ਲੁਧਿਆਣਾ ਦੀ ‘ਲੁਟੇਰੀ ਹਸੀਨਾ’ ਗ੍ਰਿਫਤਾਰ: ਲਿਫਟ ਮੰਗ ਕੇ ਫਸਾਉਂਦੀ ਸੀ ਲੋਕਾਂ ਨੂੰ, ਚਾਕੂ ਮਾਰਨ ਦੀ ਵੀ ਦਿੰਦੀ ਸੀ ਧਮਕੀ
ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਅਜਿਹੀ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਹੜੀ ਲੋਕਾਂ ਨੂੰ ਅਸ਼ਲੀਲ ਗੱਲਾਂ ਅਤੇ ਧਮਕੀ ਦੇ ਕੇ ਲੁੱਟ ਦਾ ਸ਼ਿਕਾਰ ਬਣਾਉਂਦੀ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਪੁੱਛਗਿੱਛ ਵਿੱਚ ਮਹਿਲਾ ਤੋਂ ਅਹਿਮ ਖੁਲਾਸੇ ਹੋ ਸਕਦੇ ਹਨ। ਪੁਲਿਸ ਅਨੁਸਾਰ ਮੁਲਜ਼ਮ ਮਹਿਲਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਨਿਊਜ। ਲੁਧਿਆਣਾ ‘ਚ ਪੁਲਿਸ (Police) ਨੇ ਲਿਫਟ ਮੰਗ ਕੇ ਲੋਕਾਂ ਨੂੰ ਫਸਾਉਣ ਵਾਲੀ ‘ਲੁਟੇਰੀ ਹਸੀਨਾ’ ਨੂੰ ਕੀਤਾ ਕਾਬੂ ਉਕਤ ਔਰਤ ਨੇ ਹਾਲ ਹੀ ‘ਚ ਬੈਂਕ ਕਰਮਚਾਰੀ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਔਰਤ ਨੇ ਪਹਿਲਾਂ ਉਸ ਤੋਂ ਲਿਫਟ ਮੰਗੀ। ਕਾਰ ‘ਚ ਬੈਠਣ ਤੋਂ ਬਾਅਦ ਉਸ ਨੇ ਉਕਤ ਵਿਅਕਤੀ ਨਾਲ ਅਸ਼ਲੀਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਕਤ ਵਿਅਕਤੀ ਉਸ ਦੇ ਚੁੰਗਲ ‘ਚ ਨਾ ਫਸਿਆ ਤਾਂ ਉਸ ਨੇ ਵਿਅਕਤੀ ਦੇ ਪੇਟ ‘ਤੇ ਚਾਕੂ ਰੱਖ ਦਿੱਤਾ।
ਮੁਲਜ਼ਮ ਮਹਿਲਾ ਉਸਨੂੰ ਦੱਸਿਆ ਕਿ ਉਸਦੇ ਦੋਸਤ ਕਾਰ ਵਿੱਚ ਪਿੱਛੇ ਆ ਰਹੇ ਸਨ। ਜੇਕਰ ਉਸ ਨੇ ਨਕਦੀ ਅਤੇ ਸੋਨਾ ਨਾ ਦਿੱਤਾ ਤਾਂ ਉਹ ਉਸ ਨੂੰ ਕਾਰ ਵਿਚ ਹੀ ਮਾਰ ਦੇਣਗੇ। ਇਸ ਤੋਂ ਬਾਅਦ ਉਹ ਸੋਨਾ (Gold) ਅਤੇ ਨਕਦੀ ਲੈ ਕੇ ਭੱਜ ਗਿਆ। ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਜਲੰਧਰ ਦੇ ਨਿੱਜੀ ਬੈਂਕ ਚ ਕੰਮ ਕਰਦੀ ਹੈ ਪੀੜਤਾ
ਬੈਂਕ ਮੁਲਾਜ਼ਮ (Bank employee) ਰੋਹਿਤ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਹ ਜਲੰਧਰ ਵਿੱਚ ਆਪਣੀ ਡਿਊਟੀ ਖ਼ਤਮ ਕਰਕੇ ਘਰ ਜਾ ਰਿਹਾ ਸੀ। ਲਾਡੋਵਾਲ ਨੇੜੇ ਇਕ ਔਰਤ ਨੇ ਉਸ ਕੋਲੋਂ ਸੜਕ ‘ਤੇ ਲਿਫਟ ਮੰਗੀ। ਜਦੋਂ ਉਸਨੇ ਔਰਤ ਨੂੰ ਜਗ੍ਹਾ ਬਾਰੇ ਪੁੱਛਿਆ ਤਾਂ ਉਸਨੇ ਉਸਨੂੰ ਬਾਈਪਾਸ ‘ਤੇ ਛੱਡਣ ਲਈ ਕਿਹਾ। ਇਸ ਤੋਂ ਬਾਅਦ ਉਹ ਕਾਰ ‘ਚ ਬੈਠ ਗਈ। ਜਿਵੇਂ ਹੀ ਉਹ ਲਾਡੋਵਾਲ ਪੁਲ ਤੋਂ ਹੇਠਾਂ ਉਤਰਿਆ ਤਾਂ ਮੁਲਜ਼ਮ ਮਹਿਲਾ ਨੇ ਉਸ ਨੂੰ ਕਾਰ ਰੋਕਣ ਲਈ ਕਿਹਾ। ਰੋਹਿਤ ਨੇ ਦੱਸਿਆ ਕਿ ਜਿਵੇਂ ਹੀ ਉਸਨੇ ਕਾਰ ਰੋਕੀ ਮੁਲਜ਼ਮ ਨੇ ਉਸਦੇ ਪੇਟ ਵਿੱਚ ਚਾਕੂ ਮਾਰ ਦਿੱਤਾ।
ਬੈਂਕ ਮੁਲਜ਼ਾਮ ਨੇ ਕਿਹਾ ਕਿ ਚਾਕੂ ਦੀ ਨੋਕ ‘ਤੇ ਔਰਤ ਨੇ ਉਸ ਕੋਲੋਂ ਸੋਨੇ ਦੀ ਚੇਨ, ਬਰੇਸਲੇਟ ਅਤੇ 7 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ। ਇਸ ਘਟਨਾ ਤੋਂ ਬਾਅਦ ਉਹ ਤੁਰੰਤ ਸਲੇਮ ਟਾਬਰੀ ਥਾਣੇ ਪੁੱਜੇ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮੌਕੇ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਕੋਈ ਸੁਰਾਗ ਨਹੀਂ ਮਿਲਿਆ। ਪਰ ਹੁਣ ਪੁਲਿਸ ਨੇ ਮੁਲਜ਼ਮ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ।