ਦੂਜੇ ਪਤੀ ਆਦਿਲ ਖਾਨ ਨੂੰ ਵੀ ਤਲਾਕ ਦੇਵੇਗੀ ਰਾਖੀ ਸਾਵੰਤ
ਸੁਰਖੀਆਂ 'ਚ ਰਹਿਣ ਵਾਲੀ ਰਾਖੀ ਸਾਵੰਤ ਦਾ ਦੂਜਾ ਵਿਆਹ ਵੀ ਲਗਭਗ ਟੁੱਟ ਚੁੱਕਾ ਹੈ। ਹਾਲ ਹੀ 'ਚ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਖਾਨ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ । ਇਸ ਤੋਂ ਬਾਅਦ ਪੁਲਿਸ ਨੇ ਆਦਿਲ ਖਾਨ ਨੂੰ ਗ੍ਰਿਫਤਾਰ ਕਰ ਲਿਆ ਸੀ।

ਅਕਸਰ ਸੁਰਖੀਆਂ ‘ਚ ਰਹਿਣ ਵਾਲੀ ਰਾਖੀ ਸਾਵੰਤ ਦਾ ਵਿਆਹ ਲਗਭਗ ਟੁੱਟ ਚੁੱਕਾ ਹੈ। ਹਾਲ ਹੀ ‘ਚ ਰਾਖੀ ਸਾਵੰਤ ਨੇ ਆਪਣੇ ਪਤੀ ਆਦਿਲ ਖਾਨ ਖਿਲਾਫ ਐੱਫ.ਆਈ.ਆਰ. ਦਰਜ ਕਰਵਾਈ ਸੀ । ਇਸ ਤੋਂ ਬਾਅਦ ਪੁਲਿਸ ਨੇ ਆਦਿਲ ਖਾਨ ਨੂੰ ਰਾਖੀ ਸਾਵੰਤ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ। ਆਦਿਲ ਨੂੰ ਬੁੱਧਵਾਰ ਸ਼ਾਮ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਰਾਖੀ ਸਾਵੰਤ ਨੇ ਪੁਲਿਸ ਨੂੰ ਦਿੱਤੀ FIR ‘ਚ ਆਦਿਲ ‘ਤੇ ਕਈ ਗੰਭੀਰ ਦੋਸ਼ ਲਗਾਏ ਸਨ। ਹੁਣ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਰਾਖੀ ਸਾਵੰਤ ਜਲਦ ਹੀ ਆਪਣੇ ਪਤੀ ਆਦਿਲ ਖਾਨ ਤੋਂ ਤਲਾਕ ਲੈਣ ਵਾਲੀ ਹੈ। ਰਾਖੀ ਸਾਵੰਤ ਦਾ ਕਹਿਣਾ ਹੈ ਕਿ ਉਸ ਦੇ ਨਾਲ ਆਦਿਲ ਨੇ ਪਿੱਛਲੇ ਸਾਲ ਮਈ ਵਿੱਚ ਨਿਕਾਹ ਕੀਤਾ ਸੀ । ਨਿਕਾਹ ਤੋਂ ਬਾਅਦ ਰਾਖੀ ਨੇ ਇਸਲਾਮ ਕਬੂਲ ਲਿਆ ਸੀ ਅਤੇ ਆਪਣਾ ਨਾਮ ਫਾਤਿਮਾ ਰੱਖਿਆ ਸੀ ।