ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Mandy Takhar Birthday: ਪੰਜਾਬੀ ਅਦਾਕਾਰਾ ਮੈਂਡੀ ਥੱਕਰ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਦਾ ਕੀ ਹੈ ਕਨੈਕਸ਼ਨ?

ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਤੇ ਟੈਲੇਂਟਡ ਅਦਾਕਾਰਾ ਮੈਂਡੀ ਥੱਕਰ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਪਰਸਨਲ ਅਤੇ ਪ੍ਰੋਫੈਸ਼ਨਲ ਲਾਇਫ ਬਾਰੇ ਦਿਲਚਸਪ ਗੱਲਾਂ ਦਸਾਂਗੇ। ਦੱਸ ਦਈਏ ਕਿ ਹਾਲ ਹੀ ਵਿੱਚ ਅਦਾਕਾਰਾ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਸੀ। ਇਸ ਖਾਸ ਮੌਕੇ 'ਤੇ ਅਦਾਕਾਰਾ ਬਾਰੇ ਅਸੀਂ ਖਾਸ ਜਾਣਕਾਰੀ ਜੁਟਾਈ ਹੈ।

Mandy Takhar Birthday: ਪੰਜਾਬੀ ਅਦਾਕਾਰਾ ਮੈਂਡੀ ਥੱਕਰ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਦਾ ਕੀ ਹੈ ਕਨੈਕਸ਼ਨ?
Pic Credit: Instagram- mandy.takhar
Follow Us
isha-sharma
| Updated On: 01 May 2024 13:42 PM IST
Pic Credit: Instagram- mandy.takhar ਪੰਜਾਬੀ ਇੰਡਸਟਰੀ ਦੀ ਕਰਵੀ ਕੁੜੀ ਅਤੇ ਜ਼ਬਰਦਸਤ ਅਦਾਕਾਰਾ ਮੈਂਡੀ ਥੱਕਰ ਦਾ ਅੱਜ 37ਵਾਂ ਜਨਮਦਿਨ ਹੈ। ਮਨਦੀਪ ਕੌਰ ਉਰਫ਼ ਮੈਂਡੀ ਤੱਖਰ ਇੰਗਲੈਂਡ ਦੀ ਰਹਿਣ ਵਾਲੀ ਹੈ ਅਤੇ ਹੁਣ ਤੱਕ ਉਹ ਕਈ ਫ਼ਿਲਮਾਂ ਚ ਨਜ਼ਰ ਆ ਚੁੱਕੀ ਹੈ । ਉਨ੍ਹਾਂ ਦਾ ਜੱਦੀ ਪਿੰਡ ਜਲੰਧਰ ਦੇ ਨਜ਼ਦੀਕ ਮਲਿਆਣਾ ਪਿੰਡ ਹੈ । ਜਿੱਥੋਂ ਦਾ ਉਨ੍ਹਾਂ ਦਾ ਪਰਿਵਾਰ ਹੈ । ਮੈਂਡੀ ਨੇ ਪਾਲੀਵੁੱਡ ਵਿੱਚ ਆਪਣੀ ਐਕਟਿੰਗ ਅਤੇ ਖੂਬਸੂਰਤੀ ਨਾਲ ਖੂਬ ਨਾਮ ਕਮਾਇਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਮਹਸ਼ੂਰ ਅਦਾਕਾਰਾ ਅਤੇ ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦਾ ਵੀ ਜਨਮਦਿਨ ਹੈ। ਅਨੁਸ਼ਕਾ ਅੱਜ ਅਪਣਾ 36ਵਾਂ ਜਨਮਦਿਨ ਮਨਾ ਰਹੀ ਹੈ। Pic Credit: Instagram- mandy.takhar

ਕੌਣ ਹੈ ਮੈਂਡੀ ਤੱਖਰ?

