ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਦਾਕਾਰਾ ਸੋਨਾਲੀ ਸਹਿਗਲ, ਸਰਬੱਤ ਦੇ ਭਲੇ ਕੀਤੀ ਅਰਦਾਸ
ਫਿਲਮੀ ਅਦਾਕਾਰ ਸੋਨਾਲੀ ਸਹਿਗਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਨਤਮਸਤਕ ਹੋਏ ਹਨ। ਇੱਥੇ ਪਹੁੰਚ ਉਨ੍ਹਾਂ ਗੁਰੂ ਚਰਨਾ 'ਚ ਮੱਥਾ ਟੇਕਿਆ 'ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਗੁਰੂ ਘਰ ਮੱਥਾ ਟੇਕਣ ਤੋਂ ਬਾਅਦ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਆਉਣ ਵਾਲੀਆਂ ਫਿਲਮਾਂ ਬਾਰੇ ਦੱਸਿਆ ਕਿ ਦਿੱਲੀ 'ਚ ਸ਼ੂਟ ਚੱਲ ਰਿਹਾ ਹੈ। ਇਸ ਤੋਂ ਇਲਾਵਾ ਤਿੰਨ-ਚਾਰ ਫਿਲਮਾਂ 'ਤੇ ਵੈਬ ਸੀਰੀਜ਼ ਦੀ ਸ਼ੂਟਿੰਗ ਵੀ ਜਾਰੀ ਹੈ।
ਮਨੋਰੰਜਨ ਨਿਊਜ਼। ਫਿਲਮੀ ਅਦਾਕਾਰ ਸੋਨਾਲੀ ਸਹਿਗਲ ਅੱਜ ਅੰਮ੍ਰਿਤਸਰ ਪਹੁੰਚੇ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ (Golden Temple) ਵਿੱਖੇ ਨਤਮਸਤਕ ਹੋਏ। ਇੱਥੇ ਪਹੁੰਚ ਉਨ੍ਹਾਂ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨ ‘ਚ ਤਿੰਨ-ਚਾਰ ਫਿਲਮਾਂ ਅਤੇ ਫੈੱਬ ਸੀਰੀਜ਼ਾਂ ਦੀ ਸ਼ੂਟਿੰਗ ਕਰ ਰਹੇ ਹਨ ਜੋ ਜਲਦੀ ਹੀ ਰਿਲੀਜ਼ ਹੋਣਗੀਆਂ। ਨਾਲ ਹੀ ਉਨ੍ਹਾਂ ਇਜ਼ਰਾਇਲ ਫਲਿਸਤੀਨ ਜੰਗ ਨੂੰ ਵੀ ਮੰਗਭਾਗਾ ਦੱਸਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਸੋਨਾਲੀ ਸਹਿਗਲ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ਤਿੰਨ ਸਾਲ ਬਾਅਦ ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ 2020 ਵਿੱਚ ਵਿੱਥੇ ਮੱਥਾ ਟੇਕਣ ਲਈ ਆਏ ਸਨ। ਨਾਲ ਹੀ ਉਨ੍ਹਾਂ ਕਿਹਾ ਕਿ ਜਦੋਂ ਵੀ ਉਹ ਅੰਮ੍ਰਿਤਸਰ (Amritsar) ਆਉਂਦੇ ਹਨ ਤਾਂ ਗੁਰੂ ਘਰ ਮੱਥਾ ਟੇਕਣ ਲਈ ਜ਼ਰੂਰ ਪਹੁੰਚਦੇ ਹਨ ਅਤੇ ਇੱਥੇ ਆ ਕੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਵਿਆਹ ਵੀ ਇੱਥੇ ਗੁਰੂ ਨਗਰੀ ਵਿੱਚ ਹੋਵੇ ਪਰ ਕੁਝ ਕਾਰਨ ਦੇ ਚੱਲਦੇ ਹੋ ਨਹੀਂ ਸਕਿਆ।


