ਬਟਾਲਾ ‘ਚ ਛੋਟੇ ਭਰਾ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਡੇ ਭਰਾ ਦਾ ਕੀਤਾ ਕਤਲ, ਹੋਇਆ ਫਰਾਰ
Batala Murder: ਮੁਹੱਲੇ ਦੇ ਰਹਿਣ ਵਾਲੇ ਸੂਰਜ ਨੇ ਦੱਸਿਆ ਕਿ ਅਜੈ ਕੁਮਾਰ ਅਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਰਹਿੰਦੇ ਸਨ। ਉਸ ਦਾ ਵੱਡਾ ਭਰਾ ਤਲਾਕਸ਼ੁਦਾ ਸੀ ਅਤੇ ਉਸ ਦਾ ਛੋਟਾ ਭਰਾ ਵਿਆਹਿਆ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਵੱਡੇ ਭਰਾ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਛੋਟਾ ਭਰਾ ਉਸ ਨੂੰ ਔਰਤ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਦਾ ਸੀ।
Batala Murder: ਬਟਾਲਾ ਦੇ ਗਾਂਧੀ ਕੈਂਪ ਸ਼ਿਵ ਮੰਦਰ ਵਾਲੀ ਗਲੀ ਵਿੱਚ ਦੇਰ ਸ਼ਾਮ ਸਨਸਨੀ ਫੈਲ ਗਈ। ਇੱਥੇ ਹੀਰਾ ਨਾਂ ਦੇ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਅਜੈ ਕੁਮਾਰ ‘ਤੇ ਇਲਾਕੇ ਦੀ ਗਲੀ ‘ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਕਤਲ ਕਰ ਦਿੱਤਾ। ਇਲਾਕੇ ਦੇ ਲੋਕ ਉਸ ਨੂੰ ਰੋਕਦੇ ਰਹੇ ਪਰ ਦੋਸ਼ੀ ਛੋਟਾ ਭਰਾ ਉਦੋਂ ਤੱਕ ਹਮਲਾ ਕਰਦਾ ਰਿਹਾ ਜਦੋਂ ਤੱਕ ਉਸ ਦੇ ਵੱਡੇ ਭਰਾ ਦੀ ਜਾਨ ਨਹੀਂ ਗਈ। ਬਾਅਦ ‘ਚ ਉਹ ਲਾਸ਼ ਨੂੰ ਘਸੀਟ ਕੇ ਘਰ ਦੇ ਅੰਦਰ ਲੈ ਗਿਆ ਅਤੇ ਪਤਨੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁਹੱਲੇ ਦੇ ਰਹਿਣ ਵਾਲੇ ਸੂਰਜ ਨੇ ਦੱਸਿਆ ਕਿ ਅਜੈ ਕੁਮਾਰ ਅਤੇ ਉਸ ਦਾ ਛੋਟਾ ਭਰਾ ਹੀਰਾ ਇੱਕੋ ਘਰ ਵਿੱਚ ਰਹਿੰਦੇ ਸਨ। ਉਸ ਦਾ ਵੱਡਾ ਭਰਾ ਤਲਾਕਸ਼ੁਦਾ ਸੀ ਅਤੇ ਉਸ ਦਾ ਛੋਟਾ ਭਰਾ ਵਿਆਹਿਆ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਵੱਡੇ ਭਰਾ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ ਅਤੇ ਛੋਟਾ ਭਰਾ ਉਸ ਨੂੰ ਔਰਤ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਦਾ ਸੀ। ਇਸੇ ਕਾਰਨ ਦੋਵਾਂ ਵਿਚਾਲੇ ਲੜਾਈ ਝਗੜਾ ਹੁੰਦਾ ਰਹਿੰਦਾ ਸੀ।
ਤੇਜਧਾਰ ਹਥਿਆਰ ਨਾਲ ਹਮਲਾ
ਲੋਕਾਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਜਦੋਂ ਔਰਤ ਉਨ੍ਹਾਂ ਦੇ ਘਰ ਆਈ ਤਾਂ ਦੋਵਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਸ ਤੋਂ ਬਾਅਦ ਔਰਤ ਨੇ ਆਪਣੇ ਘਰ ਰਹਿਣ ਦੀ ਗੱਲ ਕਹੀ, ਜਿਸ ਤੋਂ ਗੁੱਸੇ ‘ਚ ਆ ਕੇ ਛੋਟਾ ਭਰਾ ਆਪਣੇ ਕਮਰੇ ‘ਚ ਗਿਆ ਅਤੇ ਤੇਜ਼ਧਾਰ ਹਥਿਆਰ ਲੈ ਕੇ ਵੱਡੇ ਭਰਾ ‘ਤੇ ਹਮਲਾ ਕਰ ਦਿੱਤਾ। ਗਲੀ ਦੇ ਵਿਚਕਾਰ ਉਸ ‘ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਹਮਲਾ ਕਰਦਾ ਰਿਹਾ। ਜਦੋਂ ਤੱਕ ਵੱਡੇ ਭਰਾ ਦੀ ਮੌਤ ਹੋ ਗਈ ਅਤੇ ਔਰਤ ਉਥੋਂ ਭੱਜ ਗਈ।
ਇਹ ਵੀ ਪੜ੍ਹੋ: ਲੇਬਨਾਨ ਚ ਇਜ਼ਰਾਇਲੀ ਹਵਾਈ ਹਮਲਿਆਂ ਚ ਹੁਣ ਤੱਕ 37 ਲੋਕਾਂ ਦੀ ਮੌਤ, 68 ਜ਼ਖਮੀ
ਮੌਤ ਤੋਂ ਬਾਅਦ ਉਹ ਲਾਸ਼ ਨੂੰ ਘਸੀਟ ਕੇ ਘਰ ਦੇ ਅੰਦਰ ਲੈ ਗਿਆ ਅਤੇ ਬਾਅਦ ‘ਚ ਆਪਣੀ ਪਤਨੀ ਨੂੰ ਲੈ ਕੇ ਉੱਥੋਂ ਫਰਾਰ ਹੋ ਗਿਆ ਤਾਂ ਹੀ ਇਲਾਕੇ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਟੀਮ ਨਾਲ ਘਟਨਾ ਸਥਾਨ ਤੇ ਪਹੁੰਚੇ ਸਿਟੀ ਡੀਐਸਪੀ ਸੰਜੀਵ ਕੁਮਾਰ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਜਾਂਚ ਕਰ ਰਹੇ ਹਾਂ ਅਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।