Kangana Ranaut ਨੇ ਆਪਣੀ ਇੰਸਟਾਗ੍ਰਾਮ ਰੀਲ ‘ਤੇ ਲਗਾਇਆ ਪਾਕਿਸਤਾਨੀ ਗਾਣਾ, ਪਾਕਿਸਤਾਨੀ ਯੂਜ਼ਰਸ ਨੇ ਕੀਤਾ ਟ੍ਰੋਲ
Kangana Ranaut Troll: ਕੰਗਨਾ ਨੇ ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮੋਰ ਨਾਲ ਨੱਚਦੇ ਹੋਏ ਇੰਸਟਾਗ੍ਰਾਮ 'ਤੇ 35 ਸਕਿੰਟ ਦੀ ਇੱਕ ਰੀਲ ਪੋਸਟ ਕੀਤੀ ਸੀ, ਜਿਸਦੇ ਪਿਛੋਕੜ ਵਿੱਚ ਉਹਨਾਂ ਨੇ ਇੱਕ ਪਾਕਿਸਤਾਨੀ ਗੀਤ ਲਗਇਆ ਸੀ। ਜਿਸਨੂੰ ਲੈਕੇ ਹੁਣ ਪਾਕਿਸਤਾਨੀ ਯੂਜ਼ਰਸ ਸੋਸ਼ਲ ਮੀਡੀਆ 'ਤੇ ਕੰਗਨਾ ਨੂੰ ਟ੍ਰੋਲ ਕਰ ਰਹੇ ਹਨ।

Kangana Ranaut Troll : ਪਾਕਿਸਤਾਨੀ ਯੂਜ਼ਰਸ ਸੋਸ਼ਲ ਮੀਡੀਆ ‘ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਨੂੰ ਟ੍ਰੋਲ ਕਰ ਰਹੇ ਹਨ। ਕੰਗਨਾ ਨੇ ਰਾਜਸਥਾਨ ਦੇ ਜੈਪੁਰ ਵਿੱਚ ਇੱਕ ਮੋਰ ਨਾਲ ਨੱਚਦੇ ਹੋਏ ਇੰਸਟਾਗ੍ਰਾਮ ‘ਤੇ 35 ਸਕਿੰਟ ਦੀ ਇੱਕ ਰੀਲ ਪੋਸਟ ਕੀਤੀ ਸੀ, ਜਿਸਦੇ ਪਿਛੋਕੜ ਵਿੱਚ ਉਹਨਾਂ ਨੇ ਇੱਕ ਪਾਕਿਸਤਾਨੀ ਗੀਤ ਲਗਇਆ ਸੀ। ਵੀਡੀਓ ਵਿੱਚ, ਕੰਗਨਾ ਇੱਕ ਮੋਰ ਨਾਲ ਨੱਚਦੀ ਹੋਈ ਅਤੇ ਦਰੱਖਤ ਤੋਂ ਅੰਬ ਤੋੜਦੀ ਹੋਈ ਦਿਖਾਈ ਦੇ ਰਹੀ ਹੈ।
4 ਦਿਨ ਪਹਿਲਾਂ ਰੀਲ ਪੋਸਟ ਕਰਨ ਤੋਂ ਬਾਅਦ, ਇਹ ਵਾਇਰਲ ਹੋਣ ਲੱਗੀ ਅਤੇ ਪਾਕਿਸਤਾਨੀ ਯੂਜ਼ਰਸ ਨੇ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। ਪਾਕਿਸਤਾਨੀ ਯੂਜ਼ਰਸ ਪੁੱਛਣ ਲੱਗੇ ਕਿ ਜੇਕਰ ਕੰਗਨਾ ਰਣੌਤ ਪਾਕਿਸਤਾਨ ਨੂੰ ਇੰਨੀ ਨਫ਼ਰਤ ਕਰਦੀ ਹੈ ਤਾਂ ਉਹਨਾਂ ਨੇ ਪਾਕਿਸਤਾਨੀ ਗਾਣਾ ਕਿਉਂ ਲਗਾਇਆ ਹੈ। ਹਾਲਾਂਕਿ, ਇਸ ਬਾਰੇ ਕੰਗਨਾ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਇੰਸਟਾਗ੍ਰਾਮ ‘ਤੇ ਕੰਗਨਾ ਦੀ ਇਸ ਰੀਲ ਨੂੰ 16 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ, ਸਾਢੇ 11 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ‘ਤੇ ਕੁਮੈਂਟ ਕੀਤੇ ਹਨ ਅਤੇ 35 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਰੀਲ ਨੂੰ ਸ਼ੇਅਰ ਕੀਤਾ ਹੈ।
