ਰਾਜਵੀਰ ਜਵੰਦਾ ਨੂੰ ਅੱਜ ਦਿੱਤੀ ਜਾਵੇਗੀ ਅੰਤਿਮ ਵਿਦਾਈ, ਲੁਧਿਆਣਾ ਦੇ ਜੱਦੀ ਪਿੰਡ ਹੋਵੇਗਾ ਸਸਕਾਰ
ਫੋਰਟਿਸ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਮੈਡਿਕਲ ਬੁਲੇਟਿਨ 'ਚ ਕਿਹਾ ਗਿਆ- ਪੰਜਾਬ ਸਿੰਗਰ ਰਾਜਵੀਰ ਜਵੰਦਾ ਸਵੇਰੇ 10:55 ਵਜੇ ਗੁਜ਼ਰ ਗਏ। ਉਨ੍ਹਾਂ ਨੂੰ 27 ਸਤੰਬਰ ਨੂੰ ਸੜਕ ਹਾਦਸੇ ਤੋਂ ਬਾਅ ਬੇਹੱਦ ਗੰਭੀਰ ਸਥਿਤੀ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਰੀੜ ਦੀ ਹੱਡੀ ਤੇ ਦਿਮਾਗ 'ਚ ਸੱਟਾਂ ਲੱਗੀਆਂ ਸਨ। ਮੈਡਿਕਲ ਸਪੋਰਟ ਤੇ ਕ੍ਰਿਟੀਕਲ ਕੇਅਰ ਤੇ ਨਿਊਰੋਸਰਜਰੀ ਟੀਮ ਦੀ ਲਗਾਤਾਰ ਨਿਗਰਾਨੀ ਦੇ ਬਾਵਜੂਦ ਉਨ੍ਹਾਂ ਨੂੰ ਅੱਜ ਸਵੇਰ Multiple Organ Failure ਦੀ ਸ਼ਿਕਾਇਤ ਆਈ।
ਪੰਜਾਬ ਸਿੰਗਰ ਰਾਜਵੀਰ ਜਵੰਦਾ ਨੂੰ ਅੱਜ ਉਨ੍ਹਾਂ ਦੇ ਜੱਦੀ ਪਿੰਡ ਪੋਨਾ, ਲੁਧਿਆਣਾ ‘ਚ ਅੰਤਿਮ ਵਿਦਾਈ ਦਿੱਤੀ ਜਾਵੇਗੀ। ਸਵੇਰ ਕਰੀਬ 11 ਵਜੇ ਸਰਕਾਰੀ ਸਕੂਲ ਦੀ ਗਰਾਊਂਡ ‘ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ਤੇ ਇੱਥੇ ਹੀ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕਦੀ ਹੈ। ਜਵੰਦਾ ਦਾ ਬੀਤੇ ਦਿਨ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਇਲਾਜ਼ ਦੌਰਾਨ ਦੇਹਾਂਤ ਹੋ ਗਿਆ ਸੀ। ਫੋਰਟਿਸ ਹਸਪਤਾਲ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਉਨ੍ਹਾਂ ਦੇ ਕਈ ਅੰਗ ਕੰਮ ਕਰਨਾ ਬੰਦ ਕਰ ਗਏ, ਜਿਸ ਕਾਰਨ ਉਨ੍ਹਾਂ ਦਾ ਦੇਹਾਂਤ ਹੋ ਗਿਆ।
ਦੇਹਾਂਤ ਤੋਂ ਬਾਅਦ ਮੈਡਿਕਲ ਬੁਲੇਟਿਨ ‘ਚ ਕੀ ਦੱਸਿਆ ਗਿਆ?
