Deepika Padukone: ਦੀਪਿਕਾ ਨੇ ਸ਼ੇਅਰ ਕੀਤਾ ਮੈਟਰਨਿਟੀ ਫੋਟੋਸ਼ੂਟ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਮੰਗ- ‘Go and Surrender’
Deepika Padukone: ਦੀਪਿਕਾ ਪਾਦੂਕੋਣ ਨੇ ਆਪਣੇ ਬੇਬੀ ਬੰਪ ਨੂੰ ਫਲੌਂਟ ਕਰਦੇ ਹੋਏ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਸ਼ਾਨਦਾਰ ਮੈਟਰਨਿਟੀ ਸ਼ੂਟ ਵਿੱਚ ਰਣਵੀਰ ਸਿੰਘ ਨੂੰ ਆਪਣੀ ਗਰਭਵਤੀ ਪਤਨੀ ਨਾਲ ਕਾਫੀ ਪਿਆਰੇ ਅੰਦਾਜ਼ ਵਿੱਚ ਦੇਖਿਆ ਜਾ ਸਕਦਾ ਹੈ।

ਬੀ-ਟਾਊਨ ਦੀ ਮੋਸਟ ਅਵੇਟੇਡ ਮੋਮ ਟੂ ਬੀ ਦੀਪਿਕਾ ਪਾਦੂਕੋਣ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਮੈਟਰਨਿਟੀ ਫੋਟੋਸ਼ੂਟ ਸ਼ੇਅਰ ਕੀਤਾ ਹੈ। ਜਿਸ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਸੈਲੇਬ੍ਰੇਟੀਸਜ਼ ਕਮੈਂਟ ਕਰ ਕੇ ਉਨ੍ਹਾਂ ਲਈ ਖੁਸ਼ੀ ਜਾਹਿਰ ਕਰ ਰਹੇ ਹਨ। ਮੈਟਰਨਿਟੀ ਫੋਟੋਸ਼ੂਟ ਵਿੱਚ ਕਪਲ ਕਾਫੀ ਖੂਬਸੂਰਤ ਲੱਗ ਰਹੇ ਹਨ। ਫੋਟੋਸ਼ੂਟ ਵਿੱਚ ਦੀਪਿਕਾ ਨੇ ਵੱਖ-ਵੱਖ ਡਰੈੱਸ ਵਿੱਚ ਪੋਜ਼ ਦਿੱਤੇ ਹਨ। ਉਨ੍ਹਾਂ ਦੇ ਪਤੀ ਅਤੇ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਵੀ ਮੌਜੂਦ ਹਨ। ਇਸ ਫੋਟੋਸ਼ੂਟ ਰਾਹੀਂ ਕਪਲ ਨੇ ਯਕੀਨਨ ਉਨ੍ਹਾਂ ਟ੍ਰੋਲਸ ਨੂੰ ਜਵਾਬ ਦੇ ਦਿੱਤਾ ਹੈ ਜੋ ਉਨ੍ਹਾਂ ਦੀ ਪ੍ਰੈਗਨੈਂਸੀ ਨੂੰ ‘ਫੇਕ’ ਕਹਿ ਰਹੇ ਸਨ।
ਇਹ ਵੀ ਪੜ੍ਹੋ

ਬਾਲੀਵੁੱਡ ਦੀ ਮਸ਼ਹੂਰ ਜੋੜੀ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਜੋ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ, ਨੇ ਹਾਲ ਹੀ ‘ਚ ਆਪਣੇ ਪ੍ਰੈਗਨੈਂਸੀ ਫੋਟੋਸ਼ੂਟ ਰਾਹੀਂ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ। ਦੀਪਿਕਾ ਪਾਦੁਕੋਣ ਨੇ ਆਪਣਾ ਪਹਿਲਾ ਪ੍ਰੈਗਨੈਂਸੀ ਫੋਟੋਸ਼ੂਟ ਕਰਵਾਇਆ ਹੈ ਜਿਸ ਨੂੰ ਅਦਾਕਾਰਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਦੀਪਿਕਾ-ਰਣਵੀਰ ਨੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਖੁਸ਼ ਹਨ।

ਦੀਪਿਕਾ ਅਤੇ ਰਣਵੀਰ ਦੀਆਂ ਖੂਬਸੂਰਤ ਤਸਵੀਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ ਅਤੇ ਇੰਟਰਨੈੱਟ ‘ਤੇ ਸੁਰਖੀਆਂ ਬਟੋਰੀਆਂ ਹਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਹਲਚਲ ਮਚ ਗਈ। ਫੋਟੋਸ਼ੂਟ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀਆਂ ਹਨ।

ਦੀਪਿਕਾ ਪਾਦੁਕੋਣ ਦੇ ਪ੍ਰੈਗਨੈਂਸੀ ਫੋਟੋਸ਼ੂਟ ‘ਚ ਉਨ੍ਹਾਂ ਦੀ ਖੂਬਸੂਰਤੀ ਅਤੇ ਗਰਭ ਅਵਸਥਾ ਦੀ ਖਾਸ ਚਮਕ ਸਾਫ ਦਿਖਾਈ ਦੇ ਰਹੀ ਹੈ। ਦੀਪਿਕਾ ਨੇ ਇਸ ਖਾਸ ਮੌਕੇ ਨੂੰ ਨਵੇਂ ਫੈਸ਼ਨ ਟ੍ਰੈਂਡ ਦੇ ਤੌਰ ‘ਤੇ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਸਟਾਈਲਿਸ਼ ਅਤੇ ਗ੍ਰੇਸਫੁੱਲ ਨਜ਼ਰ ਆ ਰਹੇ ਹਨ।

