ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਮੁੜ ਭਰੀ ਨਾਮਜਦਗੀ, 2019 ‘ਚ ਮਿਲੀਆਂ ਸਨ 5 ਵੋਟਾਂ

ਨੀਟੂ ਸ਼ਟਰਾਂ ਵਾਲੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਿਤਾ ਕੇ ਦੇਖ ਲਿਆ। ਇੱਕ ਵਾਰ ਉਨ੍ਹਾਂ ਦੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਨੀਟੂ ਦਾ ਕਹਿਣਾ ਕਿ ਐਮਪੀ ਬਣਨ ਤੋਂ ਬਾਅਦ ਦੂਜੇ ਦਿਨ ਹੀ ਉਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਮੋੜੇਗਾ। ਮੁੱਦਿਆਂ ਬਾਰੇ ਪੁੱਛਣ 'ਤੇ ਨੀਟੂ ਨੇ ਜਵਾਬ ਦਿੱਤਾ ਕਿ ਉਹ ਆਪਣੇ ਮੁੱਦੇ ਇਸ ਕਰਕੇ ਮੀਡੀਆ ਸਾਹਮਣੇ ਨਹੀਂ ਦੱਸਣਾ ਚਾਹਵੇਗਾ ਕਿਉਂਕਿ ਬਾਕੀ ਪਾਰਟੀਆਂ ਦੇ ਵੱਲੋਂ ਉਹਨਾਂ ਦੇ ਚੋਣਾਂ ਦੇ ਮੁੱਦੇ ਚੋਰੀ ਕਰ ਲਏ ਜਾਣਗੇ।

ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਮੁੜ ਭਰੀ ਨਾਮਜਦਗੀ, 2019 ‘ਚ ਮਿਲੀਆਂ ਸਨ 5 ਵੋਟਾਂ
ਨੀਟੂ ਸ਼ਟਰਾਂ ਵਾਲਾ ਨੇ ਜਲੰਧਰ ਤੋਂ ਮੁੜ ਭਰੀ ਨਾਮਜਦਗੀ
Follow Us
davinder-kumar-jalandhar
| Published: 08 May 2024 19:48 PM

ਜਲੰਧਰ ਵਿੱਚ ਬੇਗਮਪੁਰਾ ਸਾਂਝਾ ਫਰੰਟ ਪਾਰਟੀ ਦੇ ਉਮੀਦਵਾਰ ਨੀਟੂ ਸ਼ਟਰਾਂ ਵਾਲਾ ਵੱਲੋਂ ਅੱਜ ਨਾਮਜਦਗੀ ਭਰੀ ਗਈ ਹੈ। ਲੋਕ ਸਭਾ ਚੋਣਾਂ 2024 ਨੂੰ ਲੈ ਕੇ ਅੱਜ ਜਲੰਧਰ ਵਿੱਚ ਪਹਿਲੀ ਨਾਮਜਦਗੀ ਭਰੀ ਗਈ। ਦੱਸ ਦਈਏ ਕਿ ਜਲੰਧਰ ਲੋਕ ਸਭਾ ਸੀਟ ਤੋਂ ਬਾਕਿ ਸਾਰੇ ਉਮੀਦਵਾਰਾਂ ਤੋਂ ਸਭ ਤੋਂ ਪਹਿਲਾਂ ਨੀਟੂ ਸ਼ਟਰਾਂ ਵਾਲੇ ਨੇ ਆਪਣੀ ਨਾਮਜ਼ਦਗੀ ਦਾਖਲ ਕੀਤੀ ਹੈ।

