ਰਾਖੀ ਸਾਵੰਤ ਨੇ ਆਦਿਲ ਖਾਨ ਨਾਲ ਕੀਤਾ ਵਿਆਹ, ਤਸਵੀਰਾਂ ਹੋਈਆਂ ਵਾਇਰਲ
ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਜਾਣਿਆ ਜਾਂਦਾ ਹੈ। ਰਾਖੀ ਸਾਵੰਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ 'ਚ ਉਹ ਆਪਣੇ ਮੌਜੂਦਾ ਬੁਆਏਫਰੈਂਡ ਆਦਿਲ ਖਾਨ ਨਾਲ ਵਿਆਹ ਦੇ ਬੰਧਨ 'ਚ ਬੱਝਦੀ ਨਜ਼ਰ ਆ ਰਹੀ ਹੈ।

ਰਾਖੀ ਸਾਵੰਤ ਨੂੰ ਬਾਲੀਵੁੱਡ ਦੀ ਡਰਾਮਾ ਕੁਈਨ ਵਜੋਂ ਜਾਣਿਆ ਜਾਂਦਾ ਹੈ। ਇਹ ਅਦਾਕਾਰਾ ਹਮੇਸ਼ਾ ਸੁਰਖੀਆਂ ‘ਚ ਰਹਿੰਦੀ ਹੈ। ਉਹ ਹਮੇਸ਼ਾ ਕੋਈ ਨਾ ਕੋਈ ਅਜਿਹਾ ਕੰਮ ਕਰਦੀ ਰਹਿੰਦੀ ਹੈ ਕਿ ਮੀਡੀਆ ਦਾ ਧਿਆਨ ਉਸ ‘ਤੇ ਜਾਂਦਾ ਹੈ। ਹਾਲ ਹੀ ‘ਚ ਰਾਖੀ ਸਾਵੰਤ ਆਪਣੇ ਨਵੇਂ ਫੈਸਲੇ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ‘ਚ ਹੈ। ਅਸਲ ‘ਚ ਰਾਖੀ ਸਾਵੰਤ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ‘ਚ ਉਹ ਆਪਣੇ ਮੌਜੂਦਾ ਬੁਆਏਫਰੈਂਡ ਆਦਿਲ ਖਾਨ ਨਾਲ ਵਿਆਹ ਦੇ ਬੰਧਨ ‘ਚ ਬੱਝਦੀ ਨਜ਼ਰ ਆ ਰਹੀ ਹੈ। ਇਨ੍ਹਾਂ ਵੀਡੀਓਜ਼ ਅਤੇ ਫੋਟੋਆਂ ‘ਚ ਰਾਖੀ ਸਾਵੰਤ ਆਪਣਾ ਮੈਰਿਜ ਸਰਟੀਫਿਕੇਟ ਵੀ ਦਿਖਾ ਰਹੀ ਹੈ। ਇਨ੍ਹਾਂ ‘ਚ ਉਨ੍ਹਾਂ ਦੇ ਨਾਲ ਆਦਿਲ ਖਾਨ ਵੀ ਹਨ, ਜੋ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਧਿਆਨ ਰਹੇ ਕਿ ਰਾਖੀ ਦੀ ਮੰਗਣੀ ਅਤੇ ਵਿਆਹ ਦੀਆਂ ਖਬਰਾਂ ਅਕਸਰ ਹੀ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣ ਜਾਂਦੀਆਂ ਹਨ।