Amritsar: ਨਿਹੰਗ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਪਾਨ ਬੀੜੀਆਂ ਦੇ ਖੋਖੇ ਤੋੜੇ, ਮੌਕੇ ‘ਤੇ ਪਹੁੰਚੀ ਪੁਲਿਸ
ਨਿਹੰਗ ਸਿੰਘਾਂ ਨੇ ਗੋਲ ਹੱਟੀ ਚੌਕ 'ਤੇ ਕਾਫੀ ਸਮੇਂ ਤੋਂ ਚੱਲ ਰਹੇ ਪਾਨ ਬੀੜੀ ਦੇ ਖੋਖਿਆਂ ਦੀ ਭੰਨਤੋੜ ਕਰਕੇ ਉਨ੍ਹਾਂ ਨੇ ਮਾਲਕਾਂ ਨਾਲ ਕੁੱਟਮਾਰ ਕੀਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿਸੇ ਨਾਲ ਧੱਕਾ ਨਹੀਂ ਹੋਵੇਗਾ। ਦਰਅਸਲ ਇਹ ਪਾਨ ਬੀੜੀਆਂ ਦੇ ਖੋਖੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹਨ, ਜਿਸ ਕਾਰਨ ਨਿਹੰਗ ਸਿੰਘਾਂ ਨੇ ਭੰਨਤੋੜ ਕੀਤੀ।
ਅੰਮ੍ਰਿਤਸਰ। ਸ੍ਰੀ ਦਰਬਾਰ ਸਾਹਿਬ ਨੇੜੇ ‘ਚ ਨਿਹੰਗ ਸਿੰਘਾਂ ਦੇ ਬਾਣੇ ਚ ਆਏ 15 ਤੋਂ 20 ਵਿਅਕਤੀਆ ਵੱਲੋਂ ਪਾਨ ਬੀੜੀ ਦੇ ਖੋਖਿਆ ਦੀ ਭੰਨਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਦਾ ਇਲਜਾਮ ਹੈ ਕਿ ਉਹ ਪੈਸਿਆਂ ਨਾਲ ਭਰਿਆ ਗੱਲੇ ਵੀ ਚੁੱਕ ਕੇ ਲੈ ਗਏ।
ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ (Amritsar) ਦੇ ਹਾਲ ਬਜਰ ਦੇ ਅੰਦਰ ਗੋਲ ਹੱਟੀ ਚੌਕ ਵਿੱਚ ਤੇ ਪਾਨ ਬੀੜੀਆ ਦੇ ਖੋਖੇ ਜੋ ਕਾਫੀ ਪੁਰਾਣੇ ਲੱਗੇ ਹੋਏ ਸਨ। ਜ਼ਿਨ੍ਹਾਂ ਨੂੰ ਹਟਾਉਣ ਲਈ ਨਿਹੰਗ ਸਿੰਘ ਕਈ ਵਾਰੀ ਬੇਨਤੀ ਕਰ ਚੁੱਕੇ ਹਨ ਪਰ ਦੁਕਾਨਦਾਰਾਂ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ।


