ਲਤਾ ਮੰਗੇਸ਼ਕਰ ਦੀ ਪਹਿਲੀ ਬਰਸੀ ਦੇ ਬੋਲੀ ਭੈਣ ਊਸ਼ਾ, ‘ਅੱਜ ਵੀ ਸਾਡੇ ਨਾਲ ਹੈ ਦੀਦੀ’
ਲਤਾ ਮੰਗੇਸ਼ਕਰ ਨੂੰ ਇਸ ਦੁਨੀਆਂ ਤੋਂ ਵਿਦਾ ਹੋਇਆ ਇੱਕ ਸਾਲ ਹੋ ਗਿਆ ਹੈ। ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਪਹਿਲਾਂ ਵਾਂਗ ਹੀ ਪਿਆਰ ਕਰਦੇ ਹਨ।
ਲਤਾ ਮੰਗੇਸ਼ਕਰ ਨੂੰ ਇਸ ਦੁਨੀਆਂ ਤੋਂ ਵਿਦਾ ਹੋਇਆ ਇੱਕ ਸਾਲ ਹੋ ਗਿਆ ਹੈ। ਪਰ ਉਨ੍ਹਾਂ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਨੂੰ ਪਹਿਲਾਂ ਵਾਂਗ ਹੀ ਪਿਆਰ ਕਰਦੇ ਹਨ। ਅੱਜ ਵੀ ਲਤਾ ਜੀ ਦੇ ਗੀਤ ਹਰ ਕਿਸੇ ਨੂੰ ਹਲੂਣਦੇ ਹਨ। ਲਤਾ ਜੀ ਦੇ ਪ੍ਰਸ਼ੰਸਕਾਂ ਵਾਂਗ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉਨ੍ਹਾਂ ਨੂੰ ਬਹੁਤ ਯਾਦ ਕਰਦੇ ਹਨ। ਲਤਾ ਜੀ ਦੀ ਪਹਿਲੀ ਬਰਸੀ ‘ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕਰਦੇ ਹੋਏ ਉਨ੍ਹਾਂ ਦੀ ਭੈਣ ਊਸ਼ਾ ਮੰਗੇਸ਼ਕਰ ਨੇ ਕਿਹਾ ਕਿ ਦੀਦੀ ਨੂੰ ਗੁਜਰਿਆ ਇੱਕ ਸਾਲ ਬੀਤ ਗਿਆ ਹੈ, ਪਰ ਉਨ੍ਹਾਂ ਦੀਆਂ ਯਾਦਾਂ ਪਹਿਲਾਂ ਵਾਂਗ ਹੀ ਤਾਜ਼ਾ ਹਨ। ਦੱਸਿਆ ਜਾਂਦਾ ਹੈ ਕਿ ਊਸ਼ਾ ਆਪਣੀ ਵੱਡੀ ਭੈਣ ਲਤਾ ਮੰਗੇਸ਼ਕਰ ਨਾਲ ਰਹਿੰਦੀ ਸੀ। ਭਰਾ ਹਿਰਦੇਨਾਥ ਮੰਗੇਸ਼ਕਰ ਵੀ ਉਨ੍ਹਾਂ ਦੇ ਨਾਲ ਰਹਿੰਦੇ ਹਨ। ਊਸ਼ਾ ਜੀ ਕਹਿੰਦੇ ਹਨ ਕਿ ਘਰ ‘ਚ ਕਦੇ ਨਹੀਂ ਲੱਗਦਾ ਕਿ ਲਤਾ ਦੀਦੀ ਅੱਜ ਸਾਡੇ ਵਿਚਾਲੇ ਨਹੀਂ ਹੈ।


