AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਆਦਿਲ ਨੇ ਮੇਰੇ ਨਿੱਜੀ ਵੀਡੀਓ ਵੇਚੇ: ਰਾਖੀ ਸਾਵੰਤ

ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਜਦੋਂ ਰਾਖੀ ਸਾਵੰਤ ਨੇ ਆਪਣੀ ਅਤੇ ਪਤੀ ਆਦਿਲ ਖਾਨ ਦੀ ਕੋਰਟ ਮੈਰਿਜ ਦੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਹਰ ਕੋਈ ਹੈਰਾਨ ਰਹਿ ਗਿਆ।

ਆਦਿਲ ਨੇ ਮੇਰੇ ਨਿੱਜੀ ਵੀਡੀਓ ਵੇਚੇ: ਰਾਖੀ ਸਾਵੰਤ
tv9-punjabi
| Published: 11 Feb 2023 12:13 PM IST
Share
ਰਾਖੀ ਸਾਵੰਤ ਨੇ ਬਿਜ਼ਨੈੱਸਮੈਨ ਆਦਿਲ ਖਾਨ ਨਾਲ ਚੁੱਪਚਾਪ ਵਿਆਹ ਕੀਤਾ ਸੀ । ਇਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਜਦੋਂ ਰਾਖੀ ਸਾਵੰਤ ਨੇ ਆਪਣੀ ਅਤੇ ਪਤੀ ਆਦਿਲ ਖਾਨ ਦੀ ਕੋਰਟ ਮੈਰਿਜ ਦੀ ਫੋਟੋ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਹੁਣ ਰਾਖੀ ਸਾਵੰਤ ਹਰ ਰੋਜ਼ ਆਪਣੇ ਪਤੀ ‘ਤੇ ਗੰਭੀਰ ਆਰੋਪ ਲਗਾ ਕੇ ਲੋਕਾਂ ਨੂੰ ਫਿਰ ਤੋਂ ਹੈਰਾਨ ਕਰ ਰਹੀ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੇ ਆਦਿਲ ਖਾਨ ‘ਤੇ ਧੋਖਾਧੜੀ ਅਤੇ ਘਰੇਲੂ ਹਿੰਸਾ ਸਮੇਤ ਕਈ ਗੰਭੀਰ ਆਰੋਪ ਲਗਾਉਂਦੇ ਹੋਏ ਐੱਫਆਈਆਰ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਆਦਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਫਿਲਹਾਲ ਆਦਿਲ ਖਾਨ ਨਿਆਇਕ ਹਿਰਾਸਤ ‘ਚ ਹੈ ਅਤੇ ਪੁਲਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ।

ਹੁਣ ਰਾਖੀ ਸਾਵੰਤ ਨੇ ਇਹ ਆਰੋਪ ਲਾਏ ਹਨ

ਆਦਿਲ ‘ਤੇ ਇਲਜ਼ਾਮ ਲਗਾਉਂਦੇ ਹੋਏ ਹੁਣ ਰਾਖੀ ਸਾਵੰਤ ਨੇ ਕਿਹਾ ਹੈ ਕਿ ਆਦਿਲ ਮੇਰੇ ਪ੍ਰਾਈਵੇਟ ਵੀਡੀਓ ਬਣਾ ਕੇ ਲੋਕਾਂ ਨੂੰ ਵੇਚਦਾ ਸੀ। ਇਸ ਸਬੰਧੀ ਸਾਈਬਰ ਕ੍ਰਾਈਮ ਵਿਭਾਗ ਵਿੱਚ ਵੀ ਮੇਰਾ ਕੇਸ ਚੱਲ ਰਿਹਾ ਹੈ। ਰਾਖੀ ਸਾਵੰਤ ਨੇ ਇਹ ਵੀ ਆਰੋਪ ਲਾਇਆ ਹੈ ਕਿ ਉਸ ਦੇ ਪਤੀ ਆਦਿਲ ਖਾਨ ਦੂਜਾ ਵਿਆਹ ਕਰਨ ਦੀ ਯੋਜਨਾ ਬਣਾ ਰਹੇ ਹਨ। ਰਾਖੀ ਸਾਵੰਤ ਦਾ ਨਵਾਂ ਵੀਡੀਓ ਇੰਸਟਾ ਬਾਲੀਵੁੱਡ ‘ਤੇ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ‘ਚ ਰਾਖੀ ਸਾਵੰਤ ਕਹਿ ਰਹੀ ਹੈ, “ਆਦਿਲ ਨੇ ਮੇਰੇ ਨਾਲ ਧੋਖਾ ਕੀਤਾ ਹੈ, ਉਸ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਇਸ ਲਈ ਮੈਂ ਖੁਦ ਅਦਾਲਤ ‘ਚ ਆਈ ਹਾਂ। ਮੇਰਾ ਮੈਡੀਕਲ ਕਰਵਾਇਆ ਗਿਆ ਅਤੇ ਮੈਂ ਪੁਲਸ ਨੂੰ ਸਾਰੇ ਸਬੂਤ ਦੇ ਦਿੱਤੇ ਹਨ। ਮੇਰਾ ਪਤੀ ਆਦਿਲ। ਮੇਰੇ ‘ਤੇ ਤਸ਼ੱਦਦ ਕੀਤਾ, ਮੇਰਾ OTP ਲੈ ਕੇ ਪੈਸੇ ਲੈ ਲਏ।

