Telangana: ਹੈਦਰਾਬਾਦ ਚ ਫਰਜ਼ੀ IPL ਟਿਕਟ ਰੈਕੇਟ ਦਾ ਪਰਦਾਫਾਸ਼, ਸਰਗਨਾ ਸਣੇ 6 ਸ਼ਾਤਿਰ ਪੁਲਿਸ ਵੱਲੋਂ ਗ੍ਰਿਫਤਾਰ
ਸ਼ਿਕਾਇਤ ਮਿਲਣ ਤੇ ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਫਰਜੀਵਾੜੇ ਦਾ ਖੇਲ੍ਹ ਸਾਹਮਣੇ ਆਇਆ। ਇਸ ਤੋਂ ਪੁਲਿਸ ਨੇ ਗਿਰੋਹ ਦੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਪੁਲਿਸ ਨੇ ਸਾਰਿਆਂ ਨੂੰ ਕੋਰਟ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਹੈ।
ਹੈਦਰਾਬਾਦ ਚ ਫਰਜ਼ੀ IPL ਟਿਕਟ ਰੈਕੇਟ ਦਾ ਪਰਦਾਫਾਸ਼, ਸਰਕਨਾ ਸਣੇ 6 ਸ਼ਾਤਿਰ ਪੁਲਿਸ ਵੱਲੋਂ ਗ੍ਰਿਫਤਾਰ।
Sports News। Telangana ਦੇ ਹੈਦਰਾਬਾਦ ਵਿੱਚ ਆਈਪੀਐੱਲ (IPL) ਟਿਕਟਾਂ ਗੈਰ-ਕਾਨੂੰਨੀ ਛਪਾਈ ਅਤੇ ਵਿਕਰੀ ਕਰਨ ਵਾਲੇ ਗਿਰੋਹ ਦਾ ਪੁਲਿਸ ਨੇ ਪਰਦਾਫਾਸ਼ ਕੀਤਾ ਹੈ। ਰਚਾਕੋਂਡਾ ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਕੇ. ਗੋਵਰਧਨ ਰੈਡੀ, ਅਖਿਲ ਅਹਿਮਦ, ਪੀ ਮ੍ਰਿਦੁਲ ਵਾਮਸ਼ੀ, ਮੁਹੰਮਦ ਫਹੀਮ, ਸ਼ਰਵਨ ਕੁਮਾਰ ਅਤੇ ਮੁਹੰਮਦ ਏਜਾਜ਼ ਦਾ ਨਾਂਅ ਸ਼ਾਮਿਲ ਹੈ।_)
ਰਚਾਕੋਂਡਾ ਦੇ ਕਮਿਸ਼ਨਰ ਡੀਐਸ ਚੌਹਾਨ ਨੇ ਦੱਸਿਆ ਕਿ ਗੋਵਰਧਨ ਰੈੱਡੀ, ਆਈਪੀਐਲ ਮੈਚਾਂ ਲਈ ਨਿਯੁਕਤ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਦੇ ਉਪ-ਕੰਟਰੈਕਟਰ ਨੇ ਅਖਿਲ, ਵਮਸ਼ੀ, ਸ਼ਰਵਨ ਅਤੇ ਏਜਾਜ਼ ਨੂੰ ਆਈਪੀਐਲ ਮੈਚਾਂ ਵਿੱਚ ਤਸਦੀਕ ਕਰਨ ਵਾਲੇ ਵਜੋਂ ਨਿਯੁਕਤ ਕੀਤਾ ਸੀ ਅਤੇ ਉਨ੍ਹਾਂ ਨੂੰ ਸਟੇਡੀਅਮ ਵਿੱਚ ਦਾਖਿਲ ਹੋਣ ਦੀ ਇਜਾਜ਼ਤ ਦੇ ਕੇ ਮਾਨਤਾ ਕਾਰਡ ਜਾਰੀ ਕੀਤੇ ਸਨ।