ਨੀਟੂ ਸ਼ਟਰਾਂ ਵਾਲੇ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਿਤਾ ਕੇ ਦੇਖ ਲਿਆ। ਇੱਕ ਵਾਰ ਉਨ੍ਹਾਂ ਦੀ ਪਾਰਟੀ ਨੂੰ ਮੌਕਾ ਦਿੱਤਾ ਜਾਵੇ। ਨੀਟੂ ਦਾ ਕਹਿਣਾ ਕਿ ਐਮਪੀ ਬਣਨ ਤੋਂ ਬਾਅਦ ਦੂਜੇ ਦਿਨ ਹੀ ਉਹ ਲੋਕਾਂ ਦੀਆਂ ਵੋਟਾਂ ਦਾ ਮੁੱਲ ਮੋੜੇਗਾ। ਮੁੱਦਿਆਂ ਬਾਰੇ ਪੁੱਛਣ ‘ਤੇ ਨੀਟੂ ਨੇ ਜਵਾਬ ਦਿੱਤਾ ਕਿ ਉਹ ਆਪਣੇ ਮੁੱਦੇ ਇਸ ਕਰਕੇ ਮੀਡੀਆ ਸਾਹਮਣੇ ਨਹੀਂ ਦੱਸਣਾ ਚਾਹਵੇਗਾ ਕਿਉਂਕਿ ਬਾਕੀ ਪਾਰਟੀਆਂ ਦੇ ਵੱਲੋਂ ਉਹਨਾਂ ਦੇ ਚੋਣਾਂ ਦੇ ਮੁੱਦੇ ਚੋਰੀ ਕਰ ਲਏ ਜਾਣਗੇ। ਇਸ ਦੇ ਨਾਲ ਹੀ ਨੀਟੂ ਨੇ ਕਿਹਾ ਕਿ ਲੋਕ ਉਹਨਾਂ ਨੂੰ ਇੱਕ ਵਾਰ ਐਮਪੀ ਬਣਾਉਣ ਜਿਸ ਤੋਂ ਬਾਅਦ ਲੋਕਾਂ ਨੂੰ ਪਛਤਾਉਣਾ ਨਹੀਂ ਪਵੇਗਾ।

ਨੀਟੂ ਸ਼ਟਰਾਂ ਵਾਲਾ ਅੱਜ ਆਪਣੇ ਪਾਰਿਵਾਰ ਨਾਲ ਜਲੰਧਰ ਡੀਸੀ ਦਫ਼ਤਰ ਜਲੰਧਰ ਵਿਖੇ ਨਾਮਜਦਗੀ ਭਰਨ ਲਈ ਪਹੁੰਚਿਆ ਸੀ। ਜਿਕਰਯੋਗ ਹੈ ਕਿ ਨੀਟੂ ਸ਼ਟਰਾਂ ਵਾਲਾ ਵੱਲੋਂ ਅੰਮ੍ਰਿਤਸਰ ਤੋਂ ਐਲਾਨ ਕੀਤਾ ਗਿਆ ਸੀ ਕਿ ਉਹ ਜਲੰਧਰ ਅਤੇ ਵਾਰਾਨਸੀ ਸੀਟ ਤੋਂ ਚੋਣ ਲੜਣਗੇ। ਉਸ ਨੇ ਕਿਹਾ ਸੀ ਕਿ ਉਸ ਦੀ ਪਤਨੀ ਅੰਮ੍ਰਿਤਸਰ ਤੋਂ ਚੋਣ ਲੜੇਗੀ।

ਇਹ ਵੀ ਪੜ੍ਹੋ: Neetu Shatran Wala: ਜਲੰਧਰ ਚੋਣ ਚ NOTA ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਦਾ ਨਬੰਰ, ਨੀਟੂ ਨੂੰ ਪਏ 4 ਹਜ਼ਾਰ ਤੋਂ ਵੱਧ ਵੋਟ

ਕੌਣ ਹੈ ਨੀਟੂ ਸ਼ਟਰਾਂ ਵਾਲਾ ?

