ਕਿਆਰਾ ਅਤੇ ਸਿਧਾਰਥ ਦੇ ਵਿਆਹ ਦੀ ਤਰੀਕ ਆਈ ਸਾਹਮਣੇ, ਇਸ ਦਿਨ ਹੋਣਗੇ ਇੱਕ-ਦੂਜੇ ਦੇ
ਫਰਵਰੀ 'ਚ ਬਾਲੀਵੁੱਡ ਦਾ ਇਕ ਹੋਰ ਖੂਬਸੂਰਤ ਪ੍ਰੇਮੀ ਜੋੜਾ ਸੱਤ ਫੇਰੇ ਲੈ ਕੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੂਬਸੂਰਤ ਕਿਆਰਾ ਅਡਵਾਨੀ ਅਤੇ ਹੈੰਡਸਮ ਸਿਧਾਰਥ ਮਲਹੋਤਰਾ ਦੇ ਵਿਆਹ ਦੀ।
ਫਰਵਰੀ ‘ਚ ਬਾਲੀਵੁੱਡ ਦਾ ਇਕ ਹੋਰ ਖੂਬਸੂਰਤ ਪ੍ਰੇਮੀ ਜੋੜਾ ਸੱਤ ਫੇਰੇ ਲੈ ਕੇ ਵਿਆਹ ਦੇ ਬੰਧਨ ‘ਚ ਬੱਝਣ ਜਾ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਖੂਬਸੂਰਤ ਕਿਆਰਾ ਅਡਵਾਨੀ ਅਤੇ ਹੈੰਡਸਮ ਸਿਧਾਰਥ ਮਲਹੋਤਰਾ ਦੇ ਵਿਆਹ ਦੀ। ਇਸ ਖੂਬਸੂਰਤ ਜੋੜੀ ਦੇ ਪ੍ਰਸ਼ੰਸਕ ਲੰਬੇ ਸਮੇਂ ਤੋਂ ਦੋਹਾਂ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ। ਜਿਸ ਨੂੰ ਪੂਰਾ ਕਰਦੇ ਹੋਏ ਹੁਣ ਇਸ ਜੋੜੇ ਨੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਵਿਆਹ ਦੇ ਫੰਕਸ਼ਨ 5 ਫਰਵਰੀ ਤੋਂ ਸ਼ੁਰੂ ਹੋ ਕੇ 8 ਫਰਵਰੀ ਤੱਕ ਚੱਲਣਗੇ। ਧਿਆਨ ਰਹੇ ਕਿ ਦੋਵੇਂ ਇੱਕ ਦੂਜੇ ਨੂੰ ਲੰਮੇ ਸਮੇਂ ਤੋਂ ਡੇਟ ਕਰ ਰਹੇ ਸਨ ਅਤੇ ਹੁਣ ਦੋਵਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ ।


