ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Javed Akhtar on Pak: ਘਰ ‘ਚ ਵੜ੍ਹ ਕੇ ਸ਼ੀਸ਼ਾ ਦਿਖਾਉਣ ‘ਤੇ ਕਿਹੋ ਜਿਹੀ ਸੀ ਪਾਕਿਸਤਾਨੀਆਂ ਦੀ ਪ੍ਰਤੀਕਿਰਿਆ? ਜਾਵੇਦ ਅਖਤਰ ਨੇ ਦੱਸਿਆ

ਬਾਲੀਵੁੱਡ ਨਿਊਜ: ਜਾਵੇਦ ਅਖਤਰ ਨੇ ਜਦੋਂ ਪਾਕਿਸਤਾਨ ਦੇ ਲੋਕਾਂ ਦੇ ਸਾਹਮਣੇ 26/11 ਹਮਲੇ ਦਾ ਜ਼ਿਕਰ ਕੀਤਾ ਤਾਂ ਉੱਥੇ ਦੇ ਲੋਕਾਂ ਦੀ ਕੀ ਪ੍ਰਤੀਕਿਰਿਆ ਸੀ। ਲੇਖਕ ਨੇ ਇਸ ਬਾਰੇ ਹੁਣ ਜਾਣਕਾਰੀ ਦਿੱਤੀ ਹੈ।

Javed Akhtar on Pak: ਘਰ ‘ਚ ਵੜ੍ਹ ਕੇ ਸ਼ੀਸ਼ਾ ਦਿਖਾਉਣ ‘ਤੇ ਕਿਹੋ ਜਿਹੀ ਸੀ ਪਾਕਿਸਤਾਨੀਆਂ ਦੀ ਪ੍ਰਤੀਕਿਰਿਆ? ਜਾਵੇਦ ਅਖਤਰ ਨੇ ਦੱਸਿਆ
ਘਰ ‘ਚ ਵੜ੍ਹ ਕੇ ਸ਼ੀਸ਼ਾ ਦਿਖਾਉਣ ‘ਤੇ ਕਿਹੋ ਜਿਹੀ ਸੀ ਪਾਕਿਸਤਾਨੀਆਂ ਦੀ ਪ੍ਰਤੀਕਿਰਿਆ? ਜਾਵੇਦ ਅਖਤਰ ਨੇ ਦੱਸਿਆ। Javed Akhtar told Pakistani reaction after statement on Mumbai Attack
Follow Us
kusum-chopra
| Published: 22 Feb 2023 16:01 PM

ਮਨੋਰੰਜਨ ਜਗਤ ਦੀ ਖਬਰ : ਉੱਘੇ ਲੇਖਕ ਜਾਵੇਦ ਅਖਤਰ (Javed Akhtar) ਨੇ ਹਾਲ ਹੀ ਵਿੱਚ ਲਾਹੌਰ, ਪਾਕਿਸਤਾਨ ਵਿੱਚ 26/11 ਦੇ ਮੁੰਬਈ ਹਮਲੇ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਹਮਲਾਵਰ ਪਾਕਿਸਤਾਨ ਵਿੱਚ ਖੁੱਲ੍ਹੇਆਮ ਘੁੰਮ ਰਹੇ ਹਨ। ਜਾਵੇਦ ਅਖਤਰ ਦੇ ਇਸ ਬਿਆਨ ਦੀ ਭਾਰਤ ‘ਚ ਕਾਫੀ ਤਾਰੀਫ ਹੋ ਰਹੀ ਹੈ। ਹੁਣ ਜਾਵੇਦ ਅਖਤਰ ਨੇ ਦੱਸਿਆ ਹੈ ਕਿ ਜਦੋਂ ਉਨ੍ਹਾਂ ਨੇ 26/11 ਦੇ ਹਮਲੇ ਦੇ ਮਾਮਲੇ ‘ਚ ਪਾਕਿਸਤਾਨੀਆਂ ਨੂੰ ਸ਼ੀਸ਼ਾ ਦਿਖਾਇਆ ਤਾਂ ਉੱਥੇ ਦੇ ਲੋਕਾਂ ਦੀ ਪ੍ਰਤੀਕਿਰਿਆ ਕੀ ਸੀ।