ਦੀਪਿਕਾ ਅਤੇ ਰਣਵੀਰ ਦੀਆਂ ਖੂਬਸੂਰਤ ਤਸਵੀਰਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ ਅਤੇ ਇੰਟਰਨੈੱਟ ‘ਤੇ ਸੁਰਖੀਆਂ ਬਟੋਰੀਆਂ ਹਨ। ਸੋਸ਼ਲ ਮੀਡੀਆ ‘ਤੇ ਇਹ ਤਸਵੀਰਾਂ ਸਾਹਮਣੇ ਆਉਂਦੇ ਹੀ ਹਲਚਲ ਮਚ ਗਈ। ਫੋਟੋਸ਼ੂਟ ਦੀਆਂ ਇਹ ਤਸਵੀਰਾਂ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗੀਆਂ ਹਨ।

ਇਨ੍ਹਾਂ ਤਸਵੀਰਾਂ ਨੇ ਪ੍ਰਸ਼ੰਸਕਾਂ ਅਤੇ ਫਾਲੋਅਰਜ਼ ‘ਚ ਉਤਸ਼ਾਹ ਪੈਦਾ ਕਰ ਦਿੱਤਾ ਹੈ। ਉਨ੍ਹਾਂ ਦੇ ਫੈਨਜ਼ ਹੁਣ ਟ੍ਰੋਲਰਜ਼ ਨੂੰ ਕਹਿ ਰਹੇ ਹਨ ਕਿ ਇਹ ਉਨ੍ਹਾਂ ਦੇ ਮੁੰਹ ਤੇ ਚਮਾਚਾ ਹੈ ਜੋ ਕਹਿ ਰਹੇ ਸਨ ਕਿ ਇਹ ਫੇਕ ਬੇਬੀ ਬੰਪ ਹੈ। ਇਕ ਯੂਜ਼ਰ ਜੋਵਿਥਾ ਜੈਸੂਰੰਜਨ ਨੇ ਕਮੈਂਟ ਕਰ ਕੇ ਲਿਖਿਆ- ਕਿੱਥੇ ਹੈ ਉਹ ਕੋਰੋਨਾ ਬੈਚ ਗਾਈਨੋਕੋਲੋਜਿਸਟ ਜੋ ਇਹ ਦਾਅਵਾ ਕਰ ਰਹੇ ਸੀ ਕਿ ਫੇਕ ਪ੍ਰੈਗਨੈਂਸੀ ਹੈ? ਜਾਓ ਹੁਣ ਆਪਣੇ ਸੈਰਟੀਵੀਕੇਟ ਅਤੇ ਲਾਈਸੈਂਸ ਸਰੈਂਡਰ ਕਰ ਦਓ।

ਰਣਵੀਰ ਸਿੰਘ ਦੇ ਚਿਹਰੇ ‘ਤੇ ਪਿਤਾ ਬਣਨ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਉਨ੍ਹਾਂ ਦੀਆਂ ਅੱਖਾਂ ਵਿਚ ਉਤਸੁਕਤਾ ਅਤੇ ਖੁਸ਼ੀ ਦੀ ਚਮਕ ਦੇਖੀ ਜਾ ਸਕਦੀ ਹੈ। ਬੱਚੇ ਦੇ ਆਉਣ ਦੀ ਖਬਰ ਨੇ ਇਸ ਜੋੜੇ ਦਾ ਪਿਆਰ ਹੋਰ ਪੱਕਾ ਕਰ ਦਿੱਤਾ ਹੈ।

ਕਾਫੀ ਸਮੇਂ ਤੋਂ ਦੀਪਿਕਾ ਦੇ ਬੇਬੀ ਬੰਪ ਨੂੰ ਲੈ ਕੇ ਕਾਫੀ ਚਰਚਾ ਹੋ ਰਹੀ ਸੀ। ਕਿਹਾ ਜਾ ਰਿਹਾ ਸੀ ਕਿ ਅਦਾਕਾਰਾ ਦਾ ਬੇਬੀ ਬੰਪ ਫੇਕ ਹੈ। ਇਨ੍ਹਾਂ ਅਫਵਾਹਾਂ ਦੇ ਵਿਚਕਾਰ, ਰਣਵੀਰ ਅਤੇ ਦੀਪਿਕਾ ਦੇ ਇਸ ਫੋਟੋਸ਼ੂਟ ਨੇ ਉਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ, ਜਿਸ ਵਿੱਚ ਕਿਹਾ ਜਾ ਰਿਹਾ ਸੀ ਕਿ ਕੋਈ ਵੀ ਉਨ੍ਹਾਂ ਦੇ ਬੇਬੀ ਬੰਪ ਫੇਕ ਹੈ।