ਫੋਰਟਿਸ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਮੈਡਿਕਲ ਬੁਲੇਟਿਨ ‘ਚ ਕਿਹਾ ਗਿਆ- ਪੰਜਾਬ ਸਿੰਗਰ ਰਾਜਵੀਰ ਜਵੰਦਾ ਸਵੇਰੇ 10:55 ਵਜੇ ਗੁਜ਼ਰ ਗਏ। ਉਨ੍ਹਾਂ ਨੂੰ 27 ਸਤੰਬਰ ਨੂੰ ਸੜਕ ਹਾਦਸੇ ਤੋਂ ਬਾਅਦ ਬੇਹੱਦ ਗੰਭੀਰ ਸਥਿਤੀ ‘ਚ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਰੀੜ ਦੀ ਹੱਡੀ ਤੇ ਦਿਮਾਗ ‘ਚ ਸੱਟਾਂ ਲੱਗੀਆਂ ਸਨ।
ਮੈਡਿਕਲ ਸਪੋਰਟ ਦੇ ਬਾਵਜੂਦ ਤੇ ਕ੍ਰਿਟੀਕਲ ਕੇਅਰ ਤੇ ਨਿਊਰੋਸਰਜਰੀ ਟੀਮ ਦੀ ਲਗਾਤਾਰ ਨਿਗਰਾਨੀ ‘ਚ ਉਨ੍ਹਾਂ ਨੂੰ Multiple Organ Failure ਦੀ ਸ਼ਿਕਾਇਤ ਆਈ। ਸਾਡੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਤੇ ਫੈਨਸ ਨਾਲ ਹੈ।
ਅੱਜ ਪੋਨਾ ਪਿੰਡ ‘ਚ ਅੰਤਿਮ ਸਸਕਾਰ
ਦੇਹਾਂਤ ਤੋਂ ਬਾਅਦ ਰਾਜਵੀਰ ਜਵੰਦਾ ਦੀ ਮ੍ਰਿਤਕ ਦੇਹ, ਪਹਿਲੇ ਮੁਹਾਲੀ ਦੇ ਉਨ੍ਹਾਂ ਦੇ ਸੈਕਟਰ 71 ਵਿਖੇ ਘਰ ‘ਚ ਲਿਆਂਦੀ ਗਈ। ਇੱਥੇ ਮਾਂ, ਪਤਨੀ ਤੇ ਬੱਚਿਆ ਨੇ ਅੰਤਿਮ ਦਰਸ਼ਨ ਕੀਤੇ। ਇਸ ਤੋਂ ਬਾਅਦ ਮੁਹਾਲੀ ਦੇ ਫੇਜ਼-6 ਵਿਖੇ ਸਰਕਾਰੀ ਹਸਪਤਾਲ ‘ਚ ਉਨ੍ਹਾਂ ਦਾ ਪੋਸਟਮਾਰਟਮ ਕਰਵਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਜੱਦੀ ਪਿੰਡ ਪੋਨਾ, ਲੁਧਿਆਣਾ ਵਿਖੇ ਪਹੁੰਚਾਈ ਗਈ।
ਇੱਥੇ ਉਨ੍ਹਾਂ ਦੀ ਮ੍ਰਿਤਕ ਦੇਹ ਜੱਦੀ ਘਰ ‘ਚ ਰੱਖੀ ਗਈ। ਅੱਜ ਸਵੇਰ ਉਨ੍ਹਾਂ ਦੀ ਮ੍ਰਿਤਕ ਦੇਹ ਅੰਤਿਮ ਦਰਸ਼ਨਾਂ ਲਈ ਰੱਖੀ ਜਾਵੇਗੀ। ਸਿੰਗਰ ਨੂੰ ਅੰਤਿਮ ਵਿਦਾਈ ਦੇਣ ਲਈ ਸਿੰਗਰ, ਅਦਾਕਾਰ ਤੇ ਉਨ੍ਹਾਂ ਦੇ ਫੈਨਸ ਦੀ ਭੀੜ ਉਨ੍ਹਾਂ ਦੇ ਘਰ ਪਹੁੰਚ ਰਹੀ ਹੈ।
ਇਹ ਵੀ ਪੜ੍ਹੋ
ਹਸਪਤਾਲ ਨੇ 3 ਅਕਤੂਬਰ ਤੋਂ ਮੈਡਿਕਲ ਬੁਲੇਟਿਨ ਕੀਤਾ ਸੀ ਬੰਦ
ਰਾਜਵੀਰ ਜਵੰਦਾ ਦੇ ਹਸਪਤਾਲਚ ਭਰਤੀ ਹੋਣ ਤੋਂ ਬਾਅਦ ਫੋਰਟਿਸ ਹਸਪਤਾਲ ਵੱਲੋਂ 27 ਸਤੰਬਰ ਤੋਂ ਲੈ ਕੇ 3 ਅਕਤੂਬਰ ਤੱਕ ਰੋਜ਼ਾਨਾ ਮੈਡਿਕਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਸੀ। ਹਾਲਾਂਕਿ, 3 ਅਕਤੂਬਰ ਤੋਂ ਬਾਅਦ ਬੁਲੇਟਿਨ ਜਾਰੀ ਨਹੀਂ ਕੀਤਾ ਗਿਆ ਹੈ। ਇਸਚ ਕਿਹਾ ਗਿਆ ਸੀ ਕਿ ਜਵੰਦਾ ਦੀ ਹਾਲਤ ਪਹਿਲੇ ਵਰਗੀ ਬਣੀ ਹੋਈ ਹੈ, ਇਸ ਲਈ ਉਨ੍ਹਾਂ ਕੋਲ ਦੱਸਣ ਨੂੰ ਕੁੱਝ ਨਹੀਂ ਹੈ।