ਇੱਕ ਇੰਟਰਵਿਊ ਵਿੱਚ ਜਾਵੇਦ ਅਖਤਰ ਨੇ ਕਿਹਾ, ਉਨ੍ਹਾਂ ਸਾਰੇ ਲੋਕਾਂ ਨੇ ਤਾੜੀਆਂ ਵਜਾਈਆਂ। ਉਹ ਸਾਰੇ ਮੇਰੇ ਨਾਲ ਸਹਿਮਤ ਸਨ। ਅਜਿਹੇ ਬਹੁਤ ਸਾਰੇ ਲੋਕ ਹਨ ਜੋ ਭਾਰਤ ਨੂੰ ਪਸੰਦ ਕਰਦੇ ਹਨ ਅਤੇ ਹਮੇਸ਼ਾ ਰਿਸ਼ਤਾ ਰੱਖਣਾ ਚਾਹੁੰਦੇ ਹਨ। ਅਸੀਂ ਦੇਸ਼ਾਂ ਨੂੰ ਅਖੰਡ ਮੰਨਣ ਲੱਗੇ ਹਨ। ਇਹ ਉਹ ਮਾਮਲਾ ਨਹੀਂ ਹੈ। ਅਸੀਂ ਉਨ੍ਹਾਂ ਲੱਖਾਂ ਲੋਕਾਂ ਨਾਲ ਕਿਵੇਂ ਕਨੈਕਟ ਕਰੀਏ ਜੋ ਭਾਰਤ ਨਾਲ ਕਨੈਕਟ ਹੋਣਾ ਚਾਹੁੰਦੇ ਹਨ?

ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ‘ਤੇ ਕੀ ਬੋਲੇ?

ਇਸ ਦੌਰਾਨ ਜਾਵੇਦ ਅਖਤਰ ਤੋਂ ਪੁੱਛਿਆ ਗਿਆ ਕਿ ਕੀ ਇਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦਾ ਸਹੀ ਸਮਾਂ ਹੈ। ਇਸ ‘ਤੇ ਉਨ੍ਹਾਂ ਨੇ ਕਿਹਾ, ”ਮੇਰੇ ਵਿਚ ਇਸ ਤਰ੍ਹਾਂ ਦੀ ਯੋਗਤਾ ਨਹੀਂ ਹੈ। ਜਿਹੜੇ ਲੋਕ ਸੱਤਾ ਵਿਚ ਹਨ, ਪੋਜੀਸ਼ਨ ਵਿੱਚ ਹਨ, ਸਮਝਦੇ ਹਨ ਕਿ ਕੀ ਹੋ ਰਿਹਾ ਹੈ, ਕੀ ਸਿਚੁਏਸ਼ਨ ਹੈ ਅਤੇ ਕਿਵੇਂ ਅੱਗੇ ਵਧਣਾ ਹੈ। ਉਨ੍ਹਾਂ ਕਿਹਾ, ”ਪਾਕਿਸਤਾਨੀ ਫੌਜ, ਪਾਕਿਸਤਾਨੀ ਲੋਕ, ਪਾਕਿਸਤਾਨੀ ਸਰਕਾਰ ਇਕ ਨਹੀਂ ਹਨ। ਦੇਸ਼ ਚਲਾਉਣ ਵਾਲੇ ਬਿਹਤਰ ਜਾਣਦੇ ਹਨ। ਮੈਨੂੰ ਬਹੁਤ ਘੱਟ ਗਿਆਨ ਹੈ। ਭਾਰਤ ਵਿੱਚ ਸਾਡੇ ਕੋਲ ਪਾਕਿਸਤਾਨੀ ਲੋਕਾਂ ਬਾਰੇ ਸੀਮਤ ਜਾਣਕਾਰੀ ਹੈ। ਅਜਿਹਾ ਉਨ੍ਹਾਂ ਨਾਲ ਵੀ ਹੈ।

ਪਾਕਿਸਤਾਨ ‘ਚ ਜਾਵੇਦ ਅਖਤਰ ਨੇ ਕੀ ਕਿਹਾ?

