ਰੋਗਰਾਮ ਲੀਲਾ ਪੈਲੇਸ ਵਿੱਚ ਦੁਪਹਿਰ 3:30 ਵਜੇ ਹੋਵੇਗਾ
ਸ਼ਾਮ 4 ਵਜੇ ਫੇਰੇ ਅਤੇ ਫਿਰ 6:30 ਵਜੇ ਪਰਿਣੀਤੀ ਚੋਪੜਾ ਦੀ ਵਿਦਾਈ ਹੋਵੇਗੀ।
24 ਤਰੀਕ ਨੂੰ ਰਾਤ 8:30 ਵਜੇ ਕੋਰਟਯਾਰਡ ਵਿੱਚ ਰਿਸੈਪਸ਼ਨ ਦਾ ਆਯੋਜਨ ਵੀ ਕੀਤਾ ਗਿਆ ਹੈ।
ਇੱਥੇ ਜਾਣੋ ਹੋਰ ਡਿਟੇਲਸ
23 ਸਤੰਬਰ ਤੋਂ ਵਿਆਹ ਦੀਆਂ ਰਸਮਾਂ ਦੇ ਨਾਲ ਫੰਕਸ਼ਨਸ਼ੁਰੂ ਹੋਣਗੇ। 24 ਸਤੰਬਰ ਨੂੰ ਤਾਜ ਲੇਕ ਤੋਂ ਰਾਘਵ ਚੱਢਾ ਬਰਾਤ ਲੈ ਕੇ ਰਵਾਨਾ ਹੋਣਗੇ। 3 ਵਜੇ ਜੈਮਾਲਾ ਦਾ ਪ੍ਰੋਗਰਾਮ ਹੋਵੇਗਾ ਅਤੇ ਫਿਰ 4 ਵਜੇ ਦੋਵੇਂ ਫੇਰਿਆਂ ਨਾਲ ਸੱਤ ਜਨਮਾਂ ਦੇ ਬੰਧਨ ‘ਚ ਬੱਝ ਜਾਣਗੇ। ਵਿਦਾਇਗੀ ਵੀ ਉਸੇ ਦਿਨ ਹੋਵੇਗੀ। ਵਿਦਾਈ ਦਾ ਸਮਾਂ ਸ਼ਾਮ 6:30 ਰੱਖਿਆ ਗਿਆ ਹੈ। ਇਸ ਤੋਂ ਬਾਅਦ ਉਸੇ ਰਾਤ 8 ਵਜੇ ਇੱਕ ਰਿਸੈਪਸ਼ਨ ਵੀ ਹੋਵੇਗਾ।
ਕਦੋਂ ਹੋਈ ਸੀ ਮੰਗਣੀ ?
ਤੁਹਾਨੂੰ ਦੱਸ ਦੇਈਏ ਕਿ ਪੈਪਾਰਾਜ਼ੀ ਨੇ ਦੋਹਾਂ ਨੂੰ ਡਿਨਰ ਡੇਟ ‘ਤੇ ਇਕੱਠੇ ਦੇਖਿਆ ਸੀ। ਉਦੋਂ ਤੋਂ ਹੀ ਦੋਵੇਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ ‘ਚ ਆ ਗਏ ਸਨ। ਦੋਵਾਂ ਨੇ ਇਸ ਸਾਲ 13 ਮਈ ਨੂੰ ਮੰਗਣੀ ਕਰਕੇ ਆਪਣੇ ਰਿਸ਼ਤੇ ‘ਤੇ ਮੋਹਰ ਲਾ ਦਿੱਤੀ ਸੀ। ਕਰੀਬ ਚਾਰ ਮਹੀਨਿਆਂ ਦੀ ਮੰਗਣੀ ਤੋਂ ਬਾਅਦ ਦੋਵੇਂ ਵਿਆਹ ਕਰਨ ਜਾ ਰਹੇ ਹਨ।