ਮੁਸ਼ਕਿਲ ਵਿੱਚ ਘਿਰੇ ਵਰਿੰਦਰ ਸਹਿਵਾਗ, ਭਰਾ ਨੂੰ ਕੀਤਾ ਗਿਆ ਗ੍ਰਿਫ਼ਤਾਰ, ਇਸ ਮਾਮਲੇ ਵਿੱਚ ਐਲਾਨਿਆ ਗਿਆ ਭਗੌੜਾ
Sehwag Brother Arrest: ਵਿਨੋਦ ਸਹਿਵਾਗ ਨੂੰ ਭਾਰਤ ਦੇ ਮਹਾਨ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਛੋਟਾ ਭਰਾ ਕਿਹਾ ਜਾਂਦਾ ਹੈ। ਵਰਿੰਦਰ ਸਹਿਵਾਗ ਦੇ ਚਾਰ ਭੈਣ-ਭਰਾ ਹਨ। ਉਨ੍ਹਾਂ ਦੀਆਂ ਦੋਵੇਂ ਭੈਣਾਂ ਉਨ੍ਹਾਂ ਤੋਂ ਵੱਡੀਆਂ ਹਨ। ਉਨ੍ਹਾਂ ਦਾ ਭਰਾ ਵਿਨੋਦ ਉਨ੍ਹਾਂ ਤੋਂ ਛੋਟਾ ਹੈ ਅਤੇ ਜੋ ਕਿ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।

ਭਾਰਤ ਦੇ ਵਿਸਫੋਟਕ ਓਪਨਰ ਵਰਿੰਦਰ ਸਹਿਵਾਗ ‘ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਹੈ। ਦਰਅਸਲ, ਉਨ੍ਹਾਂ ਦੇ ਛੋਟੇ ਭਰਾ ਵਿਨੋਦ ਸਹਿਵਾਗ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਤੋਂ ਬਾਅਦ, ਸਹਿਵਾਗ ਦੇ ਭਰਾ ਨੂੰ ਚੰਡੀਗੜ੍ਹ ਦੇ ਮਨੀਮਾਜਰਾ ਥਾਣੇ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵਿਨੋਦ ਸਹਿਵਾਗ ਨੂੰ ਚੈੱਕ ਬਾਊਂਸ ਮਾਮਲੇ ਵਿੱਚ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਭਗੌੜਾ ਐਲਾਨਿਆ ਗਿਆ ਸੀ।
ਕੀ ਹੈ ਪੂਰਾ ਮਾਮਲਾ?
ਵਰਿੰਦਰ ਸਹਿਵਾਗ ਦੇ ਭਰਾ ਵਿਨੋਦ ਸਹਿਵਾਗ ਵਿਰੁੱਧ ਅਦਾਲਤ ਵਿੱਚ 7 ਕਰੋੜ ਰੁਪਏ ਦਾ ਚੈੱਕ ਬਾਊਂਸ ਕੇਸ ਚੱਲ ਰਿਹਾ ਹੈ। ਇਸ ਮਾਮਲੇ ਵਿੱਚ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਹੋਣਾ ਸੀ। ਪਰ ਉਹਨਾਂ ਦੇ ਪੇਸ਼ ਨਾ ਹੋਣ ਕਾਰਨ ਅਦਾਲਤ ਨੇ ਉਹਨਾਂ ਨੂੰ ਭਗੌੜਾ ਐਲਾਨ ਦਿੱਤਾ। ਜਿਵੇਂ ਹੀ ਅਦਾਲਤ ਨੇ ਉਹਨਾਂ ਨੂੰ ਭਗੌੜਾ ਐਲਾਨਿਆ, ਪੁਲਿਸ ਨੇ ਵਿਨੋਦ ਸਹਿਵਾਗ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਪੇਸ਼ ਹੋਣ ਤੋਂ ਬਾਅਦ ਵਿਨੋਦ ਸਹਿਵਾਗ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਵਿਨੋਦ ਸਹਿਵਾਗ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ, ਜਿਸ ‘ਤੇ ਜਲਦੀ ਹੀ ਸੁਣਵਾਈ ਹੋਵੇਗੀ।
ਵਿਨੋਦ ਵਰਿੰਦਰ ਸਹਿਵਾਗ ਦਾ ਛੋਟਾ ਭਰਾ ਹੈ।
ਵਿਨੋਦ ਸਹਿਵਾਗ ਨੂੰ ਭਾਰਤ ਦੇ ਮਹਾਨ ਕ੍ਰਿਕਟਰ ਵਰਿੰਦਰ ਸਹਿਵਾਗ ਦਾ ਛੋਟਾ ਭਰਾ ਕਿਹਾ ਜਾਂਦਾ ਹੈ। ਵਰਿੰਦਰ ਸਹਿਵਾਗ ਦੇ ਚਾਰ ਭੈਣ-ਭਰਾ ਹਨ। ਉਨ੍ਹਾਂ ਦੀਆਂ ਦੋਵੇਂ ਭੈਣਾਂ ਉਨ੍ਹਾਂ ਤੋਂ ਵੱਡੀਆਂ ਹਨ। ਉਹਨਾਂ ਦਾ ਭਰਾ ਵਿਨੋਦ ਉਨ੍ਹਾਂ ਤੋਂ ਛੋਟਾ ਹੈ ਅਤੇ ਜੋ ਕਿ ਇਸ ਸਮੇਂ ਪੁਲਿਸ ਹਿਰਾਸਤ ਵਿੱਚ ਹੈ।
ਵਰਿੰਦਰ ਸਹਿਵਾਗ ਨੇ ਖੇਡੀ 14 ਸਾਲ ਅੰਤਰਰਾਸ਼ਟਰੀ ਕ੍ਰਿਕਟ
ਵਰਿੰਦਰ ਸਹਿਵਾਗ ਭਾਰਤੀ ਕ੍ਰਿਕਟ ਦੇ ਸ਼ਕਤੀਸ਼ਾਲੀ ਓਪਨਰਾਂ ਵਿੱਚੋਂ ਇੱਕ ਰਹੇ ਹਨ। ਉਹਨਾਂ ਦੀ ਬੱਲੇਬਾਜ਼ੀ ਇੰਨੀ ਧਮਾਕੇਦਾਰ ਸੀ ਕਿ ਵਿਰੋਧੀ ਗੇਂਦਬਾਜ਼ ਕੰਬ ਜਾਂਦੇ ਸਨ। 1999 ਵਿੱਚ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ, ਵਰਿੰਦਰ ਸਹਿਵਾਗ ਨੇ ਅਗਲੇ 14 ਸਾਲਾਂ ਤੱਕ ਭਾਰਤ ਲਈ ਲਗਾਤਾਰ ਕ੍ਰਿਕਟ ਖੇਡੀ। ਉਹਨਾਂ ਨੇ ਤਿੰਨੋਂ ਫਾਰਮੈਟਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਅਤੇ ਆਪਣੀ ਛਾਪ ਛੱਡੀ।