ਦਿਲਜੀਤ ਦੋਸਾਂਝ ਨੇ ਬਿਲਬੋਰਡ Summit 2025 ਵਿੱਚ ਲਿਆ ਹਿੱਸਾ, ਮਜ਼ੇਦਾਰ ਅੰਗਰੇਜ਼ੀ ਬੋਲ ਬਟੋਰੀਆਂ ਸੁਰਖੀਆਂ
Grammy President Interviews Diljit Dosanjh: ਦਿਲਜੀਤ ਦੋਸਾਂਝ ਨੇ ਗ੍ਰੈਮੀ President ਨਾਲ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਕਿਵੇਂ ਵਿਸ਼ਵ ਪ੍ਰਸਿੱਧ ਗਾਇਕਾ ਸ਼ਕੀਰਾ ਨੇ ਉਨ੍ਹਾਂ ਨੂੰ ਆਪਣੇ ਦੌਰੇ 'ਤੇ ਸੱਦਾ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਮਸ਼ਹੂਰ ਗੀਤ 'ਹਿਪਸ ਡੋਂਟ ਲਾਈ' ਦਾ ਆਪਣਾ ਸੰਸਕਰਣ ਬਣਾਉਣ ਲਈ ਕਿਹਾ। ਉਨ੍ਹਾਂ ਨੇ ਸੰਗੀਤ ਦੇ ਆਪਣੇ ਖੂਬਸੂਰਤ ਸਫ਼ਰ ਬਾਰੇ ਵੀ ਦੱਸਿਆ।

ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਜਿਨ੍ਹਾਂ ਨੇ ਆਪਣੀ ਸੁਰੀਲੀ ਗਾਇਕੀ ਅਤੇ ਬੇਮਿਸਾਲ ਅੰਦਾਜ਼ ਨਾਲ ਪੂਰੀ ਦੁਨੀਆ ਨੂੰ ਦੀਵਾਨਾ ਬਣਾਇਆ ਹੈ, ਹਾਲ ਹੀ ਵਿੱਚ ਕੈਨੇਡਾ ਵਿੱਚ ਹੋਏ ਬਿਲਬੋਰਡ Summit 2025 ਵਿੱਚ ਹਿੱਸਾ ਲਿਆ। ਜਿੱਥੇ ਗ੍ਰੈਮੀ President Panos A Panay ਨੇ ਉਹਨਾਂ ਦਾ ਇੰਟਰਵਿਊ ਲਿਆ। ਇਹ ਦਿਲਜੀਤ ਦਾ ਪਹਿਲਾ ਅੰਗਰੇਜ਼ੀ ਇੰਟਰਵਿਊ ਸੀ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।
ਦਿਲਜੀਤ ਨੇ ਇੰਟਰਵਿਊ ਵਿੱਚ ਕਿਹਾ ਕਿ ਹਰ ਸੱਭਿਆਚਾਰ ਦੀ ਆਪਣੀ ਖੁਸ਼ਬੂ ਹੁੰਦੀ ਹੈ। ਜੇਕਰ ਤੁਸੀਂ ਦੁਨੀਆ ਵਿੱਚ ਇੱਕ ਵੱਖਰੀ ਜਗ੍ਹਾ ਬਣਾਉਣਾ ਚਾਹੁੰਦੇ ਹੋ, ਤਾਂ ਆਪਣੇ ਸੱਭਿਆਚਾਰ ਨੂੰ ਅੱਗੇ ਲੈ ਜਾਓ, ਇਸ ਦੀ ਖੁਸ਼ਬੂ ਹਰ ਜਗ੍ਹਾ ਫੈਲਾਓ।’
ਜਾਣੋ ਕੀ ਹੈ ਦਿਲਜੀਤ ਦਾ ਲੱਕੀ ਨੰਬਰ
ਇਸ ਦੌਰਾਨ, ਉਨ੍ਹਾਂ ਨੇ ਆਪਣੇ ਲੱਕੀ ਨੰਬਰ 0 ਬਾਰੇ ਵੀ ਦੱਸਿਆ। ਉਹ ਇਸ ਨੂੰ ਖੁਸ਼ਕਿਸਮਤ ਕਿਉਂ ਮੰਨਦੇ ਹਨ। ਦਿਲਜੀਤ ਨੇ ਕਿਹਾ ਕਿ ਉਹ ਆਪਣੇ ਆਪ ਨੂੰ 0 ਹੀ ਮੰਨਦੇ ਹਨ ਅਤੇ 0 ਬਣਨਾ ਚਾਹੁੰਦੇ ਹਨ। 0 ਇੱਕ ਪਵਿੱਤਰ (Sacred) ਨੰਬਰ ਹੈ। ਆਪਣੀ ਕਲਾ ਦੇ ਨਾਲ, ਗਾਇਕ ਨੇ ਯੋਗਾ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਯੋਗਾ 2020 ਤੋਂ ਉਨ੍ਹਾਂ ਦੀ ਜ਼ਿੰਦਗੀ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ।
ਆਪਣੀ ਮਜ਼ੇਦਾਰ ਅੰਗਰੇਜ਼ੀ ਨਾਲ, ਗਾਇਕ ਨੇ ਭਾਸ਼ਾ ਅਤੇ ਕੰਮ ਪ੍ਰਤੀ ਆਪਣੇ ਪਿਆਰ ਬਾਰੇ ਦੱਸਿਆ। ਦਿਲਜੀਤ ਨੇ ਕਿਹਾ ਕਿ ਕੋਚੇਲਾ ਵਿਖੇ ਪ੍ਰਦਰਸ਼ਨ ਕਰਨ ਦਾ ਮੇਰਾ ਉਦੇਸ਼ ਇਹ ਹੈ ਕਿ ਮੇਰੇ ਲੋਕ, ਮੇਰੇ ਸਮਾਜ ਨੂੰ ਆਪਣੇ ਦੇਸ਼ ਦੇ ਕਲਾਕਾਰਾਂ ਨੂੰ ਵੱਡੇ-ਵੱਡੇ ਸ਼ੋਜ਼ ਵਿੱਚ ਦੇਖਣ ਦਾ ਮੌਕਾ ਮਿਲੇ। ਉਹ ਹੋਰਾਂ ਦੇਸ਼ਾਂ ਦੇ ਕਲਾਕਾਰਾਂ ਦੇ ਨਾਲ-ਨਾਲ ਆਪਣੇ ਦੇਸ਼ ਦੇ ਕਲਾਕਾਰਾਂ ਨੂੰ ਵੀ ਵੱਡੇ ਪਲੇਟਫਾਰਮ ‘ਤੇ ਆਪਣੇ ਦੇਸ਼ ਅਤੇ ਕਲਚਰ ਨੂੰ ਦਰਸਾਉਂਦੇ ਦਿਖਣ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- News9 Global Summit: ਜਾਂ ਤਾਂ ਕੰਮ ਕਰੋ ਜਾਂ ਵਿਆਹ, ਏਕਤਾ ਕਪੂਰ ਨੂੰ ਪਿਤਾ ਨੇ ਦਿੱਤੇ ਸਨ ਇਹ ਦੋ ਵਿਕਲਪ
ਕੋਚੇਲਾ ਵਿਖੇ Perform ਕਰਨ ਵਾਲੇ ਪਹਿਲੇ ਪੰਜਾਬੀ ਗਾਇਕ
ਦਿਲਜੀਤ ਨੇ ਆਪਣਾ ਇਹ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟਸ ‘ਤੇ ਵੀ ਸ਼ੇਅਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਕੋਚੇਲਾ ਵਿਖੇ Perform ਕਰਨ ਵਾਲੇ ਪਹਿਲੇ ਭਾਰਤੀ ਪੰਜਾਬੀ ਗਾਇਕ ਹਨ। ਉਹ ਪ੍ਰਸਿੱਧ ਅਮਰੀਕੀ ਸ਼ੋਅ ਜਿੰਮੀ ਫੈਲਨ ਵਿੱਚ ਵੀ ਮਹਿਮਾਨ ਵਜੋਂ ਪਹੁੰਚੇ ਅਤੇ ਹਾਲ ਹੀ ਵਿੱਚ ਮੇਟ ਗਾਲਾ ਵਿੱਚ, ਉਨ੍ਹਾਂ ਨੇ ਆਪਣੇ ਸ਼ਾਹੀ ਅੰਦਾਜ਼ ਨਾਲ ਸਾਰਿਆਂ ਨੂੰ ਆਪਣਾ ਫੈਨ ਬਣਾ ਲਿਆ।