ਫਿਲੌਰ ‘ਚ BR ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਾਬੂ, SFJ ਨਾਲ ਹਨ ਲਿੰਕ
Gurpatwant Singh Pannun: ਨੰਗਲ ਭੰਨਤੋੜ ਮਾਮਲੇ ਵਿੱਚ ਭਾਰਤ ਸਰਕਾਰ ਵੱਲੋਂ ਬੈਨ ਕੀਤੀ ਗਈ ਸੰਸਥਾ ਸਿੱਖ ਫੌਰ ਜਸਟਿਸ ਦਾ ਐਂਗਲ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਮਾਮਲੇ ਵਿੱਚ ਮੁਲਜ਼ਮ ਰੇਸ਼ਮ ਸਿੰਘ ਅਮਰੀਕਾ ਵਿੱਚ ਬੈਠੇ ਅੱਤਵਾਦੀ ਗੁਰਪ਼ੱਤਵੰਤ ਸਿੰਘ ਪਨੂੰ ਦੇ ਇਸ਼ਾਰਿਆਂ 'ਤੇ ਕੰਮ ਕਰ ਰਿਹਾ ਸੀ। ਦਰਅਸਲ ਖਾਲ਼ਿਸਤਾਨੀ ਦੀ ਮੰਗ ਕਰਨ ਵਾਲਾ ਗੁਰਪੱਤਵੰਤ ਸਿੰਘ ਪਨੂੰ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੌਸ਼ਿਸਾਂ ਕਰਦਾ ਰਹਿੰਦਾ ਹੈ

ਫਿਲੌਰ ਦੇ ਪਿੰਡ ਨੰਗਲ ਵਿੱਚ ਡਾ ਭੀਮ ਰਾਓ ਅੰਬੇਡਕਰ ਦੇ ਬੁੱਤ ਨਾਲ ਹੋਈ ਭੰਨ-ਤੋੜ੍ਹ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਗੁਪਤ ਸੂਚਨਾ ਦੇ ਅਧਾਰ ਤੇ ਬਰਨਾਲਾ ਦੇ ਪਿੰਡ ਹਮੀਦੀ ਦੇ ਰਹਿਣ ਵਾਲੇ ਰੇਸਮ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਫਿਲੌਰ ਨੇੜਲੇ ਪਿੰਡ ਨੰਗਲ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਬ੍ਹ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ। ਜਾਂਚ ਵਿੱਚ ਮੁਲਜ਼ਮ ਵਜੋਂ ਰੇਸਮ ਸਿੰਘ ਦੀ ਪਹਿਚਾਣ ਹੋਈ। ਜੋ ਕਿ ਘਟਨਾ ਤੋਂ ਬਾਅਦ ਫ਼ਰਾਰ ਚੱਲ ਰਿਹਾ ਸੀ।
ਸਿੱਖ ਫੌਰ ਜਸਟਿਸ ਦਾ ਐਂਗਲ
ਨੰਗਲ ਭੰਨਤੋੜ ਮਾਮਲੇ ਵਿੱਚ ਭਾਰਤ ਸਰਕਾਰ ਵੱਲੋਂ ਬੈਨ ਕੀਤੀ ਗਈ ਸੰਸਥਾ ਸਿੱਖ ਫੌਰ ਜਸਟਿਸ ਦਾ ਐਂਗਲ ਸਾਹਮਣੇ ਆਇਆ ਹੈ। ਪੁਲਿਸ ਅਨੁਸਾਰ ਮਾਮਲੇ ਵਿੱਚ ਮੁਲਜ਼ਮ ਰੇਸ਼ਮ ਸਿੰਘ ਅਮਰੀਕਾ ਵਿੱਚ ਬੈਠੇ ਅੱਤਵਾਦੀ ਗੁਰਪ਼ੱਤਵੰਤ ਸਿੰਘ ਪਨੂੰ ਦੇ ਇਸ਼ਾਰਿਆਂ ‘ਤੇ ਕੰਮ ਕਰ ਰਿਹਾ ਸੀ। ਦਰਅਸਲ ਖਾਲ਼ਿਸਤਾਨੀ ਦੀ ਮੰਗ ਕਰਨ ਵਾਲਾ ਗੁਰਪੱਤਵੰਤ ਸਿੰਘ ਪਨੂੰ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੌਸ਼ਿਸਾਂ ਕਰਦਾ ਰਹਿੰਦਾ ਹੈ ਅਤੇ ਸਮੇਂ ਸਮੇਂ ਤੇ ਉਹ ਅਜਿਹੀਆਂ ਗਤੀਵਿਧੀਆਂ ਕਰਨ ਲਈ ਪੰਜਾਬ ਦੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਵੀ ਦਿੰਦਾ ਹੈ।
ਕਈ ਮਾਮਲਿਆਂ ਵਿੱਚ ਭਗੌੜਾ ਸੀ ਰੇਸਮ
ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਮੁਲਜਮ ਤੇ ਸੰਗਰੂਰ ਅਤੇ ਕਰਨਾਲ (ਹਰਿਆਣਾ) ਵਿੱਚ UAPA ਦੇ ਤਹਿਤ ਮਾਮਲੇ ਦਰਜ ਹਨ। ਨੰਗਲ ਹੀ ਨਹੀਂ ਰੇਸਮ ਸਿੰਘ ਉੱਪਰ ਪਟਿਆਲਾ ਫਰੀਦਕੋਟ ਸਮੇਤ ਕਈ ਹੋਰ ਥਾਵਾਂ ਤੇ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦਾ ਇਲਜ਼ਾਮ ਹੈ। ਇਹਨਾਂ ਘਟਨਾਵਾਂ ਤੋਂ ਬਾਅਦ ਰੇਸ਼ਮ ਸਿੰਘ ਲਗਾਤਾਰ ਫ਼ਰਾਰ ਚਲ ਰਿਹਾ ਸੀ।
ਸੁਰਿੰਦਰ ਠੀਕਰੀਵਾਲਾ ਨਾਲ ਵੀ ਸਬੰਧ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਮੁਲਜਮ ਦਾ ਸੁਰਿੰਦਰ ਸਿੰਘ ਠੀਕਰੀਵਾਲਾ ਨਾਲ ਹੈ। ਸੁਰਿੰਦਰ ਸਿੰਘ ਠੀਕਰੀਵਾਲਾ, ਜਰਨੈਲ ਸਿੰਘ ਭਿੰਡਰਾਂਵਾਲਾ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਅਤੇ ਖਾਲਿਸਤਾਨ ਸਬੰਧੀ ਸਰਗਰਮੀਆਂ ਵਿੱਚ ਐਕਟਿਵ ਰਹਿੰਦਾ ਸੀ। ਸੁਰਿੰਦਰ ਸਿੰਘ ਉੱਪਰ ਕੌਮੀ ਸੁਰੱਖਿਆ ਐਕਟ (NSA) ਅਧੀਨ ਵੀ ਮਾਮਲੇ ਦਰਜ ਹਨ। ਉਹ ਕਈ ਵਾਰ ਜੇਲ੍ਹ ਜਾ ਚੁੱਕਿਆ ਹੈ।