Surinder Shinda Passes Away: ਖਾਮੋਸ਼ ਹੋ ਗਈ ਪੰਜਾਬ ਦੀ ਬੁਲੰਦ ਅਵਾਜ਼, ਸੁਰਿੰਦਰ ਛਿੰਦਾ ਦੇ ਦੇਹਾਂਤ ‘ਤੇ ਸੰਗੀਤ ਤੋਂ ਲੈ ਕੇ ਸਿਆਸੀ ਜਗਤ ਤੱਕ ਸੋਗ ਦੀ ਲਹਿਰ
Surinder Shinda Death: ਪੰਜਾਬ ਦੇ ਮਸ਼ਹੂਰ ਸਿੰਗਰ ਸੁਰਿੰਦਰ ਸਿੰਘ ਛਿੰਦਾ ਨੇ ਅੱਜ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਨ੍ਹਾਂ ਨੇ ਦੇਹਾਂਤ ਤੋਂ ਬਾਅਦ ਸਿਆਸੀ ਜਗਤ ਵਿੱਚ ਵੀ ਸੋਗ ਦੀ ਲਹਿਰ ਹੈ।

ਲੁਧਿਆਣਾ ਨਿਊਜ਼। ਪੰਜਾਬੀ ਦੇ ਮਕਬੂਲ ਗਾਇਕ ਸੁਰਿੰਦਰ ਛਿੰਦਾ ਇਸ ਦੁਨਿਆਂ ਵਿੱਚ ਨਹੀਂ ਰਹੇ।ਸੁਰਿੰਦਰ ਛਿੰਦਾ ਨੇ ਆਪਣੇ ਆਖਰੀ ਸਾਹ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਲਏ। ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਸਿੰਗਤ ਜਗਤ ਤੋਂ ਲੈ ਕੇ ਸਿਆਸੀ ਜਗਤ ਵਿੱਚ ਸੋਗ ਦੀ ਲਹਿਰ ਹੈ। ਸੁਰਿੰਦਰ ਛਿੰਦਾ ਦਾ ਜਨਮ ਲੁਧਿਆਣਾ ਦੇ ਪਿੰਡ ਛੋਟੀ ਇਆਲੀ ਵਿੱਚ ਹੋਇਆ।
ਉਨ੍ਹਾਂ ਨੂੰ ਸੰਗੀਤ ਆਪਣੇ ਪਿਤਾ ਬਚਨ ਰਾਮ ਅਤੇ ਮਾਤਾ ਵਿਦੇਵਤੀ ਤੋਂ ਵਿਰਾ ਸਤ ਵਿੱਚ ਮਿਲਿਆ ਸੀ। ਜਿਸ ਕਾਰਨ ਉਨ੍ਹਾਂ ਨੇ 4 ਸਾਲ ਦੀ ਉਮਰ ‘ਚ ਸੰਗੀਤ ਸਿੱਖਣਾ ਸ਼ੁਰੂ ਕਰ ਦਿੱਤਾ।
ਸੁਰਿੰਦਰ ਪਾਲ ਧੰਮੀ ਤੋਂ ਬਣਿਆ ਸੁਰਿੰਦਰ ਛਿੰਦਾ
ਸੁਰਿੰਦਰ ਛਿੰਦਾ ਦਾ ਅਸਲੀ ਨਾਮ ਸੁਰਿੰਦਰ ਪਾਲ ਧੰਮੀ ਹੈ। ਛਿੰਦੇ ਨੂੰ ਉਸਤਾਦ ਮਿਸਤਰੀ ਬਚਨ ਰਾਮ ਨੇ ਗਾਉਣਾ ਸਿਖਾਇਆ ਸੀ। ਛਿੰਦਾ ਨੇ ਮੁੱਢਲੀ ਸਿੱਖਿਆ ਪ੍ਰਾਇਮਰੀ ਸਕੂਲ ਹੱਟਾ ਸ਼ੇਰ ਜੰਗ ਸਰਕਾਰੀ ਸਕੂਲ ਤੋਂ ਪੂਰੀ ਕੀਤੀ। ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ। ਮਲਟੀਪਰਪਜ਼ ਸਕੂਲ ਅਤੇ ਲੁਧਿਆਣਾ ਤੋਂ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ।
ਆਪਣੀ ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਸੁਰਿੰਦਰ ਛਿੰਦਾ ਨੇ SIS ਲੁਧਿਆਣਾ ਵਿੱਚ ਦਾਖਲਾ ਲਿਆ ਅਤੇ ਛੋਟੇ ਇੰਜਨੀਅਰਿੰਗ ਵਿੱਚ ਮਕੈਨੀਕਲ ਕੋਰਸ ਕੀਤਾ। ਗਾਇਕ ਬਣਨ ਤੋਂ ਪਹਿਲਾਂ ਉਹ ਸਰੂਪ ਮਕੈਨੀਕਲ ਵਰਕਸ ਲੁਧਿਆਣਾ ਵਿੱਚ ਕੰਮ ਕਰਦੇ ਸੀ। ਪਰ ਉਹ ਗਾਇਕ ਬਣਨਾ ਚਾਹੁੰਦਾ ਸੀ। ਇਸ ਲਈ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ਅਤੇ ਇੱਕ ਪੇਸ਼ੇਵਰ ਗਾਇਕ ਬਣਨ ਦਾ ਫੈਸਲਾ ਕੀਤਾ।
ਇਸ ਲਈ ਸ਼ਿੰਦਾ ਨੇ ਉਸਤਾਦ ਜਸਵੰਤ ਭਮਰਾ ਤੋਂ ਸੰਗੀਤ ਦੀ ਸਿੱਖਿਆ ਵੀ ਲਈ।
165 ਤੋਂ ਵੱਧ ਕੈਸੇਟਾਂ ਕੀਤੀਆਂ ਰਿਲੀਜ਼