ਮੈਂਡੀ ਤੱਖਰ ਬ੍ਰਿਟਿਸ਼ ਪੰਜਾਬੀ ਅਦਾਕਾਰਾ ਹੈ ਜੋ ਭਾਰਤੀ ਸਿਨੇਮਾ ਵਿੱਚ ਕੰਮ ਕਰਦੀ ਹੈ, ਮੁੱਖ ਤੌਰ ‘ਤੇ ਪੰਜਾਬੀ ਫਿਲਮ ਇੰਡਸਟਰੀ ਵਿੱਚ। ਮੈਂਡੀ ਤੱਖਰ ਦਾ ਜਨਮ ਅਤੇ ਪਾਲਣ ਪੋਸ਼ਣ ਯੂਕੇ ਦੇ ਵੁਲਵਰਹੈਂਪਟਨ ਸ਼ਹਿਰ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਜੱਦੀ ਪਿੰਡ ਪੰਜਾਬ ਵਿੱਚ ਫਗਵਾੜਾ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਮਲਿਆਣਾ ਵਿੱਚ ਮਿਲਦੀਆਂ ਹਨ। 17 ਸਾਲ ਦੀ ਉਮਰ ਵਿੱਚ ਮੈਂਡੀ ਡਰਾਮਾ ਦੀ ਪੜ੍ਹਾਈ ਕਰਨ ਲਈ ਆਪਣੇ ਘਰੋਂ ਕਿੰਗਸਟਨ ਯੂਨੀਵਰਸਿਟੀ ਚਲੀ ਗਈ ਅਤੇ ਫਿਰ ਇੰਡੀਅਨ ਫਿਲਮ ਇੰਡਸਟਰੀ ਵਿੱਚ ਅਦਾਕਾਰਾ ਵਜੋਂ ਕੰਮ ਕਰਨ ਲਈ 2009 ਵਿੱਚ ਯੂਕੇ ਛੱਡ ਇੰਡੀਆ ਆ ਗਈ। Pic Credit: Instagram- mandy.takhar
Pic Credit: Instagram- mandy.takhar

Pic Credit: Instagram- mandy.takhar

ਮੁੰਬਈ ਆਉਣ ਤੋਂ ਬਾਅਦ ਉਨ੍ਹਾਂ ਨੇ 2010 ਵਿੱਚ ਫਿਲਮ ਏਕਮ – ਸਨ ਆਫ ਸੋਇਲ ਵਿੱਚ ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਦੇ ਨਾਲ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਨੇ ਫਿਲਮ ਮਿਰਜ਼ਾ – ਦ ਅਨਟੋਲਡ ਸਟੋਰੀ ਵਿੱਚ ਸੁਪਰਸਟਾਰ ਗਿੱਪੀ ਗਰੇਵਾਲ ਦੇ ਨਾਲ ਮੁੱਖ ਭੂਮਿਕਾ ਨਿਭਾਈ। ਮਿਰਜ਼ਾ-ਸਾਹਿਬਾ ਦੀ ਪ੍ਰੇਮ ਕਹਾਣੀ ਦੇ ਇਸ ਮਾਡਰਨ ਲਵ ਸਟੋਰੀ ਵਿੱਚ ਮੈਂਡੀ ਨੇ ਸਾਹਿਬਾ ਦਾ ਕਿਰਦਾਰ ਨਿਭਾਇਆ। ਇਸ ਕਿਰਦਾਰ ਲਈ ਉਨ੍ਹਾਂ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਸ ਵਿੱਚ ਸਰਵੋਤਮ ਅਭਿਨੇਤਰੀ ਲਈ ਨਾਮਜ਼ਦ ਕੀਤਾ। Pic Credit: Instagram- mandy.takhar 2013 ਵਿੱਚ, ਮੈਂਡੀ ਨੇ ਅਮਰਿੰਦਰ ਗਿੱਲ ਅਤੇ ਹਨੀ ਸਿੰਘ ਦੇ ਨਾਲ ਤੂ ਮੇਰਾ 22 ਮੈਂ ਤੇਰਾ 22 ਇੱਕ ਕਾਮੇਡੀ ਵਿੱਚ ਕੰਮ ਕੀਤਾ। ਉਨ੍ਹਾਂ ਨੇ ਇੱਕ ਅਧਿਆਪਕ ਦੀ ਭੂਮਿਕਾ ਨਿਭਾਈ ਅਤੇ ਦੁਬਾਰਾ ਦਿਲ ਜਿੱਤ ਲਿਆ ਅਤੇ 6ਵੇਂ ਪੰਜਾਬੀ ਫਿਲਮ ਅਤੇ ਸੰਗੀਤ ਫੈਸਟੀਵਲ ਵਿੱਚ 2012-2013 ਦੇ ਸਭ ਤੋਂ ਪ੍ਰਮੁੱਖ ਅਤੇ ਪ੍ਰਸਿੱਧ ਚਿਹਰੇ ਅਤੇ ਯੂਥ ਆਈਕਨ ਲਈ ਪੁਰਸਕਾਰ ਪ੍ਰਾਪਤ ਕੀਤਾ। ਮੈਂਡੀ ਨੇ ਕਾਰਥੀ ਅਭਿਨੀਤ ਵੈਂਕਟ ਪ੍ਰਭੂ ਦੀ ਬਿਰਯਾਨੀ ਨਾਲ ਤਾਮਿਲ ਸਿਨੇਮਾ ਵਿੱਚ ਡੈਬੀਊ ਕੀਤਾ। ਅਦਾਕਾਰਾ ਨੂੰ ਪੀਟੀਸੀ ਪੰਜਾਬੀ ਫਿਲਮ ਅਵਾਰਡਸ ਵਿੱਚ ਬੈਸਟ ਸਪੋਰਟਿੰਗ ਅਦਾਕਾਰਾ ਅਵਾਰਡ ਨਾਲ ਨਵਾਜਿਆ ਗਿਆ। Pic Credit: Instagram- mandy.takhar 2017 ਦੇ ਸ਼ੁਰੂ ਵਿੱਚ ਉਹ ਪੰਜਾਬੀ ਫ਼ਿਲਮ ਰੱਬ ਦਾ ਰੇਡੀਓ ਵਿੱਚ ਨਜ਼ਰ ਆਈ। ਇਸ ਦੇ ਨਾਲ ਹੀ 2017 ਵਿੱਚ ਮੈਂਡੀ ਨੇ ਸੁੱਖੀ ਬਾਰਟ ਦੇ ਨਾਲ Brit Asia TV Music Awards ਵਿੱਚ ਬਤੌਰ ਕੋ-ਹੋਸਟ ਵੀ ਕੰਮ ਕੀਤਾ। Pic Credit: Instagram- mandy.takhar

ਹਾਲ ਹੀ ਵਿੱਚ ਮੈਂਡੀ ਦਾ ਹੋਇਆ ਸੀ ਵਿਆਹ

ਮੈਂਡੀ ਤੱਖਰ ਇਸ ਸਮੇਂ ਕਈ ਸੋਸ਼ਲ ਮੀਡੀਆ ਪਲੇਟਫਾਰਮਸ ‘ਤੇ ਆਪਣੇ ਵਿਆਹ ਕਾਰਨ ਵਿੱਚ ਵੀ ਕਾਫੀ ਸੁਰਖੀਆਂ ‘ਚ ਸੀ। ਉਨ੍ਹਾਂ ਨੇ ਹਾਲ ਹੀ ਵਿੱਚ ਆਪਣੇ ਦੋਸਤ ਸ਼ੇਖ਼ਰ ਸ਼ੇਖਰ ਕੌਸ਼ਲ ਨਾਲ ਵਿਆਹ ਕਰਵਾਇਆ ਹੈ। Pic Credit: Instagram- mandy.takhar

ਕੌਣ ਹੈ ਮੈਂਡੀ ਤੱਖਰ ਦੇ ਪਤੀ ਸ਼ੇਖਰ ਕੌਸ਼ਲ?

