ਬਿਕਰਮ ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਲਗਾਇਆ ਭਾਜਪਾ ਨਾਲ ਮਿਲੇ ਹੋਣ ਦੇ ਇਲਜ਼ਾਮ, ਆਡੀਓ ਵੀ ਕੀਤੀ ਵਾਇਰਲ
ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਇੱਕ ਆਡੀਓ ਰਿਕਾਰਡਿੰਗ ਸੁਣਾਉਂਦਿਆ ਦਾਅਵਾ ਕੀਤਾ ਕਿ ਇਹ ਅਵਾਜ਼ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕ ਦੀ ਹੈ, ਜਿਸ ਵਿੱਚ ਲੁਧਿਆਣਾ ਦੀ ਇੱਕ ਆਪ ਵਿਧਾਇਕ ਕਹਿ ਰਹੀ ਹੈ ਕਿ ਲੁਧਿਆਣਾ ਵਿੱਚ ਮੈਚ ਫਿਕਸਿੰਗ ਹੋਈ ਹੈ। ਆਪ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਡੰਮੀ ਵਿਧਾਇਕ ਨੂੰ ਟਿਕਟ ਦੇ ਕੇ ਪੂਰੀ ਤਰ੍ਹਾਂ ਨਾਲ ਮੈਚ ਫਿਕਸ ਕਰ ਦਿੱਤਾ ਹੈ।

ਪ੍ਰੈੱਸ ਕਾਨਫਰੰਸ ਕਰਦੇ ਹੋਏ ਬਿਕਰਮ ਮਜੀਠੀਆ ਦੀ ਪੁਰਾਣੀ ਤਸਵੀਰ
ਲੋਕ ਸਭਾ ਚੋਣਾਂ ਵਿੱਚ ਵੋਟਿੰਗ ਨੂੰ ਜਿੱਥੇ ਇੱਕ ਹਫ਼ਤੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤਾਂ ਉੱਥੇ ਹੀ ਲੁਧਿਆਣਾ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੇ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਲੁਧਿਆਣਾ ਤੋਂ ‘ਆਪ’ ਵਿਧਾਇਕ ‘ਤੇ ਆਪਣੀ ਹੀ ‘ਆਪ’ ਸਰਕਾਰ ‘ਤੇ ਉਂਗਲ ਚੁੱਕਣ ਦਾ ਇਲਜ਼ਾਮ ਲਗਾਇਆ ।
ਰੈਲੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਇੱਕ ਆਡੀਓ ਰਿਕਾਰਡਿੰਗ ਸੁਣਾਉਂਦਿਆ ਦਾਅਵਾ ਕੀਤਾ ਕਿ ਇਹ ਅਵਾਜ਼ ਆਮ ਆਦਮੀ ਪਾਰਟੀ ਦੀ ਇੱਕ ਵਿਧਾਇਕ ਦੀ ਹੈ, ਜਿਸ ਵਿੱਚ ਲੁਧਿਆਣਾ ਦੀ ਇੱਕ ਆਪ ਵਿਧਾਇਕ ਕਹਿ ਰਹੀ ਹੈ ਕਿ ਲੁਧਿਆਣਾ ਵਿੱਚ ਮੈਚ ਫਿਕਸਿੰਗ ਹੋਈ ਹੈ। ਆਪ ਪਾਰਟੀ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਡੰਮੀ ਵਿਧਾਇਕ ਨੂੰ ਟਿਕਟ ਦੇ ਕੇ ਪੂਰੀ ਤਰ੍ਹਾਂ ਨਾਲ ਮੈਚ ਫਿਕਸ ਕਰ ਦਿੱਤਾ ਹੈ।
ਮਜੀਠੀਆ ਵੱਲੋਂ ਸਾਂਝੀ ਕੀਤੀ ਗਈ ਆਡੀਓ
🔴AAP ਦਾ MLA ਆਪਣੇ MP candidate ਪੱਪੀ ਪਰਾਸ਼ਰ ਨੂੰ REJECT ਕਰਦਾ ਹੋਇਆ ,ਫੇਲ ਕਰਦਾ ਹੋਇਆ ਕਹਿ ਰਿਹਾ ਕਿ ਪੱਕਾ ਹਾਰੂ!!
ਲੋਕਾਂ ਦੇ ਮੁੱਦੇ ਛੱਡ ਸੌਦੇ ਬਾਜ਼ੀ ਕਰਦੇ ਹੋਏ AAP MLA 🔴ਇਹ ਆਡੀਓ AAP MLA ਰਾਜਇੰਦਰ ਪਾਲ ਕੌਰ ਛੀਨਾ ਦੀ ਹੈ ਜਿਸ ਚ ਸਾਫ਼ ਪਤਾ ਲੱਗ ਰਹੀ ਭਗਵੰਤ ਮਾਨ ਦੀ ਮਿਲੀਭੁਗਤ। FIXED MATCH ! 👉FIXED MATCH ਕਿਸ pic.twitter.com/dZCdraFyN2 — Bikram Singh Majithia (@bsmajithia) May 26, 2024ਇਹ ਵੀ ਪੜ੍ਹੋ