View this post on Instagram
ਇਹ ਵੀ ਪੜ੍ਹੋ
ਇਹਨਾਂ ਗਾਇਕ ਭਰਾਵਾਂ ਦਾ ਲਗਾਇਆ ਗਾਣਾ
ਕੰਗਨਾ ਰਣੌਤ 10 ਮਈ ਨੂੰ ਇੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਜੈਪੁਰ ਪਹੁੰਚੀ ਸੀ। ਇਸ ਦੌਰਾਨ, ਉਹਨਾਂ ਨੇ ਜੈਪੁਰ ਦੇ ਰਾਮਬਾਗ ਪੈਲੇਸ ਵਿੱਚ ਇਹ ਰੀਲ ਬਣਾਈ ਅਤੇ ਸਾਂਝੀ ਕੀਤੀ। ਇਸ ਵਿੱਚ ਉਹਨਾਂ ਨੇ ਪਾਕਿਸਤਾਨੀ ਗੀਤ ‘ਦਮ ਨਾਲ ਦਮ ਭਰਾਂਗੀ ਰਾਂਝੇ ਵੇ, ਜ਼ੀਵੇਂ ਕਵੇਗਾਂ ਕਰਾਂਗੀ ਰਾਂਝੇ ਵੇ’ ਨੂੰ ਬੈਕਗਰਾਊਂਡ ਮਿਊਜ਼ਿਕ ਵਜੋਂ ਵਰਤਿਆ ਹੈ।
ਇਹ ਗਾਣਾ ਪਾਕਿਸਤਾਨ ਦੀ ਮਸ਼ਹੂਰ ਸੰਗੀਤਕਾਰ ਜੋੜੀ ਜ਼ੈਨ-ਜ਼ੋਹੇਬ ਦੋ ਭਰਾਵਾਂ ਨੇ ਗਾਇਆ ਹੈ। ਜਿਹੜੇ ਮਰਹੂਮ ਪਾਕਿਸਤਾਨੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਦੇ ਹਮਰੁਤਬਾ ਹਾਜੀ ਰਹਿਮਤ ਅਲੀ ਦੇ ਪੋਤਰੇ ਹਨ।
ਪਾਕਿਸਤਾਨੀ ਯੂਜ਼ਰਸ ਨੇ ਕੀਤਾ ਟ੍ਰੋਲ
ਅਨਮ ਜਹਾਂਗੀਰ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ – ਇਸਨੂੰ ਪਾਕਿਸਤਾਨ ਨਾਲ ਇੰਨੀ ਨਫ਼ਰਤ ਹੈ ਤਾਂ ਬੈਕਗ੍ਰਾਊਂਡ ਵਿੱਚ ਪਾਕਿਸਤਾਨੀ ਗੀਤ ਕਿਉਂ ਲਗਾਇਆ ਹੈ।
ਵੇਰੀਫਾਈਡ ਯੂਜ਼ਰ ਸ਼ੀਜਾ ਖਾਨ ਨੇ ਲਿਖਿਆ – ਤੁਸੀਂ ਪਾਕਿਸਤਾਨ ਲਈ ਨਫ਼ਰਤ ਫੈਲਾ ਰਹੇ ਹੋ ਅਤੇ ਹੁਣ ਇੱਕ ਪਾਕਿਸਤਾਨੀ ਗੀਤ ਨਾਲ ਰੀਲ ਸਾਂਝੀ ਕਰ ਰਹੇ ਹੋ? ਕੰਗਨਾ ਇੰਨ੍ਹੀ ਹਿਪੋਕਰੇਸੀ ਕਿਉਂ? ਮਾਫ਼ ਕਰਨਾ ਭੈਣ, ਪਰ ਲੱਗਦਾ ਹੈ ਕਿ ਤੁਸੀਂ ਪਾਕਿਸਤਾਨ ਨੂੰ ਲੈਕੇ ਔਬਸੇਸਡ ਹੋ।
ਇਸ ਦੇ ਨਾਲ ਹੀ ਗਲੋਸੀ ਲਾਈਫ ਅਤੇ ਹਾਦੀਆ ਰਾਜਪੂਤ ਨਾਮ ਦੇ ਯੂਜ਼ਰਸ ਨੇ ਵੀ ਕੰਗਨਾ ਨੂੰ ਪਾਕਿਸਤਾਨ ਪ੍ਰਤੀ ਔਬਸੇਸਡ ਕਿਹਾ।