ਛਿੰਦੇ ਦਾ ਪਹਿਲਾ ਗੀਤ “ਉੱਚਾ ਬੁਰਜ ਲਾਹੌਰ ਦਾ” ਸੀ। ਇਹ ਗੀਤ ਬਹੁਤ ਜਲਦੀ ਸੁਪਰਹਿੱਟ ਹੋ ਗਿਆ ਅਤੇ ਇਸ ਗੀਤ ਨੇ ਸੁਰਿੰਦਰ ਛਿੰਦਾ ਨੂੰ ਸਰੋਤਿਆਂ ਨਾਲ ਜਾਣੂ ਕਰਵਾਇਆ। 1979 ਵਿੱਚ ਸੁਰਿੰਦਰ ਛਿੰਦਾ ਐਲਬਮ “ਰੱਖ ਲੈ ਕਲੰਦਰ ਯਾਰਾ” ਲੈ ਕੇ ਆਇਆ। ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਇੱਕ ਜ਼ਬਰਦਸਤ ਕਾਮਯਾਬੀ ਸੀ। ਛਿੰਦਾ ਹੁਣ ਤੱਕ 165 ਤੋਂ ਵੱਧ ਗੀਤਾਂ ਦੀਆਂ ਕੈਸੇਟਾਂ ਰਿਲੀਜ਼ ਕਰ ਚੁੱਕੇ ਹਨ।
ਇਹ ਵੀ ਪੜ੍ਹੋ
ਛਿੰਦਾ ਨੇ ਕਈ ਸਦਾਬਹਾਰ ਹਿੱਟ ਗੀਤ ਦਿੱਤੇ
ਪੰਜਾਬ ਦੇ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ ਨੇ ਕਈ ਸਦਾਬਹਾਰ ਹਿੱਟ ਗੀਤ ਦਿੱਤੇ। ਬਦਲਾ ਜੱਟੀ ਦਾ, ਉੱਚਾ ਦਰ ਬਾਬਾ ਨਾਨਕ ਦਾ ਵਰਗੀਆਂ ਫਿਲਮਾਂ ਵਿੱਚ ਅਦਾਕਾਰੀ ਵੀ ਕੀਤੀ। ਜਿੰਦ ਯਾਰ ਦੇ, ਬਾਬਇਆਂ ਦੇ ਚੱਲ ਚੱਲਈਏ ਵਰਗੇ ਹਿੱਟ ਗੀਤ ਦਿੱਤੇ।
ਪੰਜਾਬ ਦੀ ਬੁਲੰਦ ਆਵਾਜ਼ ਖ਼ਾਮੋਸ਼ ਹੋ ਗਈ- CM
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੁਰਿੰਦਰ ਸ਼ਿੰਦਾ ਦੀ ਮੌਤ ਤੇ ਦੁੱਖ ਜਾਹਿਰ ਕੀਤੀ ਹੈ।
ਉੱਘੇ ਗਾਇਕ ਸੁਰਿੰਦਰ ਸ਼ਿੰਦਾ ਜੀ ਦੀ ਮੌਤ ਦੀ ਖ਼ਬਰ ਸੁਣਕੇ ਬਹੁਤ ਦੁੱਖ ਹੋਇਆ…ਪੰਜਾਬ ਦੀ ਬੁਲੰਦ ਆਵਾਜ਼ ਅੱਜ ਸਦਾ ਲਈ ਖ਼ਾਮੋਸ਼ ਹੋ ਗਈ…
ਸ਼ਿੰਦਾ ਜੀ ਭਾਵੇਂ ਸਰੀਰਕ ਤੌਰ ‘ਤੇ ਨਹੀਂ ਰਹੇ ਪਰ ਉਹਨਾਂ ਦੀ ਆਵਾਜ਼ ਸਦਾ ਗੂੰਜਦੀ ਰਹੇਗੀ… ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ… pic.twitter.com/d2va6dbvK3
— Bhagwant Mann (@BhagwantMann) July 26, 2023
ਸੁਖਬੀਰ ਬਾਦਲ ਨੇ ਜਤਾਇਆ ਦੁੱਖ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟੀਵਟ ਕਰ ਸੁਰਿੰਦਰ ਛਿੰਦਾ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਪਰਿਵਾਰ ਨਾਲ ਡੂੰਘੀ ਹਮਦਰਦੀ ਜਤਾਈ ਹੈ।
Deep condolences to the fans & the family of legendary Punjabi singer Surinder Shinda. His contribution to Punjabi music is priceless. He had an incredibly powerful voice.
Shinda ji will be missed by millions of his fans around the world. May his soul rest in peace. pic.twitter.com/7Z7eJndUF8— Sukhbir Singh Badal (@officeofssbadal) July 26, 2023
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