ਲੁਧਿਆਣਾ ‘ਚ ਨਿੱਜੀ ਬੈਂਕ ਮੁਲਾਜ਼ਮ ਨਿਕਲਿਆ ਨਸ਼ਾ ਤਸਕਰ, 86 ਲੱਖ ਰੁਪਏ ਦੀ ਹੈਰੋਇਨ ਬਰਾਮਦ, ਅੰਮ੍ਰਿਤਸਰ ਚ ਨਸ਼ਾ ਕਰਦਾ ਸੀ ਸਪਲਾਈ
ਪੰਜਾਬ ਸਰਕਾਰ ਦੇ ਲੱਖ ਉਪਰਾਲਿਆਂ ਦੇ ਬਾਵਜੂਦ ਵੀ ਪੰਜਾਬ ਚੋਂ ਨਸ਼ਾ ਖਤਮ ਨਹੀਂ ਹੋ ਰਿਹਾ ਹੁਣ ਤਾਂ ਨਿੱਜੀ ਮੁਲਾਜ਼ਮ ਵੀ ਨਸ਼ਾ ਤਸਕਰੀ ਵਿੱਚ ਗ੍ਰਿਫਤਾਰ ਹੋ ਰਹੇ ਨੇ। ਖਬਰ ਲੁਧਿਆਣਾ ਤੋਂ ਹੈ ਜਿੱਥੇ ਇੱਕ ਨਿੱਜੀ ਬੈਂਕ ਦਾ ਮੁਲਾਜ਼ਮ ਨਸ਼ਾ ਤਸਕਰ ਨਿਕਲਿਆ। ਐੱਸਟੀਐੱਫ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ, ਜਿਸਤੋਂ ਕਰੀਬ 86 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਗਈ। ਐੱਸਟੀਐੱਫ ਦੇ ਅਧਿਕਾਰੀ ਦਾ ਮੰਨਣਾ ਹੈ ਕਿ ਪੁੱਛਗਿੱਛ ਮੁਲਜ਼ਮ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।

ਪੰਜਾਬ ਨਿਊਜ। ਲੁਧਿਆਣਾ ਵਿੱਚ ਇੱਕ ਨਿੱਜੀ ਬੈਂਕ (Private Bank) ਦੇ ਲੋਨ ਵਿਭਾਗ ਦਾ ਇੱਕ ਮੁਲਾਜ਼ਮ ਹੈਰੋਇਨ ਸਮੱਗਲਰ ਨਿਕਲਿਆ ਹੈ। ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਸਮੱਗਲਰ ਦੇ ਬੈਗ ‘ਚੋਂ ਕਰੀਬ 86 ਲੱਖ ਰੁਪਏ ਦੀ 1 ਕਿੱਲੋ 720 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਮੁਨੀਸ਼ ਸ਼ਰਮਾ ਮਨੀ ਵਾਸੀ ਲੇਬਰ ਕਲੋਨੀ, ਮੁਹੱਲਾ ਖੰਡ, ਅੰਮ੍ਰਿਤਸਰ ਵਜੋਂ ਹੋਈ ਹੈ। ਐਸਟੀਐਫ ਲੁਧਿਆਣਾ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਮੁਨੀਸ਼ ਸ਼ਰਮਾ ਨੂੰ ਮੁਖ਼ਬਰ ਦੀ ਸੂਚਨਾ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਬੈਗ ਵਿਚ ਹੈਰੋਇਨ ਦੀ ਵੱਡੀ ਖੇਪ ਛੁਪੀ ਹੋਈ ਸੀ।
ਐੱਸਟੀਐੱਫ ਅਧਿਕਾਰੀ (STF officer) ਅਨੂਸਾਰ ਮੁਨੀਸ਼ ਸ਼ਰਮਾ ਸ਼ਹਿਰ ਦੇ ਇੱਕ ਪ੍ਰਾਈਵੇਟ ਬੈਂਕ ਵਿੱਚ ਕੰਮ ਕਰਦਾ ਸੀ। ਤੇ ਆਪਣੀ ਨੌਕਰੀ ਦਾ ਸਹਾਰਾ ਲੈ ਕੇ ਉਸਨੇ ਹੈਰੋਇਨ ਦੀ ਸਪਲਾਈ ਕਰਨ ਦਾ ਧੰਦਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹੀ ਉਸਨੇ ਅੰਮ੍ਰਿਤਸਰ ਵਿੱਚ ਆਪਣਾ ਨੈੱਟਵਰਕ ਬਣਾ ਲਿਆ ਤੇ ਉਸਨੂੰ ਅੰਮ੍ਰਿਤਸਰ ਦੇ ਬਾਰਡਰ ਨਾਲ ਲੱਗਦੇ ਇਲਾਕਿਆਂ ਚੋਂ ਸਸਤੀ ਹੈਰੋਇਨ ਮਿਲ ਜਾਂਦੀ ਸੀ ਜਿਸਨੂੰ ਉਹ ਲੁਧਿਆਣਾ ‘ਚ ਮਹਿੰਗੇ ਭਾਅ ‘ਤੇ ਕਾਫੀ ਮੁਨਾਫਾ ਕਮਾਉਂਦਾ ਸੀ
ਮੁਲਜ਼ਮ ਜਾ ਰਿਹਾ ਸੀ ਹੈਰੋਇਨ ਸਪਲਾਈ ਕਰਨ
ਐੱਸਟੀਐੱਫ ਨੇ ਨਸ਼ਾ ਤਸਕਰ ਨੂੰ ਸਾਈਕਲ ਤੇ ਜਾਂਦੇ ਹੋਏ ਗ੍ਰਿਫਤਾਰ ਕੀਤਾ। ਉਹ ਲੁਹਾਰਾ ਤੋਂ ਈਸ਼ਰ ਨਗਰ ਵੱਲ ਜਾ ਰਿਹਾ ਸੀ। ਸ਼ੱਕ ਦੇ ਆਧਾਰ ਤੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 1 ਕਿੱਲੋ 70 ਗ੍ਰਾਮ ਹੈਰੋਇਨ (Heroin) ਦੀ ਬਰਾਮਦਗੀ ਹੋਈ। ਕਾਲੇ ਬੈਗ ਵਿੱਚ ਉਸਨੇ ਇਹ ਹੈਰੋਇਨ ਲੁਕਾਈ ਹੋਈ ਸੀ। ਡੀਐੱਸਪੀ ਐੱਸਟੀਐੱਫ ਨੇ ਕਿਹਾ ਕਿ ਪੁੱਛਗਿੱਛ ਜਿਨ੍ਹਾਂ ਵੱਡੇ ਤਸਕਰਾਂ ਦੇ ਨਾਂਅ ਸਾਹਮਣੇ ਆਉਣਗੇ ਉਨ੍ਹਾਂ ਦੇ ਖਿਲਾਫ ਵੀ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।