ਵੈਸੇ, ਸ਼ੇਖਰ ਕਸ਼ਯਪ ਬਾਰੇ ਬਹੁਤੀ ਜਾਣਕਾਰੀ ਉਪਲਬਧ ਨਹੀਂ ਹੈ ਪਰ ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ੇਖਰ ਕੌਸ਼ਲ ਪੰਜਾਬ ਦੇ ਕੁਰਾਲੀ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਖਬਰਾਂ ਮੁਤਾਬਕ ਉਹ ਫਿਟਨੈੱਸ ਪ੍ਰੋਫੈਸ਼ਨਲ ਹਨ।

Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ
Amritsar: ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਬੰਬ ਦੀ ਧਮਕੀ, ਸਰਕਾਰ ਦੀ ਅਪੀਲ - ਸ਼ਾਂਤੀ ਬਣਾਈ ਰੱਖੋ...
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ
ਏਮਜ਼ ਦੀ ਸਫਲ ਸਰਜਰੀ: ਹੁਣ ਦੋ ਘੰਟਿਆਂ ਵਿੱਚ ਪਾਓ ਟਾਈਪ 2 ਡਾਇਬਟੀਜ਼ ਤੋਂ ਛੁਟਕਾਰਾ...
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ
Navjot Singh Sidhu: ਵਿਵਾਦਾਂ 'ਚ ਮਿਸੇਜ ਸਿੱਧੂ, ਕਿਉਂ ਚੁੱਪ ਹਨ ਮਿਸਟਰ ਸਿੱਧੂ... ਕੀ ਹੈ ਵਜ੍ਹਾ? ਵੇਖੋ ਵੀਡੀਓ...
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO
ਨਵਜੋਤ ਕੌਰ ਸਿੱਧੂ ਦਾ ਨਿਜੀ ਬਿਆਨ, ਕਾਂਗਰਸ 'ਚ ਨਹੀਂ ਹੁੰਦਾ ਅਜਿਹਾ, ਹੋਰ ਕੀ ਬੋਲੇ ਪਾਰਟੀ ਆਗੂ ਪਰਗਟ ਸਿੰਘ? ਵੇਖੋ VIDEO...
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ
ਡਾ. ਸਿੱਧੂ ਦਾ ਬਿਆਨ ਸਵੀਕਾਰਯੋਗ ਨਹੀਂ, ਹੋਵੇਗਾ ਢੁਕਵਾਂ ਐਕਸ਼ਨ, ਅਵਤਾਰ ਹੈਨਰੀ ਨਾਲ ਖਾਸ ਗੱਲਬਾਤ...
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ
EPFO Rule 2025: PF ਕਢਵਾਉਣਾ, ਟ੍ਰਾਂਸਫਰ ਕਰਨਾ ਅਤੇ ਕਲੇਮ ਸੈਟਲਮੈਂਟ ਹੁਣ ਹੋਇਆ ਸੌਖਾ...
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ
Parliament Winter Session: ਮਨੀਸ਼ ਤਿਵਾਰੀ ਨੇ ਚੋਣ ਕਮਿਸ਼ਨ ਦੀ ਨਿਰਪੱਖਤਾ 'ਤੇ ਚੁੱਕੇ ਸਵਾਲ...
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?
Navjot Kaur Sidhu: ਨਵਜੋਤ ਕੌਰ ਸਿੱਧੂ ਦੇ ਗੰਭੀਰ ਇਲਜਾਮ, ਕਰਨਬੀਰ ਬੁਰਜ ਦਾ ਇਨਕਾਰ, ਜਾਣੋ ਕੀ ਹੈ ਪੂਰਾ ਮਾਮਲਾ?...
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?
Indigo Flights Cancelled: ਕਿਵੇਂ ਢਹਿ-ਢੇਰੀ ਹੋਇਆ ਇੰਡੀਗੋ ਦਾ ਪੂਰਾ ਸਿਸਟਮ?...