Ludhiana Nihang Singh Murder: ਲੁਧਿਆਣਾ ‘ਚ ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਸਿੰਘ ਦਾ ਕਤਲ, ਛਬੀਲ ‘ਚ ਹੋਈ ਸੀ ਤਕਰਾਰ
Ludhiana Murder: ਮੋਟਰ ਸਾਇਕਲ ਸਵਾਰ ਨੌਜਵਾਨਾਂ ਨੇ ਨਿਹੰਗ ਬਲਦੇਵ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਬੀਤੇ ਦਿਨੀਂ ਪਾਣੀ ਦੀ ਛਬੀਲ ਦੌਰਾਨ ਨੌਜਵਾਨਾਂ ਨਾਲ ਨਿਹੰਗ ਸਿੰਘ ਦੀ ਤਕਰਾਰ ਹੋਈ ਸੀ।
ਲੁਧਿਆਣਾ ਨਿਊਜ਼: ਲੁਧਿਆਣਾ ‘ਚ ਬੀਤੀ ਦੇਰ ਰਾਤ ਬਾਈਕ ਸਵਾਰ ਦੋ ਨੌਜਵਾਨਾਂ ਨੇ ਇੱਕ ਨਿਹੰਗ ਸਿੰਘ (Nihang Singh) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮ੍ਰਿਤਕ ਨਿਹੰਗ ਸਿੰਘ ਦਾ ਨਾਮ ਬਲਦੇਵ ਸਿੰਘ ਹੈ ਉਹ ਡਰਾਈਵਰੀ ਦਾ ਕੰਮ ਕਰਦਾ ਸੀ। ਦਰਅਸਲਸ, ਬੁੱਧਵਾਰ ਨੂੰ ਨਿਹੰਗ ਬਲਦੇਵ ਸਿੰਘ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਮਿੱਠੇ ਪਾਣੀ ਦੀ ਛਬੀਲ ਲਗਾਈ ਹੋਈ ਸੀ। ਇਸ ਦੌਰਾਨ ਬਾਹਰੋਂ ਆਏ ਕੁੱਝ ਨੌਜਵਾਨਾਂ ਨਾਲ ਨਿਹੰਗ ਬਲਦੇਵ ਸਿੰਘ ਅਤੇ ਉਸ ਦੇ ਦੋਸਤਾਂ ਦੀ ਆਪਸ ਵਿੱਚ ਮਾਮੂਲੀ ਬਹਿਸ ਹੋ ਗਈ ਸੀ। ਇਸ ਦੌਰਾਨ ਛਬੀਲ ‘ਚ ਮੌਜੂਦ ਲੋਕਾਂ ਨੇ ਮਾਮਲੇ ਨੂੰ ਠੰਢਾ ਕਰਕੇ ਨੌਜਵਾਨਾਂ ਨੂੰ ਉੱਥੇ ਭੇਜ ਦਿੱਤਾ ਸੀ।


