‘ਡਰਾ ਧਮਕਾ ਰਹੇ ਬਜਿੰਦਰ ਦੇ ਸਰਮਥਕ’, ਰੇਪ ਪੀੜਤਾ ਨੇ ਲਗਾਏ ਪਾਸਟਰ ਦੇ ਚੇਲਿਆਂ ਤੇ ਇਲਜ਼ਾਮ
ਪੁਲਿਸ ਨੇ ਮਾਮਲੇ 'ਚ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਸਾਈਬਰ ਸੈੱਲ ਦੀ ਮਦਦ ਲੈ ਰਹੀ ਹੈ ਤਾਂ ਜੋ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ। ਸਿਰਫ਼ 8 ਦਿਨ ਪਹਿਲਾਂ ਮੋਹਾਲੀ ਦੀ ਅਦਾਲਤ ਨੇ ਬਜਿੰਦਰ ਸਿੰਘ ਨੂੰ 7 ਸਾਲ ਪੁਰਾਣੇ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

Pastor Bajinder Singh: ਪਾਦਰੀ ਬਜਿੰਦਰ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ, ਹੁਣ ਉਸ ਦੇ ਸਮਰਥਕ ਬਲਾਤਕਾਰ ਪੀੜਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਸ ਦੇ ਸਮਰਥਕ ਸੋਸ਼ਲ ਮੀਡੀਆ ‘ਤੇ ਪੀੜਤਾ ਨੂੰ ਗਾਲ੍ਹਾਂ ਕੱਢ ਰਹੇ ਹਨ ਅਤੇ ਉਸ ਦੀ ਪਛਾਣ ਜ਼ਾਹਰ ਕਰ ਰਹੇ ਹਨ। ਇਸ ਤੋਂ ਇਲਾਵਾ, ਇਹ ਲੋਕ ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।
ਇਸ ਸਬੰਧੀ ਪੀੜਤਾ ਨੇ ਬਲੌਂਗੀ ਥਾਣੇ ‘ਚ ਐਫਆਈਆਰ (FIR) ਵੀ ਦਰਜ ਕਰਵਾਈ ਹੈ, ਜਿਸ ਵਿੱਚ ਪੀੜਤਾ ਨੇ ਕਿਹਾ ਹੈ ਕਿ ਕੁਝ ਲੋਕ ਸੋਸ਼ਲ ਮੀਡੀਆ ‘ਤੇ ਉਸ ਦਾ ਨਾਮ ਤੇ ਘਰ ਦਾ ਪਤਾ ਪੋਸਟ ਕਰ ਰਹੇ ਹਨ। ਪੀੜਤ ਨੇ ਪੁਲਿਸ ਨੂੰ ਲਗਭਗ 6 ਲੋਕਾਂ ਦੇ ਨਾਮ ਵੀ ਦੱਸੇ ਹਨ।
ਪੁਲਿਸ ਨੇ ਮਾਮਲੇ ‘ਚ ਐਫਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਪੁਲਿਸ ਸਾਈਬਰ ਸੈੱਲ ਦੀ ਮਦਦ ਲੈ ਰਹੀ ਹੈ ਤਾਂ ਜੋ ਇਸ ਮਾਮਲੇ ਨੂੰ ਹੱਲ ਕੀਤਾ ਜਾ ਸਕੇ। ਸਿਰਫ਼ 8 ਦਿਨ ਪਹਿਲਾਂ ਮੋਹਾਲੀ ਦੀ ਅਦਾਲਤ ਨੇ ਬਜਿੰਦਰ ਸਿੰਘ ਨੂੰ 7 ਸਾਲ ਪੁਰਾਣੇ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਸ਼ਿਕਾਇਤ ਦੇ ਆਧਾਰ ‘ਤੇ, ਪਾਦਰੀ ਬਜਿੰਦਰ ਨੂੰ 1 ਅਪ੍ਰੈਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਦੇ ਹੁਕਮਾਂ ਅਨੁਸਾਰ, ਜੇਕਰ ਕੋਈ ਵਿਅਕਤੀ ਬਲਾਤਕਾਰ ਪੀੜਤਾ ਦੀ ਪਛਾਣ ਦਾ ਖੁਲਾਸਾ ਕਰਦਾ ਹੈ ਤਾਂ ਉਸ ਵਿਰੁੱਧ ਪੋਕਸੋ ਐਕਟ ਤੇ ਹੋਰ ਕਾਨੂੰਨੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਫਿਰ ਵੀ, ਬਜਿੰਦਰ ਦੇ ਸਮਰਥਕ ਨੇ 3 ਅਪ੍ਰੈਲ ਨੂੰ ਇੱਕ ਅਣਅਧਿਕਾਰਤ ਯੂਟਿਊਬ ਚੈਨਲ ‘ਤੇ ਇੱਕ ਵੀਡੀਓ ਅਪਲੋਡ ਕੀਤਾ।
ਪੀੜਤਾ ਨੇ ਪੁਲਿਸ ਨੂੰ ਇੱਕ ਯੂਟਿਊਬ ਚੈਨਲ ਦਾ ਨਾਮ ਦੱਸਿਆ ਹੈ, ਜੋ ਕਿ ਮੁਲਜ਼ਮ ਆਸ਼ੀਸ਼ ਰਾਜਕੁਮਾਰ ਦਾ ਹੈ। ਪੀੜਤ ਨੇ ਦੱਸਿਆ ਕਿ ਇਸ ‘ਤੇ ਇੱਕ ਵੀਡੀਓ ਅਪਲੋਡ ਕੀਤਾ ਗਿਆ ਸੀ। ਇਸ ਵੀਡੀਓ ਵਿੱਚ ਮੁਲਜ਼ਮ ਇੱਕ ਵਿਅਕਤੀ ਨਾਲ ਗੱਲ ਕਰ ਰਿਹਾ ਹੈ ਜੋ ਬਜਿੰਦਰ ਦਾ ਚੇਲਾ ਹੈ। ਇਸ ਵਿੱਚ, ਉਸ ਦਾ ਅਤੇ ਉਸ ਦੇ ਪਤੀ ਦਾ ਨਾਮ, ਪਤਾ, ਫੋਟੋ ਅਤੇ ਨਿੱਜੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ‘ਤੇ ਜਨਤਕ ਕੀਤੀਆਂ ਗਈਆਂ ਹਨ। ਇਹ ਘਟਨਾ ਨਾ ਸਿਰਫ਼ ਕਾਨੂੰਨ ਦੀ ਉਲੰਘਣਾ ਹੈ, ਸਗੋਂ ਸੁਰੱਖਿਆ ਲਈ ਵੀ ਇੱਕ ਗੰਭੀਰ ਖ਼ਤਰਾ ਹੈ।
ਇਹ ਵੀ ਪੜ੍ਹੋ
ਪੀੜਤ ਨੇ ਦੱਸਿਆ ਕਿ 5 ਅਪ੍ਰੈਲ ਨੂੰ ਮੁਲਜ਼ਮ ਆਸ਼ੀਸ਼ ਰਾਜਕੁਮਾਰ ਨੇ ਇੱਕ ਹੋਰ ਰਿਕਾਰਡਿੰਗ ਸਾਂਝੀ ਕੀਤੀ। ਇਸ ਦੌਰਾਨ ਦੋਸ਼ੀ ਆਸ਼ੀਸ਼ ਅਵੀ ਨਾਮ ਦੇ ਵਿਅਕਤੀ ਨਾਲ ਗੱਲ ਕਰ ਰਿਹਾ ਸੀ। ਉਹ ਵਿਅਕਤੀ ਮੇਰੇ ਬਾਰੇ ਵੀ ਗਲਤ ਗੱਲਾਂ ਕਹਿ ਰਿਹਾ ਸੀ ਅਤੇ ਗਾਲੀ-ਗਲੋਚ ਕਰ ਰਿਹਾ ਸੀ। ਇਸ ਰਿਕਾਰਡਿੰਗ ਵਿੱਚ ਮੇਰੀ ਪਛਾਣ ਵੀ ਪ੍ਰਗਟ ਕੀਤੀ ਗਈ ਹੈ।
ਪੀੜਤਾ ਨੇ ਦੱਸਿਆ ਹੈ ਕਿ ਪਾਸਟਰ ਬਜਿੰਦਰ ਦੇ IT ਸੈੱਲ ਵੱਲੋਂ ਨਿੱਜੀ CCTV ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਮੁਲਜ਼ਮ ਈਸਾਈ ਭਾਈਚਾਰੇ ਨੂੰ ਮੇਰੇ ਅਤੇ ਮੇਰੇ ਪਤੀ ਵਿਰੁੱਧ ਭੜਕਾ ਰਹੇ ਹਨ। ਇਸ ਦੇ ਨਾਲ ਹੀ, ਉਹ ਪ੍ਰਚਾਰ ਕਰ ਰਹੇ ਹਨ ਕਿ ਅਸੀਂ ਈਸਾਈ ਭਾਈਚਾਰੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮੇਰੇ ਪਤੀ ਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲ ਰਹੀਆਂ ਹਨ।