ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪਾਕਿਸਤਾਨ ਨੂੰ ਆਈਐਮਐਫ ਵੱਲੋਂ ਨਹੀਂ ਮਿਲਿਆ ਬੇਲਆਊਟ ਪੈਕੇਜ

ਤਿੰਨ ਬਿਲੀਅਨ ਅਮਰੀਕੀ ਡਾਲਰ ਤੋਂ ਵੀ ਥੱਲੇ ਆ ਚੁੱਕੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਤੋਂ ਹਤਾਸ਼ ਪਾਕਿਸਤਾਨ ਨੂੰ ਇੱਕ ਇੱਕ ਰੁਪਏ-ਪੈਸੇ ਦੀ ਸਖ਼ਤ ਲੋੜ

ਪਾਕਿਸਤਾਨ ਨੂੰ ਆਈਐਮਐਫ ਵੱਲੋਂ ਨਹੀਂ ਮਿਲਿਆ ਬੇਲਆਊਟ ਪੈਕੇਜ
Follow Us
tv9-punjabi
| Updated On: 11 Feb 2023 12:06 PM IST
ਵਾਸ਼ਿੰਗਟਨ/ਇਸਲਾਮਾਬਾਦ: ਇੱਕ ਇੱਕ ਰੁਪਏ-ਪੈਸੇ ਨੂੰ ਤਰਸ ਰਹੇ ਪਾਕਿਸਤਾਨ ਨੂੰ ਕੰਗਾਲੀ ਤੋਂ ਬਾਹਰ ਕੱਢਣ ਲਈ ਉਸਦੀ ਇੰਟਰਨੈਸ਼ਨਲ ਮਾਨਿਟਰੀ ਫੰਡ- ਆਈਐਮਐਫ ਨਾਲ ਚੱਲ ਰਹੀ ਗੱਲਬਾਤ ਬੇ-ਨਤੀਜਾ ਸਾਬਿਤ ਹੋਈ, ਜਿਸ ਵਿੱਚ ਆਈਐਮਐਫ ਨੇ ਕੰਗਾਲੀ ਦੇ ਰਸਤੇ ਵੱਲ ਤੁਰ ਪਏ ਪਾਕਿਸਤਾਨ ਦਾ ਹੱਥ ਫੜਨ ਤੋਂ ਸਾਫ਼ ਇਨਕਾਰ ਕਰ ਦਿੱਤਾ।

‘ਸਟਾਫ ਲੈਵਲ ਐਗਰੀਮੈਂਟ’ ‘ਤੇ ਕੋਈ ਰਜ਼ਾਮੰਦੀ ਨਹੀਂ

1.1 ਬਿਲੀਅਨ ਅਮਰੀਕੀ ਡਾਲਰ ਦੀ ਰਕਮ ਲਈ ਪਾਕਿਸਤਾਨ ਅਤੇ ਆਈਐਮਐਫ ਦੇ ਅਧਿਕਾਰੀਆਂ ਵਿੱਚ ‘ਸਟਾਫ ਲੈਵਲ ਐਗਰੀਮੈਂਟ’ ‘ਤੇ ਕੋਈ ਰਜ਼ਾਮੰਦੀ ਨਹੀਂ ਹੋ ਸਕੀ। ਪਿੱਛਲੇ 10 ਦਿਨਾਂ ਤਕ ਹੁੰਦੀ ਰਹੀ ਗੱਲ ਬਾਤ ਦਾ ਕੋਈ ਨਤੀਜਾ ਭਾਵੇਂ ਨਹੀਂ ਨਿਕਲਿਆ ਪਰ ਵਾਸ਼ਿੰਗਟਨ ਸਥਿਤ ਆਈਐਮਐਫ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਵਰਚੁਅਲ ਯਾਨੀ ਅਭਾਸੀ ਤੌਰ ਤੇ ਗੱਲਬਾਤ ਹੁੰਦੀ ਰਵੇਗੀ। ਦੱਸ ਦਈਏ ਕਿ ਤਿੰਨ ਬਿਲੀਅਨ ਅਮਰੀਕੀ ਡਾਲਰ ਤੋਂ ਵੀ ਥੱਲੇ ਜਾ ਚੁੱਕੇ ਆਪਣੇ ਵਿਦੇਸ਼ੀ ਮੁਦਰਾ ਭੰਡਾਰ ਤੋਂ ਹਤਾਸ਼ ਪਾਕਿਸਤਾਨ ਨੂੰ ਅੱਜ ਰੁਪਏ-ਪੈਸੇ ਦੀ ਸਖ਼ਤ ਲੋੜ ਹੈ, ਜਿਸ ਵਿੱਚ ਉਸ ਨੂੰ ਆਪਣੀ ਕੰਗਾਲੀ ਤੋਂ ਬਾਹਰ ਨਿਕਲਣ ਲਈ ਇੰਟਰਨੈਸ਼ਨਲ ਮਾਨਿਟਰੀ ਫੰਡ ਵੱਲੋਂ ਬੇਲਆਊਟ ਪੈਕੇਜ਼ ਦੀ ਸਖ਼ਤ ਦਰਕਾਰ ਹੈ। ਆਈਐਮਐਫ ਵੱਲੋਂ ਪਾਕਿਸਤਾਨ ਦੇ ਨਾਲ ਉਸ ਦੀ ਉਸਦੀ 9ਵੀਂ ਸਮੀਖਿਆ ਬੈਠਕ ਮੁਕੰਮਲ ਨਹੀਂ ਹੋਈ, ਅਤੇ ਉਸ ਵਿੱਚ ਕਿਸੇ ਚੰਗੇ ਨਤੀਜੇ ਤੇ ਪੁੱਜਣ ਮਗਰੋਂ ਹੀ ਪਾਕਿਸਤਾਨ ਨੂੰ 1.1 ਬਿਲੀਅਨ ਡਾਲਰ ਦੇ ਕਰਜ ਦੀ ਅਗਲੀ ਕਿਸ਼ਤ ਮਿਲ ਸਕਦੀ ਹੈ।

‘ਅਥੌਰਟੀ ਪ੍ਰੋਗਰਾਮ’ ਦੀ 9ਵੀਂ ਸਮੀਖਿਆ ਬੈਠਕ

ਦੱਸ ਦਈਏ ਕਿ ਨਥਨ ਪੋਰਟਰ ਦੀ ਅਗਵਾਈ ਵਿੱਚ ਆਈਐਮਐਫ ਦਾ ਇੱਕ ਪ੍ਰਤੀਨਿਧੀ ਮੰਡਲ 31 ਜਨਵਰੀ ਤੋਂ ਲੈ ਕੇ 9 ਫਰਵਰੀ ਤੱਕ ਪਾਕਿਸਤਾਨ ‘ਚ ਮੌਜੂਦ ਸੀ, ਜਿੱਥੇ ਆਈਐਸਐਫ ‘ਐਕਸਟੇੰਡਿਡ ਫੰਡ ਫੇਸਿਲਟੀ’- ਈਐਫਐਫ ਵੱਲੋਂ ਸਮਰਥਤ ‘ਅਥੌਰਟੀ ਪ੍ਰੋਗਰਾਮ’ ਦੀ 9ਵੀਂ ਸਮੀਖਿਆ ਬੈਠਕ ਵਿੱਚ ਗੱਲਬਾਤ ਹੁੰਦੀ ਰਹੀ ਸੀ। ਇਸ ਬੈਠਕ ਵਿੱਚ ਪਾਕਿਸਤਾਨ ਵੱਲੋਂ ਉਹਨਾਂ ਦੇ ਵਿੱਤ ਮੰਤਰੀ ਇਸ਼ਕ ਡਾਰ ਵੱਲੋਂ ਸ਼ਿਰਕਤ ਕੀਤੀ ਗਈ ਸੀ। ਆਪਣੇ ਇੱਕ ਬਿਆਨ ਵਿੱਚ ਨਥਨ ਪੋਰਟਰ ਨੇ ਦੱਸਿਆ, ਆਈਐਮਐਫ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਉਸ ਗੱਲ ਦਾ ਮਾਣ ਕਰਦਾ ਹੈ, ਜਿਸ ਵਿੱਚ ਉਹਨਾਂ ਨੇ ਪਾਕਿਸਤਾਨ ‘ਚ ਜਾਰੀ ਮਾਲੀ ਸੂਰਤੇਹਾਲ ਬਿਹਤਰ ਬਣਾਉਣ ਦਾ ਭਰੋਸਾ ਦਿਵਾਇਆ ਹੈ, ਅਸੀਂ ਬੈਠਕ ਵਿੱਚ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਸਕਾਰਾਤਮਕ ਮਾਹੌਲ ‘ਚ ਹੋਈ ਗੱਲ ਬਾਤ ਲਈ ਉਨ੍ਹਾਂ ਦੇ ਧੰਨਵਾਦੀ ਹਾਂ।