ਕੁਝ ਦਿਨ ਪਹਿਲਾਂ ਜਾਵੇਦ ਅਖਤਰ ਨੇ ਪਾਕਿਸਤਾਨ ਦੇ ਲਾਹੌਰ ‘ਚ ਦਿੱਗਜ ਸ਼ਾਇਰ ਫੈਜ਼ ਅਹਿਮਦ ਫੈਜ਼ ਲਈ ਆਯੋਜਿਤ ਪ੍ਰੋਗਰਾਮ ‘ਫੈਜ਼ ਫੈਸਟ 2023’ ‘ਚ ਹਿੱਸਾ ਲਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ, ਮੈਂ ਇੱਥੇ ਤਕਲੁੱਫ ਨਾਲ ਕੰਮ ਨਹੀਂ ਲਵਾਂਗਾ। ਅਸੀਂ ਤਾਂ ਨੁਸਰਤ (ਨੁਸਰਤ ਫਤਿਹ ਅਲੀ ਖਾਨ) ਲਈ ਵੱਡੇ ਫੰਕਸ਼ਨ ਕੀਤੇ, ਮਹਿੰਦੀ ਹਸਨ ਲਈ ਵੱਡੇ ਫੰਕਸ਼ਨ ਸਨ, ਪਰ ਤੁਹਾਡੇ ਦੇਸ਼ ਵਿੱਚ ਲਤਾ ਮੰਗੇਸ਼ਕਰ ਲਈ ਕੋਈ ਫੰਕਸ਼ਨ ਨਹੀਂ ਹੋਇਆ।

