ਤਰਨਤਾਰਨ ‘ਚ ਫਿਰ ਵਾਪਰੀ ਬੇਅਦਬੀ ਦੀ ਘਟਨਾ, ਮਿਲੇ ਗੁਟਕਾ ਸਾਹਿਬ ਦੇ ਸੜੇ ਹੋਏ ਅੰਗ
ਪੁਲਿਸ ਵੱਲੋਂ ਮੋਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਮਹੁੱਲਾ ਵਾਸੀਆਂ ਨੇ ਉਕਤ ਬੇਅਦਬੀ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਮੋਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਹੁੱਲਾ ਵਾਸੀਆਂ ਨੇ ਅੰਗਾਂ ਨੂੰ ਸਮੇਟ ਕੇ ਉਨ੍ਹਾਂ ਨੂੰ ਸੋਪ ਦਿੱਤਾ ਹੈ।

Tarn Taran Sacrilege Incident: ਤਰਨਤਾਰਨ ਦੇ ਮਹੁੱਲਾ ਨਾਨਕਸਰ ਵਿਖੇ ਸਥਿਤ ਗੁਰਦੁਆਰਾ ਸਾਂਝੀ ਵਾਲਤਾ ਸਾਹਿਬ ਦੇ ਨੇੜੇ ਬੇਅਦਬੀ ਦੀ ਮੰਦਭਾਗੀ ਘਟਨਾ ਵਾਪਰੀ ਹੈ। ਗੁਰਦੁਆਰਾ ਸਾਹਿਬ ਦੇ ਨਾਲ ਦੀ ਗਲੀ ਦੇ ਵਿੱਚੋਂ ਕੂੜੇ ਦੇ ਢੇਰ ਤੋਂ ਗੁਟਕਾ ਸਾਹਿਬ ਦੇ ਅੱਧ ਸੜੇ ਅੰਗ ਮਿਲੇ ਹਨ ਬੇਅਦਬੀ ਦੀ ਘਟਨਾ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਲਾਕੇ ਵਾਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਗਲੀ ਦੇ ਵਿੱਚ ਸਭ ਤੋਂ ਪਹਿਲਾਂ ਇਹ ਘਟਨਾ ਇੱਕ ਸਿੱਖ ਬੱਚੇ ਨੇ ਦੇਖੀ ਸੀ। ਉਸ ਨੇ ਦੇਖਿਆ ਕਿ ਗੁਟਕਾ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਨੂੰ ਹੋਈ ਹੈ। ਉਸ ਵੱਲੋਂ ਅੰਗਾਂ ਨੂੰ ਸਮੇਟਿਆ ਗਿਆ ਅਤੇ ਘਰ ਜਾ ਕੇ ਇਸ ਬਾਰੇ ਦੱਸਿਆ ਗਿਆ। ਇਸ ਤੋਂ ਬਾਅਦ ਜਦੋਂ ਪਰਿਵਾਰ ਦੇ ਮੈਂਬਰ ਉਸ ਥਾਂ ਤੇ ਪਹੁੰਚੇ ਦਾ ਨਾਲ ਹੀ ਲੱਗਦੀ ਜਗ੍ਹਾਂ ਤੇ ਕੁੱਝ ਹੋਰ ਅੱਗ ਵੀ ਪਏ ਸਨ ਜੋ ਕੀ ਅੱਧ-ਸੜੇ ਹੋਏ ਸਨ।
ਨਾਲ ਹੀ ਉਨ੍ਹਾਂ ਕੋਈ ਸਾਜਿਸ਼ ਦਾ ਖ਼ਦਸ਼ਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਵੱਡੇ ਸਮਾਗਮ ਤੋਂ ਪਹਿਲਾਂ ਅਜਿਹੀ ਘਟਨਾ ਵਾਪਰਦੀ ਹੈ। ਹੁਣ ਇੱਥੇ ਹੋਲਾ-ਮਹੱਲਾ ਮਨਾਇਆ ਜਾ ਰਿਹਾ ਹੈ ਜਿਸ ਦੇ ਚੱਲਦੇ ਇਹ ਘਟਨਾ ਵਾਪਰੀ ਹੈ।
ਪੁਲਿਸ ਨੂੰ ਦਿੱਤੀ ਸੂਚਨਾ
ਵਾਰਡ ਦੇ ਐਮਸੀ ਪਰਮਿੰਦਰ ਕੌਰ ਨੇ ਇਸ ਘਟਨਾ ਨੂੰ ਲੈ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕਰੀਬ 11 ਵਜੇ ਉਨ੍ਹਾਂ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਹੈ। ਜਿਸ ਤੋਂ ਬਾਅਦ ਉਹ ਇੱਥੇ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿਨ ਮਾਮਲੇ ਦੀ ਪੂਰੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
ਪੁਲਿਸ ਵੱਲੋਂ ਮੋਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨਾਲ ਹੀ ਮਹੁੱਲਾ ਵਾਸੀਆਂ ਨੇ ਉਕਤ ਬੇਅਦਬੀ ਕਰਨ ਵਾਲਿਆਂ ਦਾ ਪਤਾ ਲਗਾਉਣ ਅਤੇਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਧਰ ਮੋਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਮਹੁੱਲਾ ਵਾਸੀਆਂ ਨੇ ਅੰਗਾਂ ਨੂੰ ਸਮੇਟ ਕੇ ਉਨ੍ਹਾਂ ਨੂੰ ਸੋਪ ਦਿੱਤਾ ਹੈ।