TV9 Punjabi
07-03- 2026
Author: Pritpal Singh
Image: Getty Images
ਦਹੀਂ ਦੀ ਵਰਤੋਂ ਪੁਰਾਣੇ ਸਮੇਂ ਤੋਂ ਹੀ ਸਕਿਨ ਅਤੇ ਵਾਲਾਂ ਦੀ ਦੇਖਭਾਲ ਲਈ ਕੀਤੀ ਜਾਂਦੀ ਰਹੀ ਹੈ। ਇਸਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ ਅਤੇ ਇਹ ਬਹੁਤ ਸਾਰੀਆਂ ਸਮੱਸਿਆਵਾਂ ਦਾ ਲੰਬੇ ਸਮੇਂ ਦਾ ਹੱਲ ਹੈ।
ਡੈਂਡਰਫ ਤੋਂ ਛੁਟਕਾਰਾ ਪਾਉਣ ਅਤੇ ਸਿਰ ਦੀ ਸਕਿਨ ਨੂੰ ਸਾਫ਼ ਕਰਨ ਲਈ ਥੋੜ੍ਹਾ ਜਿਹਾ ਖੱਟਾ ਦਹੀਂ ਵਰਤਣਾ ਸਭ ਤੋਂ ਵਧੀਆ ਹੈ, ਕਿਉਂਕਿ ਇਸ ਵਿੱਚ ਮੌਜੂਦ ਲੈਕਟਿਕ ਐਸਿਡ ਵਾਲਾਂ ਲਈ ਫਾਇਦੇਮੰਦ ਹੁੰਦਾ ਹੈ।
ਜਿਨ੍ਹਾਂ ਲੋਕਾਂ ਨੂੰ ਗੰਭੀਰ ਡੈਂਡਰਫ ਹੈ, ਉਨ੍ਹਾਂ ਲਈ ਦੋ ਚਮਚ ਦਹੀਂ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਸਿਰ ਦੀ ਸਕਿਨ 'ਤੇ ਲਗਾਓ। 20 ਮਿੰਟ ਬਾਅਦ ਧੋ ਲਓ
ਵਾਲਾਂ ਦੇ ਝੜਨ ਤੋਂ ਬਚਣ ਲਈ, ਦਹੀਂ ਵਿੱਚ ਇੱਕ ਅੰਡਾ ਜਾਂ ਪੀਸਿਆ ਹੋਇਆ ਕੜੀ ਪੱਤਾ ਮਿਲਾਓ। ਇਸ ਨਾਲ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੋਣਗੀਆਂ।
ਜੇਕਰ ਤੁਹਾਡੇ ਵਾਲ ਬਹੁਤ ਸੁੱਕੇ ਹਨ, ਤਾਂ ਦਹੀਂ ਦੇ ਨਾਲ ਇੱਕ ਚੱਮਚ ਸ਼ਹਿਦ ਜਾਂ ਜੈਤੂਨ ਦਾ ਤੇਲ ਮਿਲਾਓ, ਕਿਉਂਕਿ ਦਹੀਂ ਤੁਹਾਡੇ ਵਾਲਾਂ ਨੂੰ ਮਜਬੂਤ ਕਰੇਗਾ
ਦਹੀਂ ਨੂੰ ਆਪਣੇ ਸਿਰ 'ਤੇ ਜ਼ਿਆਦਾ ਦੇਰ ਤੱਕ ਨਾ ਲਗਾਓ । 20-30 ਮਿੰਟ ਕਾਫ਼ੀ ਹਨ। ਇਸਨੂੰ ਜ਼ਿਆਦਾ ਦੇਰ ਤੱਕ ਲਗਾਉਣ ਨਾਲ ਸਾਈਨਸ ਵਾਲੇ ਲੋਕਾਂ ਨੂੰ ਜ਼ੁਕਾਮ ਹੋ ਸਕਦਾ ਹੈ।
ਦਹੀਂ ਵਿੱਚ ਥੋੜ੍ਹਾ ਜਿਹਾ ਕੈਸਟਰ ਆਇਲ ਲਗਾਉਣਾ ਵੀ ਸਕਿਨ ਲਈ ਚੰਗਾ ਹੁੰਦਾ ਹੈ।