ਉਨ੍ਹਾਂ ਨੇ ਕਿਹਾ, ਚਲੋ ਆਪਾਂ ਇਕ-ਦੂਜੇ ਨੂੰ ਦੋਸ਼ ਨਾ ਦੇਈਏ, ਇਸ ਨਾਲ ਕੁਝ ਵੀ ਹੱਲ ਨਹੀਂ ਹੋਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹੀਂ ਦਿਨੀਂ ਫਿਜਾ ਇਨ੍ਹਾਂ ਗਰਮ ਹੈ, ਉਹ ਘੱਟ ਹੋਣੀ ਚਾਹੀਦੀ ਹੈ। ਅਸੀਂ ਤਾਂ ਬੰਬਈ (ਮੁੰਬਈ) ਦੇ ਲੋਕ ਹਾਂ। ਅਸੀਂ ਦੇਖਿਆ ਹੈ ਕਿ ਸਾਡੇ ਸ਼ਹਿਰ ‘ਤੇ ਕਿਵੇਂ ਹਮਲਾ ਹੋਇਆ ਸੀ। ਉਹ ਲੋਕ ਨਾਰਵੇ ਤੋਂ ਤਾਂ ਆਏ ਨਹੀਂ ਸਨ ਅਤੇ ਨਾ ਹੀ ਮਿਸਰ ਤੋਂ ਆਏ ਸਨ। ਉਹ ਲੋਕ ਅਜੇ ਵੀ ਤੁਹਾਡੇ ਦੇਸ਼ ਵਿੱਚ ਘੁੰਮ ਰਹੇ ਹਨ। ਇਸ ਲਈ ਜੇਕਰ ਇਹ ਸ਼ਿਕਾਇਤ ਕਿਸੇ ਭਾਰਤੀ ਦੇ ਦਿਲ ਵਿੱਚ ਹੈ, ਤਾਂ ਤੁਹਾਨੂੰ ਬੁਰਾ ਮਹਿਸੂਸ ਨਹੀਂ ਕਰਨਾ ਚਾਹੀਦਾ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ
ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ, Police ਨੇ ਕੱਢਿਆ ਫਲੈਗ ਮਾਰਚ...
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ
ਅੰਮ੍ਰਿਤਸਰ ਨੂੰ ਐਲਾਨਿਆ ਜਾਵੇ No War Zone, ਸਿੱਖ ਧਰਮ ਦੀ ਵੱਸਦੀ ਹੈ ਆਤਮਾ...ਐਮਪੀ ਰੰਧਾਵਾ ਦਾ PM ਨੂੰ ਪੱਤਰ...
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!
ਪੰਜਾਬ ਵਿੱਚ ਇੱਕ ਹੋਰ ਯੂਟਿਊਬਰ ਗ੍ਰਿਫ਼ਤਾਰ, ਡੀਜੀਪੀ ਗੌਰਵ ਯਾਦਵ ਨੇ ਜਸਬੀਰ ਦੀ ਅਪਰਾਧ ਕੁੰਡਲੀ ਦਾ ਕੀਤਾ ਖੁਲਾਸਾ!...
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?
ਰਾਜਾ ਵੜਿੰਗ ਨੇ ਸੁਨੀਲ ਜਾਖੜ ਨੂੰ ਦਿੱਤੀ ਚੁਣੌਤੀ, ਸੁਣੋ ਕੀ ਕਿਹਾ?...
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਜ਼ਮਾਨਤ 'ਤੇ ਬਾਹਰ ਆਏ ਨਸ਼ਾ ਤਸਕਰਾਂ 'ਤੇ ਪੁਲਿਸ ਰੱਖੇਗੀ ਤਿੱਖੀ ਨਜ਼ਰ
ਪੰਜਾਬ ਸਰਕਾਰ ਦਾ ਵੱਡਾ ਫੈਸਲਾ! ਜ਼ਮਾਨਤ 'ਤੇ ਬਾਹਰ ਆਏ ਨਸ਼ਾ ਤਸਕਰਾਂ 'ਤੇ ਪੁਲਿਸ ਰੱਖੇਗੀ ਤਿੱਖੀ ਨਜ਼ਰ...
Covid-19 Update : ਵੱਧ ਰਹੇ ਹਨ ਕੋਰੋਨਾ ਦੇ ਕੇਸ , ਜ਼ਰੂਰ ਸੁਣੋ ਡਾਕਟਰ ਦੀ ਇਹ ਸਲਾਹ
Covid-19 Update : ਵੱਧ ਰਹੇ ਹਨ ਕੋਰੋਨਾ ਦੇ ਕੇਸ , ਜ਼ਰੂਰ ਸੁਣੋ ਡਾਕਟਰ ਦੀ ਇਹ ਸਲਾਹ...
Ludhiana West bypoll: ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ!
Ludhiana West bypoll: ਲੁਧਿਆਣਾ ਪੱਛਮੀ ਉਪ ਚੋਣ ਤੋਂ ਪਹਿਲਾਂ 'ਆਪ' ਨੂੰ ਵੱਡਾ ਝਟਕਾ!...
ਸਾਲ ਵਿੱਚ ਦੋ ਵਾਰ 10ਵੀਂ ਦੀ ਪ੍ਰੀਖਿਆ TV9 ਸਿੱਖਿਆ ਸੰਮੇਲਨ ਵਿੱਚ ਧਰਮਿੰਦਰ ਪ੍ਰਧਾਨ ਨੇ ਕੀ ਕਿਹਾ?
ਸਾਲ ਵਿੱਚ ਦੋ ਵਾਰ 10ਵੀਂ ਦੀ ਪ੍ਰੀਖਿਆ TV9 ਸਿੱਖਿਆ ਸੰਮੇਲਨ ਵਿੱਚ ਧਰਮਿੰਦਰ ਪ੍ਰਧਾਨ ਨੇ ਕੀ ਕਿਹਾ?...
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ
ਨਵਾਂ Covid Variant ਜੋ ਚੀਨ ਤੋਂ ਬਾਅਦ ਹੁਣ ਅਮਰੀਕਾ ਵਿੱਚ ਮਚਾ ਰਿਹਾ ਤਬਾਹੀ...