ਲੁਧਿਆਣਾ ਵਿੱਚ ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਜਾਂਚ ਵਿੱਚ ਜੁਟੀ ਪੁਲਿਸ
Ludhiana Boy Shot Dead: ਲੁਧਿਆਣਾ ਵਿੱਚ ਰੋਹਿਤ ਨਾਮ ਦੇ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਕਾਰਨ ਉਸ ਦੀ ਮੌਤ ਗਈ। ਹਸਪਤਾਲ ਲੈ ਜਾਣ ਤੋਂ ਬਾਅਦ ਨੌਜਵਾਨ ਦੇ ਦੋਵੇਂ ਦੋਸਤ ਉਸ ਨੂੰ ਉੱਥੇ ਛੱਡ ਕੇ ਭੱਜ ਗਏ। ਹਾਲਾਂਕਿ, ਕੁਝ ਸਮੇਂ ਬਾਅਦ ਉਹ ਵਾਪਸ ਆਏ ਅਤੇ ਡਾਕਟਰਾਂ ਨੂੰ ਮ੍ਰਿਤਕ ਦੀ ਪਛਾਣ ਦੱਸੀ।
ਲੁਧਿਆਣਾ ਦੇ ਸ਼ਾਮ ਨਗਰ ਇਲਾਕੇ ਵਿੱਚ ਰਾਤ ਕਰੀਬ 11:30 ਵਜੇ ਇੱਕ ਨੌਜਵਾਨ ਸੜਕ ‘ਤੇ ਬੇਹੋਸ਼ ਪਿਆ ਮਿਲਿਆ। ਉਸ ਦੇ ਦੋ ਦੋਸਤ ਉਸ ਨੂੰ ਐਕਟਿਵਾ ‘ਤੇ ਸਿਵਲ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨੌਜਵਾਨ ਨੂੰ ਛਾਤੀ ਦੇ ਨੇੜੇ ਗੋਲੀ ਲੱਗੀ ਸੀ। ਜਿਸ ਕਾਰਨ ਉਸ ਦੀ ਮੌਤ ਗਈ। ਹਸਪਤਾਲ ਲੈ ਜਾਣ ਤੋਂ ਬਾਅਦ ਨੌਜਵਾਨ ਦੇ ਦੋਵੇਂ ਦੋਸਤ ਉਸ ਨੂੰ ਉੱਥੇ ਛੱਡ ਕੇ ਭੱਜ ਗਏ। ਹਾਲਾਂਕਿ, ਕੁਝ ਸਮੇਂ ਬਾਅਦ ਉਹ ਵਾਪਸ ਆਏ ਅਤੇ ਡਾਕਟਰਾਂ ਨੂੰ ਮ੍ਰਿਤਕ ਦੀ ਪਛਾਣ ਦੱਸੀ।
ਮ੍ਰਿਤਕ ਦੀ ਪਛਾਣ ਰੋਹਿਤ (25) ਵਾਸੀ ਹੈਬੋਵਾਲ ਵਜੋਂ ਹੋਈ ਹੈ। ਹਸਪਤਾਲ ਪ੍ਰਸ਼ਾਸਨ ਨੇ ਤੁਰੰਤ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੋਸਤਾਂ ਨੇ ਰੋਹਿਤ ਨੂੰ ਬੇਹੋਸ਼ ਅਤੇ ਖੂਨ ਨਾਲ ਲੱਥਪਥ ਦੇਖਿਆ
ਜਾਣਕਾਰੀ ਦਿੰਦੇ ਹੋਏ ਰੋਹਿਤ ਦੇ ਦੋਸਤ ਰੋਹਨ ਨੇ ਦੱਸਿਆ ਕਿ ਉਹ ਅਦਾਲਤ ਵਿੱਚ ਕੰਮ ਕਰਦਾ ਹੈ। ਉਹ ਅਕਸਰ ਦੇਰ ਰਾਤ ਆਪਣੇ ਦੋਸਤਾਂ ਨਾਲ ਸੈਰ ਕਰਨ ਲਈ ਬਾਹਰ ਜਾਂਦਾ ਹੈ। ਰਾਤ ਨੂੰ ਉਸ ਨੇ ਸ਼ਾਮ ਨਗਰ ਸੜਕ ਦੇ ਨੇੜੇ ਰੋਹਿਤ ਨੂੰ ਬੇਹੋਸ਼ ਅਤੇ ਖੂਨ ਨਾਲ ਲੱਥਪਥ ਪਿਆ ਦੇਖਿਆ। ਉਸ ਨੇ ਤੁਰੰਤ ਆਪਣੇ ਦੋਸਤ ਦੀ ਮਦਦ ਨਾਲ ਜ਼ਖਮੀ ਹਾਲਤ ਵਿੱਚ ਰੋਹਿਤ ਨੂੰ ਆਪਣੀ ਐਕਟਿਵਾ ‘ਤੇ ਬਿਠਾਇਆ ਅਤੇ ਸਿੱਧਾ ਸਿਵਲ ਹਸਪਤਾਲ ਲੈ ਆਇਆ।
ਰੋਹਨ ਮੁਤਾਬਕ ਉਸ ਨੇ ਰਸਤੇ ਵਿੱਚ ਰੋਹਿਤ ਨੂੰ ਕਈ ਵਾਰ ਫੋਨ ਕੀਤਾ ਅਤੇ ਪੁੱਛਿਆ ਕਿ ਉਸ ਨੂੰ ਕਿਸ ਨੇ ਗੋਲੀ ਮਾਰੀ ਹੈ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਉਹ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਗੋਲੀ ਲੱਗਣ ਨਾਲ ਮੌਤ, ਪੁਲਿਸ ਕਰ ਰਹੀ ਹੈ ਜਾਂਚ
ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੇ ਐਸਐਚਓ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਹੁਣੇ ਹੀ ਮਾਮਲੇ ਬਾਰੇ ਜਾਣਕਾਰੀ ਮਿਲੀ ਹੈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸਿਵਲ ਹਸਪਤਾਲ ਦੀ ਜਾਂਚ ਕਰਨ ਆਏ ਏਐਸਆਈ ਸੁਭਾਸ਼ ਕਟਾਰੀਆ ਨੇ ਕਿਹਾ ਕਿ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ
ਜਦੋਂ ਅਸੀਂ ਮੌਕੇ ‘ਤੇ ਪਹੁੰਚੇ ਤਾਂ ਅਸੀਂ ਦੇਖਿਆ ਕਿ ਨੌਜਵਾਨ ਦੀ ਛਾਤੀ ‘ਤੇ ਗੋਲੀ ਦਾ ਜ਼ਖ਼ਮ ਸੀ। ਮ੍ਰਿਤਕ ਨੂੰ ਹਸਪਤਾਲ ਛੱਡਣ ਵਾਲੇ ਨੌਜਵਾਨ ਨਾਲ ਗੱਲ ਕਰਕੇ ਘਟਨਾ ਵਾਲੀ ਥਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਸੇਫ਼ ਸਿਟੀ ਕੈਮਰਿਆਂ ਆਦਿ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਵੇਗੀ।


