Jharkhand Love Jihad Case: ਤਨਵੀਰ ਬਣਿਆ ਯਸ਼, ਵਿਆਹ-ਧਰਮ ਬਦਲਣ ਦਾ ਬਣਾਇਆ ਦਬਾਅ, ਦ ਕੇਰਲ ਫਾਈਲਸ ਤੋਂ ਮਿਲੀ ਹਿੰਮਤ; ਮਾਡਲ ਦੇ ਗੰਭੀਰ ਦੋਸ਼
ਮਾਡਲ ਮਾਨਵੀ ਰਾਜ ਦਾ ਦੋਸ਼ ਹੈ ਕਿ ਰਾਂਚੀ ਦੇ ਰਹਿਣ ਵਾਲੇ ਤਨਵੀਰ ਅਖ਼ਤਰ ਖਾਨ ਨੇ ਆਪਣਾ ਨਾਂ ਬਦਲ ਕੇ ਉਸ ਨਾਲ ਲਵ ਜਿਹਾਦ ਕੀਤਾ। ਉਹ ਉਸ 'ਤੇ ਵਿਆਹ ਕਰਨ ਅਤੇ ਧਰਮ ਬਦਲਣ ਲਈ ਦਬਾਅ ਪਾ ਰਿਹਾ ਸੀ।

ਬਿਹਾਰ ਦੀ ਇਕ ਮਾਡਲ ਨੇ ਰਾਂਚੀ ਦੇ ਰਹਿਣ ਵਾਲੇ ਤਨਵੀਰ ਅਖ਼ਤਰ ‘ਤੇ ‘ਲਵ ਜੇਹਾਦ’ ਦਾ ਦੋਸ਼ ਲਗਾਇਆ ਹੈ। ਮਾਡਲ ਦਾ ਕਹਿਣਾ ਹੈ ਕਿ ਇਕ ਮਾਡਲਿੰਗ ਇੰਸਟੀਚਿਊਟ ਦੇ ਡਾਇਰੈਕਟਰ ਤਨਵੀਰ ਅਖਤਰ ਖਾਨ ਨੇ ਉਸ ਨੂੰ ਹਿੰਦੂ ਬਣ ਕੇ ਫਸਾਇਆ ਹੈ। ਬਿਹਾਰ ਦੇ ਭਾਗਲਪੁਰ ਦੀ ਰਹਿਣ ਵਾਲੀ ਪੀੜਤ ਮਾਨਵੀ ਰਾਜ ਨੇ ਦੋਸ਼ ਲਾਇਆ ਕਿ ਤਨਵੀਰ ਉਰਫ਼ ਯਸ਼ ਉਸ ‘ਤੇ ਧਰਮ ਪਰਿਵਰਤਨ ਲਈ ਦਬਾਅ ਪਾ ਰਿਹਾ ਸੀ। ਉਸ ਦਾ ਕਹਿਣਾ ਹੈ ਕਿ ਜਦੋਂ ਉਸ ਨੇ ਫਿਲਮ ‘ਦਿ ਕੇਰਲਾ ਫਾਈਲਸ’ ਦੇਖੀ ਤਾਂ ਉਸ ਦੇ ਅੰਦਰ ਹੌਂਸਲਾ ਵਧ ਗਿਆ ਅਤੇ ਉਸ ਨੇ ਆਪਣੇ ਨਾਲ ਹੋਏ ਅਪਰਾਧ ਦਾ ਖੁਲਾਸਾ ਕੀਤਾ।
ਮਾਡਲ ਮਾਨਵੀ ਰਾਜ ਦੇ ਦੋਸ਼ਾਂ ‘ਤੇ ਮੁੰਬਈ ਦੇ ਵਰਸੋਵਾ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ ਇਕ ਮਾਡਲ ਨੇ ਤਨਵੀਰ ਅਖਤਰ ਖਾਨ ‘ਤੇ ਬਲਾਤਕਾਰ ਦਾ ਦੋਸ਼ ਲਗਾਇਆ ਹੈ। ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਈਪੀਸੀ ਦੀ ਧਾਰਾ 376 (2) (ਐਨ), 328, 506, 504, 323 ਅਤੇ ਆਈਟੀ ਐਕਟ ਦੀ ਧਾਰਾ 67 ਦੇ ਤਹਿਤ ਵਰਸੋਵਾ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਮਾਮਲਾ ਰਾਂਚੀ ਪੁਲਿਸ ਨੂੰ ਟਰਾਂਸਫਰ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਕੀ ਕਿਹਾ ਪੀੜਤ ਮਾਡਲ ਨੇ?
ਮਾਨਵੀ ਦਾ ਕਹਿਣਾ ਹੈ ਕਿ ਉਹ (ਤਨਵੀਰ ਅਖਤਰ) ਮੇਰੇ ‘ਤੇ ਵਿਆਹ ਅਤੇ ਧਰਮ ਪਰਿਵਰਤਨ ਲਈ ਦਬਾਅ ਪਾ ਰਿਹਾ ਸੀ। ਇਹ ਸਭ ਕੁਝ 2020 ਵਿੱਚ ਸ਼ੁਰੂ ਹੋਇਆ, ਜਦੋਂ ਮੈਂ ਮਾਡਲਿੰਗ ਏਜੰਸੀ ਨਾਲ ਜੁੜੀ। ਉਹ ਅੱਗੇ ਦੱਸਦੀ ਹੈ ਕਿ ਪਹਿਲਾਂ ਤਾਂ ਉਸਨੇ ਮੈਨੂੰ ਦੱਸਿਆ ਕਿ ਉਸਦਾ ਨਾਮ ਯਸ਼ ਹੈ, ਪਰ 4 ਮਹੀਨਿਆਂ ਬਾਅਦ ਮੈਨੂੰ ਉਸਦੀ ਸੱਚਾਈ ਦਾ ਪਤਾ ਲੱਗਾ। ਮੈਨੂੰ ਪਤਾ ਲੱਗਾ ਕਿ ਉਸਦਾ ਨਾਂ ਤਨਵੀਰ ਅਖਤਰ ਹੈ।
ਪੀੜਤ ਨੇ ਅੱਗੇ ਦੱਸਿਆ ਕਿ ਉਹ ਮੇਰੀਆਂ ਤਸਵੀਰਾਂ ਮੇਰੇ ਪਰਿਵਾਰਕ ਮੈਂਬਰਾਂ ਨੂੰ ਭੇਜ ਰਿਹਾ ਹੈ ਅਤੇ ਮੇਰੀਆਂ ਸੋਸ਼ਲ ਮੀਡੀਆ ਪੋਸਟਾਂ ‘ਤੇ ਕੂਮੈਂਟ ਕਰ ਰਿਹਾ ਹੈ। ਉਸਨੇ ਮੁੰਬਈ ਵਿੱਚ ਮੈਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਜਦੋਂ ਮੈਂ ਫਿਲਮ ‘ਦਿ ਕੇਰਲਾ ਫਾਈਲਸ’ ਦੇਖੀ ਤਾਂ ਮੈਨੂੰ ਹੌਂਸਲਾ ਮਿਲਿਆ।ਮੈਨੂੰ ਫਿਲਮ ਤੋਂ ਪ੍ਰੇਰਨਾ ਅਤੇ ਹਿੰਮਤ ਮਿਲੀ, ਜਿਸ ਤੋਂ ਬਾਅਦ ਮੈਂ ਸ਼ਿਕਾਇਤ ਦਰਜ ਕਰਵਾਈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ‘ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