ਪਾਕਿਸਤਾਨ ਚ ਬੱਚਿਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬੀ, ਘੱਟੋ ਘੱਟ 10 ਦੀ ਮੌਤ
ਇੱਕ ਮਦਰਸੇ ਤੋਂ ਵਿਦਿਆਰਥੀਆਂ ਨੂੰ ਘੁਮਾਉਣ ਨਿਕੜੀ ਕਿਸ਼ਤੀ ਪਾਣੀ ਵਿੱਚ ਉਲਟ ਜਾਣ ਕਰਕੇ ਵਾਪਰਿਆ ਜਾਨਲੇਵਾ ਹਾਦਸਾ
ਸੰਕੇਤਕ ਤਸਵੀਰ
ਪਾਕਿਸਤਾਨ ਦੇ ਜ਼ਿਆਦਾਤਰ ਬਾਸ਼ਿੰਦਿਆਂ ਨੂੰ ਤੈਰਨਾ ਵੀ ਨਹੀਂ ਆਉਂਦਾ, ਖਾਸ ਕਰਕੇ ਮਹਿਲਾਵਾਂ ਨੂੰ, ਜਿਨ੍ਹਾਂ ਨੂੰ ਪਾਕਿਸਤਾਨ ਦੀਆਂ ਸਖ਼ਤ ਪਾਬੰਦੀਆਂ ਕਰਕੇ ਘਰ ਤੋਂ ਬਾਹਰ ਨਿੱਕਲ ਕੇ ਅਜਿਹਾ ਕੁਝ ਵੀ ਸਿੱਖਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਸਿਰੋਂ ਲੈ ਕੇ ਪੈਰਾਂ ਤੱਕ ਬੁਰਕੇ ਵਰਗੇ ਪਹਿਰਾਵੇ ਵਿੱਚ ਹਰਦਮ ਕੈਦ ਰਹਿਣ ਵਾਲੀਆਂ ਇਹ ਔਰਤਾਂ ਪਾਕਿਸਤਾਨ ਵਿੱਚ ਅਜਿਹੇ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਰਹਿੰਦੀਆਂ ਹਨ
ਉੱਤਰ-ਪੱਛਮ ਪਾਕਿਸਤਾਨ ਵਿੱਚ ਐਤਵਾਰ ਨੂੰ 10 ਬੱਚਿਆਂ ਦੀ ਉਦੋਂ ਮੌਤ ਹੋ ਗਈ ਜਦ ਉਨ੍ਹਾਂ ਨੂੰ ਘੁਮਾਉਣ ਵਾਸਤੇ ਲੈ ਕੇ ਜਾ ਰਹੀ ਇਕ ਕਿਸ਼ਤੀ ਪਾਣੀ ਵਿੱਚ ਡੁੱਬ ਗਈ। ਇਸ ਗੱਲ ਦੀ ਜਾਣਕਾਰੀ ਸਥਾਨਕ ਪੁਲਿਸ ਅਧਿਕਾਰੀਆਂ ਵੱਲੋਂ ਦਿੱਤੀ ਗਈ। ਆਹਲਾ ਪੁਲਿਸ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਪਾਕਿਸਤਾਨ ਦੇ ਖ਼ੈਬਰ ਪਖਤੂਨਵਾ ਸੂਬੇ ਵਿੱਚ ਪੈਂਦੇ ਕੋਹਾਟ ਦੇ ਨੇੜੇ ਟਾਂਡਾ ਡੈਮ ਝੀਲ ਵਿੱਚੋਂ ਹੁਣ ਤਕ ਮਾਰੇ ਗਏ ਇਹਨਾਂ ਬੱਚਿਆਂ ਦੀ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਪੁਲਿਸ ਦਾ ਕਹਿਣਾ ਹੈ ਕਿ ਝੀਲ ਦੇ ਪਾਣੀ ਵਿੱਚੋਂ 11 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਸੀ ਜਿਨ੍ਹਾਂ ਵਿੱਚੋਂ ਛੇ ਬੱਚਿਆਂ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ।