ਅਭਾਸੀ ਤੌਰ ਤੇ ਗੱਲਬਾਤ ਚਲਦੀ ਰਹੇਗੀ

ਉਹਨਾਂ ਨੇ ਅੱਗੇ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਗਿਣਾਏ ਗਏ ਵੇਰਵੇ ਨੂੰ ਟੀਚੇ ਤਕ ਪਹੁੰਚਾਉਣ ਲਈ ਅਭਾਸੀ ਗੱਲਬਾਤ ਚਲਦੀ ਰਹੇਗੀ। ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਕ ਡਾਰ ਵੱਲੋਂ ਸ਼ੁੱਕਰਵਾਰ ਨੂੰ ਸੱਦੀ ਪ੍ਰੈਸ ਕਾੰਫ਼੍ਰੇੰਸ ‘ਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਈਐਮਐਫ ਵੱਲੋਂ 7 ਬਿਲੀਅਨ ਅਮਰੀਕੀ ਡਾਲਰ ਦੇ ‘ਲੋਨ ਪ੍ਰੋਗਰਾਮ’ ਨੂੰ ਸਿਰੇ ਚੜ੍ਹਾਉਣ ਲਈ ਪਾਕਿਸਤਾਨ ਸਰਕਾਰ ਨੂੰ ਸਬੰਧੀ ਸ਼ਰਤਾਂ ਦਾ ਇਕ ਮੈਮੋਰੈਂਡਮ ਮਿਲਿਆ ਹੈ ਪਰ, ‘ਸਟਾਫ਼ ਲੈਵਲ ਐਗਰੀਮੈਂਟ’ ਨੂੰ ਸਿਰੇ ਚਾੜ੍ਹਨ ਲਈ ਰਜ਼ਾਮੰਦੀ ਹੋਣੀ ਹਾਲੇ ਬਾਕੀ ਹੈ।ਇਸ਼ਕ ਡਾਰ ਦਾ ਇਹ ਬਿਆਨ ਅਸਲ ਵਿੱਚ ਆਈਐਮਐਫ ਡੇਲੀਗੇਸ਼ਨ ਦੇ ਪਾਕਿਸਤਾਨ ‘ਚ 10 ਦਿਨਾਂ ਤੱਕ ਹੁੰਦੀ ਰਹੀ ਬੇ-ਨਤੀਜਾ ਗੱਲਬਾਤ ਮਗਰੋਂ ਵੀਰਵਾਰ ਰਾਤ ਵਾਪਿਸ ਚਲੇ ਜਾਣ ਦੇ ਬਾਅਦ ਆਇਆ ਹੈ।

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ
VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ...
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ...
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ...
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ...
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?...
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ...
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ...
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ...
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ...