ਬਟਾਲਾ ‘ਚ ਪ੍ਰੇਮੀ ਨਾਲ ਮਿਲ ਕੇ ਮਾਂ ਨੇ ਪੁੱਤ ਦਾ ਕੀਤਾ ਸੀ ਕਤਲ, 11 ਸਾਲ ਬਾਅਦ ਹੋਇਆ ਖੁਲਾਸਾ
Batala Murder case: ਮੰਗਲਵਾਰ ਨੂੰ ਸ੍ਰੀ ਹਰਗੋਬਿੰਦਪੁਰ ਥਾਣਾ ਪੁਲਿਸ ਮੁਲਜ਼ਮ ਦੇ ਨਿਰਦੇਸ਼ਾਂ 'ਤੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਖੋਜਕੀਪੁਰ ਪਹੁੰਚੀ, ਜਿੱਥੇ ਉਨ੍ਹਾਂ ਨੇ ਉਸ ਨੂੰ ਮਾਰਨ ਤੋਂ ਬਾਅਦ ਲਾਸ਼ ਨੂੰ ਦੱਬ ਦਿੱਤਾ ਸੀ। ਸ਼ਾਮ ਨੂੰ ਪੁਲਿਸ ਨੇ ਮ੍ਰਿਤਕ ਸੰਦੀਪ ਸਿੰਘ ਦੀਆਂ ਅਵਸ਼ੇਸ਼ਾਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ, ਦੋਵਾਂ ਮੁਲਜ਼ਮਾਂ ਨੇ ਮੀਡੀਆ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਬਟਾਲਾ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਨੇ ਆਪਣੇ ਪ੍ਰੇਮੀ ਲਈ ਆਪਣੇ 14 ਸਾਲ ਦੇ ਪੁੱਤਰ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਘਰ ਦੇ ਵਿਹੜੇ ਵਿੱਚ ਦੱਬ ਦਿੱਤਾ। ਕਾਤਲ ਮਾਂ ਨੇ 11 ਸਾਲ ਪਹਿਲਾਂ ਇਹ ਅਪਰਾਧ ਕੀਤਾ ਸੀ। ਹੁਣ ਜਦੋਂ ਔਰਤ ਫੜੀ ਗਈ ਹੈ, ਤਾਂ ਪੁਲਿਸ ਨੇ ਉਸ ਨਾਬਾਲਗ ਦੇ ਅਵਸ਼ੇਸ਼ ਵੀ ਬਰਾਮਦ ਕਰ ਲਏ ਹਨ।
11 ਸਾਲ ਪਹਿਲਾਂ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ 14 ਸਾਲ ਦੇ ਪੁੱਤਰ ਦਾ ਕਤਲ ਕਰਨ ਦੀ ਮੁਲਜ਼ਮ ਮਾਂ ਨੂੰ ਪੁਲਿਸ ਨੇ ਉਸ ਦੇ ਪ੍ਰੇਮੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਨਾਬਾਲਿਗ ਦੀ ਲਾਸ਼ ਨੂੰ ਘਰ ਦੇ ਵਿਹੜੇ ਵਿੱਚ ਦੱਬ ਦਿੱਤਾ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਦੋਵਾਂ ਨੂੰ ਸ੍ਰੀ ਹਰਗੋਬਿੰਦਪੁਰ ਦੇ ਲਾਈਟਨ ਵਾਲੇ ਚੌਕ ਤੋਂ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਰਣਜੀਤ ਕੌਰ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ।
ਮੰਗਲਵਾਰ ਨੂੰ ਸ੍ਰੀ ਹਰਗੋਬਿੰਦਪੁਰ ਥਾਣਾ ਪੁਲਿਸ ਮੁਲਜ਼ਮ ਦੇ ਨਿਰਦੇਸ਼ਾਂ ‘ਤੇ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਖੋਜਕੀਪੁਰ ਪਹੁੰਚੀ, ਜਿੱਥੇ ਉਨ੍ਹਾਂ ਨੇ ਉਸ ਨੂੰ ਮਾਰਨ ਤੋਂ ਬਾਅਦ ਲਾਸ਼ ਨੂੰ ਦੱਬ ਦਿੱਤਾ ਸੀ। ਸ਼ਾਮ ਨੂੰ ਪੁਲਿਸ ਨੇ ਮ੍ਰਿਤਕ ਸੰਦੀਪ ਸਿੰਘ ਦੀਆਂ ਅਵਸ਼ੇਸ਼ਾਂ ਬਰਾਮਦ ਕੀਤੀਆਂ। ਇਸ ਦੇ ਨਾਲ ਹੀ, ਦੋਵਾਂ ਮੁਲਜ਼ਮਾਂ ਨੇ ਮੀਡੀਆ ਦੇ ਸਾਹਮਣੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਪ੍ਰੇਮ ਸੰਬੰਧਾਂ ‘ਚ ਰੁਕਾਟਵ ਕਾਰਨ ਕੀਤੀ ਵਾਰਦਾਤ
ਮ੍ਰਿਤਕ ਸੰਦੀਪ ਦੇ ਚਾਚਾ ਹਰਜੀਤ ਸਿੰਘ ਨੇ ਦੱਸਿਆ ਕਿ ਲਗਭਗ 11 ਸਾਲ ਪਹਿਲਾਂ ਉਸ ਦਾ ਭਤੀਜਾ ਸੰਦੀਪ ਸਿੰਘ ਆਪਣੀ ਮਾਂ ਅਤੇ ਉਸੇ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਜਾਇਜ਼ ਸਬੰਧਾਂ ‘ਤੇ ਇਤਰਾਜ਼ ਕਰਦਾ ਸੀ। ਇਸ ਦੇ ਵਿਰੋਧ ਵਿੱਚ ਉਸ ਦੀ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਉਸ ਨੂੰ ਮਾਰ ਦਿੱਤਾ। ਫਿਰ ਉਸ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕੀਤਾ ਸੀ। ਇਸ ਤੋਂ ਬਾਅਦ ਦੋਵੇਂ ਫਰਾਰ ਹੋ ਗਏ। ਦੋਵਾਂ ਮੁਲਜ਼ਮਾਂ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ।
ਇਸ ਸਬੰਧੀ ਥਾਣਾ ਸ੍ਰੀ ਹਰਗੋਬਿੰਦਪੁਰ ਦੇ ਡੀਐਸਪੀ ਹਰੀਸ਼ ਬਹਿਲ ਤੇ ਐਸਐਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ 2014 ਵਿੱਚ ਥਾਣਾ ਸ੍ਰੀ ਹਰਗੋਬਿੰਦਪੁਰ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਰਣਜੀਤ ਕੌਰ ਤੇ ਸਤਨਾਮ ਸਿੰਘ ਫਰਾਰ ਸਨ। ਰਣਜੀਤ ਕੌਰ ‘ਤੇ ਆਪਣੇ ਸਾਥੀ ਸਤਨਾਮ ਸਿੰਘ ਦੀ ਮਦਦ ਨਾਲ ਆਪਣੇ ਹੀ ਪੁੱਤਰ ਸੰਦੀਪ ਸਿੰਘ ਦੀ ਹੱਤਿਆ ਕਰਨ ਦਾ ਮੁਲਜ਼ਮ ਸੀ। ਲਾਸ਼ ਨੂੰ ਘਰ ਦੇ ਵਿਹੜੇ ਵਿੱਚ ਦੱਬ ਦਿੱਤਾ ਗਿਆ ਸੀ। ਦੋਵੇਂ ਮੁਲਜ਼ਮ ਉਸ ਸਮੇਂ ਤੋਂ ਹੀ ਫਰਾਰ ਸਨ। ਦੋਵਾਂ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਸੰਦੀਪ ਸਿੰਘ ਉਨ੍ਹਾਂ ਦੇ ਰਿਸ਼ਤੇ ਵਿੱਚ ਰੁਕਾਵਟ ਸੀ। ਸੰਦੀਪ ਤੋਂ ਛੁਟਕਾਰਾ ਪਾਉਣ ਲਈ, ਉਨ੍ਹਾਂ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਵਿਹੜੇ ਵਿੱਚ ਦੱਬ ਦਿੱਤਾ ਸੀ।


