ਅੰਮ੍ਰਿਤਸਰ ‘ਚ ਨਾਬਾਲਗ ਲੜਕੀ ਨੂੰ ਭਜਾਉਣ ਵਾਲੇ ਨੂੰ ਸਜ਼ਾ : 20 ਤੱਕ ਜੇਲ੍ਹ ‘ਚ ਰਹੇਗਾ ਮੁਲਜ਼ਮ
ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇੱਥੇ ਨਬਾਲਿਗ ਲੜਕੀ ਨੂੰ ਭਜਾਉਣ ਵਾਲੇ ਇੱਕ ਮੁਲਜ਼ਮ ਨੂੰ ਕੋਰਟ ਨੇ ਸਖਤ ਸਜ਼ਾ ਸੁਣਾਈ ਹੈ। ਕੋਰਟ ਨੇ ਮੁਲਜ਼ਮ ਨੂੰ 20 ਸਾਲ ਤੱਕ ਜੇਲ੍ਹ ਚ ਰਹਿਣ ਦੀ ਸਜ਼ਾ ਸੁਣਾਈ ਹੈ। ਪੀੜਤ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਮੁਲਜ਼ਮ ਉਨ੍ਹਾਂ ਦੇ ਘਰ ਵਿੱਚ ਕਿਰਾਏ ਤੇ ਰਹਿੰਦਾ ਸੀ ਤੇ ਇਸ ਦੌਰਾਨ ਹੀ ਉਸਨੇ ਉਨ੍ਹਾਂ ਦੀ ਬੇਟੀ ਦੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਤੇ ਫੇਰ ਵਿਆਹ ਦਾ ਝਾਂਸਾ ਦੇਕੇ ਉਸਨੂੰ ਭਜਾ ਕੇ ਲੈ ਗਿਆ। ਇਹ ਮਾਮਲਾ 31 ਦਸੰਬਰ 2019 ਦਾ ਹੈ।
ਪੰਜਾਬ ਨਿਊਜ। ਅੰਮ੍ਰਿਤਸਰ ‘ਚ ਵਿਆਹ ਦੇ ਬਹਾਨੇ ਨਾਬਾਲਗ ਲੜਕੀ ਨੂੰ ਅਗਵਾ ਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ ਸਜ਼ਾ ਸੁਣਾਈ ਹੈ। ਸੈਸ਼ਨ ਜੱਜ (Sessions Judge) ਰਣਧੀਰ ਵਰਮਾ ਦੀ ਅਦਾਲਤ ਨੇ ਇਸ ਮਾਮਲੇ ਵਿੱਚ ਦੋਸ਼ੀ ਨੌਜਵਾਨ ਵਿਨੋਦ ਨੂੰ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਦੀ ਸੁਣਵਾਈ ਸੀਨੀਅਰ ਸਰਕਾਰੀ ਵਕੀਲ ਰਮਨੀਤ ਕੌਰ ਨੇ ਕੀਤੀ। ਉਨ੍ਹਾਂ ਸਬੂਤਾਂ ਦੇ ਆਧਾਰ ‘ਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਡੱਕ ਦਿੱਤਾ ਹੈ।
31 ਦਸੰਬਰ ਨੂੰ ਦਰਜ ਹੋਈ ਸੀ FIR
ਰਾਜਾਸਾਂਸੀ ਪੁਲਿਸ (Rajasansi Police) ਨੇ 31 ਦਸੰਬਰ 2019 ਨੂੰ ਵਾਰਡ ਨੰਬਰ 9 ਦੇ ਰਹਿਣ ਵਾਲੇ ਵਿਨੋਦ ਕੁਮਾਰ ਉਰਫ਼ ਮੋਨੂੰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਪੁਲਿਸ ਨੇ 16 ਸਾਲਾ ਲੜਕੀ ਨੂੰ ਅਗਵਾ ਕਰਨ, ਵਿਆਹ ਦਾ ਝਾਂਸਾ ਦੇ ਕੇ ਪੋਕਸੋ ਐਕਟ ਅਤੇ ਮੋਬਾਈਲ ਚੋਰੀ ਕਰਨ ਦੇ ਦੋਸ਼ਾਂ ਤਹਿਤ ਐਫਆਈਆਰ ਦਰਜ ਕੀਤੀ ਸੀ।
ਕਿਰਾਏ ਤੇ ਰਹਿੰਦਾ ਸੀ ਮੁਲਜ਼ਮ
ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤ ਪਰਿਵਾਰ ਨੇ ਦੱਸਿਆ ਸੀ ਕਿ ਮੁਲਜ਼ਮ ਵਿਨੋਦ ਉਨਾਂ ਦੇ ਘਰ ਕਿਰਾਏ ‘ਤੇ ਰਹਿੰਦੇ ਸੀ। ਤੇ ਵਿਨੋਦ ਨੇ ਉਨਾਂ ਦੀ ਬੇਟੀ ਤੇ ਬੁਰੀ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਨੇ ਬੇਟੀ ਨੂੰ ਪਿਆਰ ਦੇ ਜਾਲ ‘ਚ ਫਸਾ ਲਿਆ। ਇਸ ਤੋਂ ਬਾਅਦ ਉਹ ਸਾਡੀ ਬੇਟੀ ਨੂੰ ਲੈ ਗਿਆ। ਇਸ ਮਾਮਲੇ ‘ਚ ਅਦਾਲਤ ਨੇ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਤੇ ਸਬੂਤਾਂ ਦੇ ਆਧਾਰ ‘ਤੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ |