ਕੋਰੋਨਾ ਦੌਰਾਨ ਕਰੋੜਾਂ ਤੋਂ ਘੱਟ ਕੇ ਲੱਖਾਂ ‘ਚ ਆ ਗਈ ਸੀ ਕਰਮਜੀਤ ਅਨਮੋਲ ਦੀ ਜਾਇਦਾਦ, ਹੁਣ ਹੋਲੀ-ਹੋਲੀ ਵੱਧ ਰਹੀ ਆਮਦਨ, ਫਰੀਦਕੋਟ ਤੋਂ ਭਰੀ ਨਾਮਜ਼ਦਗੀ
Karamjit Anmol: ਕਰਮਜੀਤ ਅਨਮੋਲ ਅਭਿਨੇਤਾ ਹੋਣ ਤੋਂ ਇਲਾਵਾ ਕਾਮੇਡੀਅਨ, ਗਾਇਕ ਅਤੇ ਫਿਲਮ ਨਿਰਮਾਤਾ ਵੀ ਹਨ। ਕੈਰੀ ਆਨ ਜੱਟਾ ਅਤੇ ਲਾਵਾਂ ਫੇਰੇ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੇ ਅਨਮੋਲ ਨੇ ਕਾਮੇਡੀ ਨਾਟਕਾਂ ਵਿੱਚ ਵੀ ਕੰਮ ਕੀਤਾ ਹੈ। ਉਨ੍ਹਾਂ ਨੇ ਨਿੱਕਾ ਜ਼ੈਲਦਾਰ ਅਤੇ ਮੁਕਲਾਵਾ ਵਰਗੀਆਂ ਫਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਦੀ ਆਮਦਨ ਕੋਰੋਨਾ ਤੋਂ ਬਾਅਦ ਕਰੋੜਾਂ ਤੋਂ ਘੱਟ ਕੇ ਲੱਖਾਂ ਤੱਕ ਪਹੁੰਚ ਗਈ ਹੈ। 2018-19 ਵਿੱਚ ਉਨ੍ਹਾਂ ਦੀ ਆਮਦਨ ਜੋ 1.20 ਕਰੋੜ ਰੁਪਏ ਸੀ, ਹੁਣ ਲਗਭਗ 39 ਲੱਖ ਰੁਪਏ ਹੈ। ਪਰ ਇੰਨਾ ਵੱਡਾ ਸਟਾਰ ਹੋਣ ਦੇ ਬਾਵਜੂਦ ਅਨਮੋਲ ਸਾਦਾ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਨੂੰ ਮਹਿੰਗੀਆਂ ਚੀਜ਼ਾਂ ਦਾ ਬਿਲਕੁੱਲ ਵੀ ਸ਼ੌਂਕ ਨਹੀਂ ਹੈ।
ਕਰਮਜੀਤ ਅਨਮੋਲ ਨੇ ਮੰਗਲਵਾਰ ਨੂੰ ਫਰੀਦਕੋਟ ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ। ਆਪਣੀ ਤਰਫੋਂ ਦਾਇਰ ਹਲਫਨਾਮੇ ਵਿੱਚ ਉਨ੍ਹਾਂ ਨੇ 2018-19 ਵਿੱਚ ਆਪਣੀ ਆਮਦਨ 1.20 ਕਰੋੜ ਰੁਪਏ ਦੱਸੀ ਹੈ। ਇਸ ਦੇ ਨਾਲ ਹੀ, 2019-20 ਵਿੱਚ ਉਹ ਘੱਟ ਕੇ 29.83 ਲੱਖ ਰਹਿ ਗਏ। ਕੋਰੋਨਾ ਦੌਰਾਨ, ਉਨ੍ਹਾਂ ਦੀ ਆਮਦਨ ਸਿਰਫ 14.78 ਲੱਖ ਰੁਪਏ ਤੱਕ ਸੀਮਤ ਹੋ ਗਈ। ਕੋਰੋਨਾ ਦੇ ਦੌਰ ਤੋਂ ਬਾਅਦ ਹੁਣ ਕਰਮਜੀਤ ਅਨਮੋਲ ਲਗਭਗ 39.37 ਲੱਖ ਰੁਪਏ ਸਾਲਾਨਾ ਕਮਾ ਰਿਹਾ ਹੈ।
ਕਰਮਜੀਤ ਕੋਲ ਦੋ ਕਾਰਾਂ ਅਤੇ ਸਾਢੇ ਤਿੰਨ ਤੋਲੇ ਸੋਨਾ
ਕਰਮਜੀਤ ਅਨਮੋਲ ਸਾਦਾ ਜੀਵਨ ਪਸੰਦ ਕਰਦੇ ਹਨ। ਉਨ੍ਹਾਂ ਕੋਲ ਇੱਕ ਫਾਰਚੂਨਰ ਅਤੇ ਇੱਕ ਥਾਰ ਹੈ। ਉਨ੍ਹਾਂ ਨੂੰ ਗਹਿਣਿਆਂ ਦਾ ਸ਼ੌਂਕ ਨਹੀਂ ਹੈ। ਉਨ੍ਹਾਂ ਕੋਲ ਕਰੀਬ 34 ਗ੍ਰਾਮ ਸੋਨਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 2.20 ਲੱਖ ਰੁਪਏ ਹੈ। ਉਨ੍ਹਾਂ ਦੀ ਪਤਨੀ ਕੋਲ ਕਰੀਬ 362.35 ਗ੍ਰਾਮ ਸੋਨੇ ਦੇ ਗਹਿਣੇ ਹਨ, ਜਿਨ੍ਹਾਂ ਦੀ ਕੀਮਤ ਲਗਭਗ 25.83 ਲੱਖ ਰੁਪਏ ਹੈ।
ਕੁੱਲ ਮਿਲਾ ਕੇ, ਅਨਮੋਲ ਕੋਲ 66.63 ਲੱਖ ਰੁਪਏ ਦੀ ਚੱਲ ਜਾਇਦਾਦ ਹੈ ਅਤੇ ਉਨ੍ਹਾਂ ਦੀ ਪਤਨੀ ਕੋਲ 67.18 ਲੱਖ ਰੁਪਏ ਦੀ ਚੱਲ ਜਾਇਦਾਦ ਹੈ।
ਕਰੋੜਾਂ ਦੀ ਜਾਇਦਾਦ ਬਣਾਈ ਹੈ ਅਨਮੋਲ ਨੇ
ਫਿਲਮ ਇੰਡਸਟਰੀ ‘ਚ ਮਸ਼ਹੂਰ ਨਾਂ ਬਣਨ ਤੋਂ ਬਾਅਦ ਅਨਮੋਲ ਨੇ ਲਗਭਗ 13 ਕਰੋੜ ਰੁਪਏ ਦੀ ਜਾਇਦਾਦ ਬਣਾਈ ਹੈ। ਜਿਸ ‘ਚ 7.83 ਕਰੋੜ ਰੁਪਏ ਦੀ ਜਾਇਦਾਦ ਉਨ੍ਹਾਂ ਦੇ ਨਾਂ ‘ਤੇ ਹੈ ਅਤੇ 5.72 ਕਰੋੜ ਰੁਪਏ ਦੀ ਜਾਇਦਾਦ ਉਨ੍ਹਾਂ ਦੀ ਪਤਨੀ ਦੇ ਨਾਂ ‘ਤੇ ਹੈ।
ਇਹ ਵੀ ਪੜ੍ਹੋ
ਨਾਲ ਹੀ ਅਨਮੋਲ ਅਤੇ ਉਨ੍ਹਾਂ ਦੇ ਪਰਿਵਾਰ ‘ਤੇਕਰੀਬ 5 ਕਰੋੜ ਰੁਪਏ ਦਾ ਕਰਜ਼ਾ ਵੀ ਹੈ। ਜਿਸ ਵਿੱਚੋਂ ਅਨਮੋਲ ਨੇ 2.90 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਜਦਕਿ ਉਨ੍ਹਾਂ ਦੀ ਪਤਨੀ ਨੇ 2.12 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।
ਇਹ ਵੀ ਪੜ੍ਹੋ – ਉਹ ਸਾਬਕਾ IPS ਜੋ ਚੋਣਾਂ ਚ ਖਾਲਿਸਤਾਨੀਆਂ ਦਾ ਬਣਿਆ ਸਰਦਾਰ, ਅੰਮ੍ਰਿਤਪਾਲ ਲਈ ਬੁਲੰਦ ਕਰ ਰਿਹਾ ਆਵਾਜ਼
ਸੰਗਰੂਰ ਤੋਂ ਗਾਇਕ ਜੋੜੇ ਨੇ ਭਰੀ ਨਾਮਜ਼ਦਗੀ
ਉੱਧਰ ਸੰਗਰੂਰ ਤੋਂ ਪੰਜਾਬੀ ਡਿਊਟ ਸਿੰਗਰਸ ਹਾਕਮ ਬਖ਼ਤਿਆਰੀਵਾਲਾ ਤੇ ਉਨ੍ਹਾਂ ਦੀ ਪਤਨੀ ਦਲਜੀਤ ਕੌਰ ਨੇ ਬਤੌਰ ਆਜ਼ਾਦ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਬੀਤੇ ਕਈ ਦਹਾਕਿਆਂ ਤੋਂ ਇਹ ਜੋੜੀ ਪੰਜਾਬ ਦੇ ਮਸ਼ਹੂਰ ਗਾਇਕਾਂ ਦੀ ਲਿਸਟ ਵਿੱਚ ਸ਼ੁਮਾਰ ਹੈ।
ਸੰਗਰੂਰ ਤੋਂ ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਨੇ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ। ਪਤਨੀ ਦਲਜੀਤ ਕੌਰ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਪੁੱਜੇ।#Sangrur #LokSabaElection2024 pic.twitter.com/IOUyBAEvzG
— TV9 Punjab-Himachal Pradesh-J&K (@TV9Punjab) May 14, 2024
ਨਾਮਜ਼ਦਗੀ ਦਾਖ਼ਲ ਕਰਦੇ ਵੇਲ੍ਹੇ ਖਾਸ ਗੱਲ ਇਹ ਰਹੀ ਕਿ ਇਹ ਦੋਵਾਂ ਰਵਾਇਤੀ ਪੁਸ਼ਾਕ ਪਾ ਕੇ ਡੀਸੀ ਦਫ਼ਤਰ ਪਹੁੰਚੇ ਸਨ। ਉਨ੍ਹਾਂ ਨੂੰ ਵੇਖਣ ਲਈ ਉੱਥੇ ਕਾਫੀ ਭੀੜ ਜੁੱਟ ਗਈ। ਪਰਚਾ ਭਰਨ ਵੇਲ੍ਹੇ ਦੋਵਾਂ ਦੇ ਨਾਲ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਵੀ ਮੌਜਦ ਰਹੇ।