ਰਾਖੀ ਨੂੰ ਲਾਈਮ ਲਾਈਟ ‘ਚ ਰਹਿਣਾ ਪਸੰਦ

ਮੀਕਾ ਸਿੰਘ ਨਾਲ ਕਿੱਸ ਵਿਵਾਦ ਦੌਰਾਨ ਵੀ ਉਹ ਸੁਰਖੀਆਂ ਵਿੱਚ ਰਹੀ ਸੀ। ਰਾਖੀ ਸਾਵੰਤ 2006 ਵਿੱਚ ਬਿੱਗ ਬੌਸ ਦੇ ਪਹਿਲੇ ਸੀਜ਼ਨ ਵਿੱਚ ਇੱਕ ਪ੍ਰਤੀਯੋਗੀ ਦੇ ਰੂਪ ਵਿੱਚ ਨਜ਼ਰ ਆਈ ਸੀ। ਉਦੋਂ ਤੋਂ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ ਸੀ। ਉਸ ਨੂੰ ਸ਼ਾਹਰੁਖ ਖਾਨ ਦੀ ਫਿਲਮ ‘ਮੈਂ ਹੂੰ ਨਾ’ ‘ਚ ਮੌਕਾ ਮਿਲਿਆ। ਇਸ ਤੋਂ ਬਾਅਦ ਉਹ ਕਈ ਰਿਐਲਿਟੀ ਸ਼ੋਅਜ਼ ‘ਚ ਨਜ਼ਰ ਆਈ। ਰਾਖੀ ਕਾ ਸਵਯੰਵਰ ਅਤੇ ਨੱਚ ਬਲੀਏ ਵਿੱਚ ਕਾਫੀ ਪ੍ਰਸਿੱਧੀ ਮਿਲੀ।

ਆਦਿਲ ਖਾਨ ਕੌਣ ਹੈ

ਦਰਅਸਲ ਆਦਿਲ ਖਾਨ ਦੁਰਾਨੀ ਕਰਨਾਟਕ ਦਾ ਰਹਿਣ ਵਾਲਾ ਹੈ ਅਤੇ ਕਾਰੋਬਾਰੀ ਹੈ। ਆਦਿਲ ਦੀ ਉਮਰ ਸਿਰਫ਼ 27 ਸਾਲ ਹੈ। ਮਈ 2022 ਵਿੱਚ ਆਦਿਲ ਅਤੇ ਰਾਖੀ ਇੱਕ ਦੂਜੇ ਦੇ ਨਾਲ ਰਿਸ਼ਤੇ ਵਿੱਚ ਆਏ। ਜਿਸ ਤੋਂ ਬਾਅਦ ਦੋਹਾਂ ਨੇ ਪਿਛਲੇ ਮਹੀਨੇ ਵਿਆਹ ਕਰਵਾ ਲਿਆ। ਆਦਿਲ ਦਾ ਕਾਰ ਦਾ ਕਾਰੋਬਾਰ ਹੈ। ਰਾਖੀ ਨੂੰ ਮਿਲਣ ਤੋਂ ਬਾਅਦ ਆਦਿਲ ਨੇ ਮੁੰਬਈ ‘ਚ ਡਾਂਸ ਅਕੈਡਮੀ ਵੀ ਖੋਲ੍ਹੀ ਹੈ

Follow Us
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ
ਮੋਹਾਲੀ ਵਿੱਚ ਬੇਸਮੈਂਟ ਦੀ ਉਸਾਰੀ ਦੌਰਾਨ ਹਾਦਸਾ, 2 ਦੀ ਮੌਤ, 2 ਜਖ਼ਮੀ...
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ
ਸਾਬਕਾ ਸੀਐਮ ਚਰਨਜੀਤ ਚੰਨੀ ਨੇ PU 'ਚ ਦਿੱਤੀ ਪ੍ਰੀਖਿਆ, ਕਹੀ ਇਹ ਗੱਲ...
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ
ਹਿਮਾਚਲ 'ਚ ਲਗਾਤਾਰ ਜਾਰੀ ਹੈ ਮੀਂਹ ਦਾ ਕਹਿਰ, ਸੈਂਕੜੇ ਸੜਕਾਂ ਬੰਦ, ਕਈ ਥਾਵਾਂ 'ਤੇ ਲੈਂਡਸਲਾਈਡ...
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ
ਧੀ ਦੇ ਵਿਆਹ 'ਚੋਂ ਪੁਲਿਸ ਨੇ ਚੁੱਕਿਆ ਪਿਓ, ਮੋਟਰਾਂ-ਟ੍ਰਾਂਸਫਾਰਮਰ ਚੋਰੀ ਕਰਨ ਦਾ ਆਰੋਪ...
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ
ਜਲੰਧਰ 'ਚ Bikaner Sweets & Bakers ਤੋਂ 92,000 ਦੀ ਨਕਦੀ ਅਤੇ ਸਾਮਾਨ ਲੈ ਕੇ ਚੋਰ ਫਰਾਰ...
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP
ਚੋਣਾਂ ਨੇੜੇ ਆਉਂਦੇ ਹੀ BJP ਨੇ ਸ਼ੁਰੂ ਕੀਤੀ ਤਿਆਰੀ...ਸਤੇਂਦਰ ਜੈਨ ਦੀ ਗ੍ਰਿਫਤਾਰੀ 'ਤੇ ਹਮਲਾਵਰ AAP...
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ
ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਇੱਕਠ, ਕੱਲ੍ਹ ਪੂਰੇ ਦੇਸ਼ 'ਚ ਮਾਰਚ ਦੀ ਤਿਆਰੀ...