ਨੀਟੂ ਸ਼ਟਰਾਂ ਵਾਲਾ ਅਸਲ ਵਿੱਚ ਜਲੰਧਰ ਦਾ ਇੱਕ ਛੋਟਾ ਲੋਹਾ ਕਾਰੀਗਰ ਹੈ। ਆਪਣੀ ਕਾਮੇਡੀ ਕਾਰਨ ਸੁਰਖੀਆਂ ‘ਚ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ ਹਰ ਚੋਣ ‘ਚ ਖੜ੍ਹਾ ਹੁੰਦਾ ਹੈ ਤੇ ਹਰ ਵਾਰ ਬੁਰੀ ਤਰ੍ਹਾ ਨਾਲ ਆਪਣੀ ਜਮਾਨਤ ਜਬਤ ਕਰਵਾਉਂਦਾ ਹੈ। ਨੀਟੂ ਸ਼ਟਰਾਂ ਵਾਲਾ ਮਈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਸੀ। 23 ਮਈ 2019 ਨੂੰ ਜਦੋਂ ਲੋਕ ਸਭਾ ਚੋਣਾਂ ਦੇ ਵੋਟਾਂ ਦੀ ਗਿਣਤੀ ਚੱਲ ਰਹੀ ਸੀ, ਠੀਕ 4 ਵਜੇ ਨੀਟੂ ਨੇ ਜਨਤਕ ਤੌਰ ‘ਤੇ ਹੰਝੂ ਭਰਿਆ ਅੱਖਾਂ ਨਾਲ ਆਪਣੇ ਕੱਪੜੇ ਪਾੜ ਦਿੱਤੇ। ਦਰਅਸਲ, ਨੀਟੂ ਨੂੰ ਸਿਰਫ਼ 5 ਵੋਟਾਂ ਮਿਲੀਆਂ ਸਨ। ਨੀਟੂ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰਾ ਵਿੱਚ 9 ਮੈਂਬਰ ਹਨ ਪਰ ਉਸ ਨੂੰ ਕੁੱਲ 5 ਵੋਟਾਂ ਹੀ ਮਿਲੀਆਂ ਹਨ, ਬਾਕੀ 4 ਵੋਟਾਂ ਕਿਸ ਦੇ ਖਾਤੇ ਵਿੱਚ ਕਿੱਥੇ ਗਈਆਂ। ਅਕਸਰ, ਨੀਟੂ ਅਪਣੇ ਵਿਵਦਾਂ ਕਾਰਨ ਸੁਰੱਖਿਆ ਵਿੱਚ ਰਹਿੰਦਾ ਹੈ।

ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?
ਮਜੀਠੀਆ ਦੀ ਨਿਆਂਇਕ ਹਿਰਾਸਤ 2 ਅਗਸਤ ਤੱਕ ਵਧਾਈ, ਕੀ ਬੋਲੇ ਹਰਪਾਲ ਸਿੰਘ ਚੀਮਾ ?...
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ
7 ਨੌਜਵਾਨਾਂ ਨੇ ਇੱਕ ਕੈਨੇਡੀਅਨ ਕੁੜੀ ਲਈ ਗੁਆਏ ਕਰੋੜਾਂ ਰੁਪਏ? ਕੁੜੀ ਦੀ ਫੋਟੋ ਨਾਲ ਕਰਵਾਈ ਜਾ ਰਹੀ ਸੀ ਮੰਗਣੀ...
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?
ਪਹਿਲਗਾਮ ਵਿੱਚ ਸੈਲਾਨੀਆਂ 'ਤੇ ਅੱਤਵਾਦੀ ਹਮਲਾ ਕਰਨ ਵਾਲੇ TRF ਨੂੰ ਅੱਤਵਾਦੀ ਸੰਗਠਨ ਐਲਾਨਦੇ ਹੋਏ ਅਮਰੀਕਾ ਨੇ ਕੀ ਕਿਹਾ?...
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?
ਮਹਿਲਾ ਤੇ ਬਾਲ ਵਿਭਾਗ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿਉਂ ਸ਼ੁਰੂ ਕੀਤਾ ਗਿਆ ਪ੍ਰਜੈਕਟ ਜੀਵਨਜਯੋਤ?...
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ
Health Conclave 2025: ਸ਼ੂਗਰ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ? ਡਾਕਟਰ ਤੋਂ ਜਾਣੋ...
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ
ਅਮਰਨਾਥ ਯਾਤਰਾ ਰੂਟ 'ਤੇ ਕਈ ਥਾਵਾਂ 'ਤੇ Landslides, ਇੱਕ ਦੀ ਮੌਤ, 10 ਸ਼ਰਧਾਲੂ ਜ਼ਖਮੀ... ਯਾਤਰਾ ਰਹੇਗੀ ਮੁਅੱਤਲ...