ਲੁਧਿਆਣਾ: ਨੀਲੇ ਡਰੱਮ ਚੋਂ ਮਿਲੀ ਲਾਸ਼ ਦੀ ਗੁਥੀ ਸੁਲਝੀ, ਮਹਿਲਾ ਸਣੇ 6 ਮਲਜ਼ਮ ਕਾਬੂ
Ludhiana Two Murder Case: 36 ਘੰਟੇ ਪਹਿਲਾਂ ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਖਾਲੀ ਪਲਾਟ ਵਿੱਚ ਇੱਕ ਵਿਅਕਤੀ ਦੀ ਲਾਸ਼ ਨੀਲੇ ਰੰਗ ਦੇ ਡਰੱਮ ਵਿੱਚ ਮਿਲੀ ਸੀ। ਮ੍ਰਿਤਕ ਦੀ ਪਛਾਣ ਮਨੋਜ ਉਰਫ਼ ਰਾਜੂ ਵਜੋਂ ਹੋਈ ਹੈ। ਪੁਲਿਸ ਨੇ ਕਤਲ ਕਰਨ ਵਾਲੇ 6 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਕਿ 2 ਨੌਜਵਾਨ ਨਾਬਾਲਗ ਹਨ।

ਲੁਧਿਆਣਾ ਦੇ ਗਿਆਸਪੁਰਾ ਚੌਂਕ ਨੇੜੇ ਨੀਲੇ ਡਰੱਮ ਦੇ ਵਿੱਚ ਬਰਾਮਦ ਹੋਈ ਲਾਸ਼ ਦੇ ਮਾਮਲੇ ਨੂੰ ਪੁਲਿਸ ਨੇ 36 ਘੰਟੇ ਦੇ ਵਿੱਚ ਸੁਲਝਾ ਲਿਆ ਹੈ। ਮਾਮਲੇ ਦੇ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਮਹਿਲਾ ਅਤੇ 2 ਨਬਾਲਿਗ ਵੀ ਸ਼ਾਮਿਲ ਹਨ। ਮਾਮਲੇ ਦੇ ਵਿੱਚ ਪੁਲਿਸ ਨੇ ਖੁਲਾਸੇ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਮਨੋਜ ਚੌਧਰੀ ਵਜੋਂ ਹੋਈ ਜਦੋਂ ਕੇ ਡਿਵੀਜ਼ਨ ਨੰਬਰ 6 ਅਧੀਨ ਮਾਮਲਾ ਦਰਜ ਕੀਤਾ ਸੀ। ਕਾਤਲਾਂ ਵਿੱਚ ਊਸ਼ਾ, ਵਿਸ਼ਾਲ ਅਤੇ ਜੈਵੀਰ ਦੇ ਨਾਲ ਹੋਰ 3 ਸਾਥੀ ਸ਼ਾਮਿਲ ਸਨ।
ਜਾਣਕਾਰੀ ਸਾਂਝੀ ਕਰਦੇ ਹੋਏ ਪੁਲਿਸ ਦੇ ਸੀਨੀਅਰ ਅਫਸਰ ਨੇ ਦੱਸਿਆ ਕਿ ਇਹ ਆਪਸ ਦੇ ਵਿੱਚ ਬੈਠ ਕੇ ਪਾਰਟੀ ਕਰ ਰਹੇ ਸਨ। ਇਨ੍ਹਾਂ ਵੱਲੋਂ ਸ਼ਰਾਬ ਦਾ ਸੇਵਨ ਵੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਿਸੇ ਗੱਲ ਨੂੰ ਲੈ ਕੇ ਆਪਸ ਦੇ ਵਿੱਚ ਬਹਿਸਬਾਜ਼ੀ ਹੋ ਗਈ। ਜਿਸ ਤੋਂ ਬਾਅਦ ਮਨੋਜ ਚੌਧਰੀ ਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਲਾਸ਼ ਨੂੰ ਖੁਰਦਪੁਰਦ ਕਰਨ ਦੇ ਲਈ ਰਸੀਆ ਨਾਲ ਬੰਨ ਦਿੱਤਾ ਗਿਆ ਅਤੇ ਫਿਰ ਇੱਕ ਨੀਲੇ ਡਰੰਮ ਦੇ ਵਿੱਚ ਪਾ ਕੇ ਲਾਸ਼ ਨੂੰ ਡਰੱਮ ਵਿੱਚ ਸੁੱਟ ਦਿੱਤਾ।
ਪੁਲਿਸ ਵੱਲੋਂ ਬੜੀ ਹੀ ਡੁੰਘਾਈ ਦੇ ਨਾਲ ਜਾਂਚ ਜਾਰੀ
ਜਿਸ ਤੋਂ ਬਾਅਦ ਇਸ ਬਾਰੇ ਜਾਣਕਾਰੀ ਮਿਲੀ ਅਤੇ ਪੁਲਿਸ ਵੱਲੋਂ ਬੜੀ ਹੀ ਡੁੰਘਾਈ ਦੇ ਨਾਲ ਜਾਂਚ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਨੰਬਰ ਸੇਫ ਸਿਟੀ ਦੇ ਤਹਿਤ ਲਗਾਏ ਗਏ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਇਸ ਦੀ ਫੁਟੇਜ ਉਨ੍ਹਾਂ ਦੇ ਹੱਥ ਲੱਗੀ। ਜਿਸ ਦੇ ਅਧਾਰ ‘ਤੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਲਾਸ਼ ਨੂੰ ਟਿਕਾਣੇ ਲਾਉਣ ਦੇ ਲਈ ਇਨ੍ਹਾਂ ਵੱਲੋਂ ਇੱਕ ਈ-ਰਿਕਸ਼ਾ ਦਾ ਇਸਤੇਮਾਲ ਵੀ ਕੀਤਾ ਗਿਆ ਸੀ।
ਹਾਲਾਂਕਿ ਉਸ ਨੂੰ ਇਹ ਪਤਾ ਨਹੀਂ ਸੀ ਕਿ ਇਸ ਡਰੱਮ ਦੇ ਵਿੱਚ ਲਾਸ਼ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੇ ਉਸ ਨੂੰ ਕੋਈ ਵੇਸਟ ਸਮੱਗਰੀ ਹੋਣ ਦਾ ਹਵਾਲਾ ਦੇ ਕੇ ਪੈਸੇ ਦੇ ਕੇ ਉਸ ਨੂੰ ਡੰਪ ਤੱਕ ਲੈ ਕੇ ਗਏ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕਤਲ ਕਰਨ ਦੇ ਕਾਰਨਾਂ ਦਾ ਤਾਂ ਪਤਾ ਨਹੀਂ ਲੱਗ ਸਕਿਆ ਹੈ ਪਰ ਪੁਲਿਸ ਇਸ ਦੀ ਹੋਰ ਡੁੰਘਾਈ ਦੇ ਨਾਲ ਤਫਤੀਸ਼ ਕਰ ਰਹੀ ਹੈ।

ਲੁਧਿਆਣਾ ਦੇ ਸਲੇਮ ਟਾਬਰੀ ਵਿੱਚ ਮਹਿਲਾ ਦੀ ਮੌਤ
21 ਜੂਨ ਨੂੰ ਮਹਿਲਾ ਦਾ ਗਲਾ ਵੱਢ ਕੇ ਕਤਲ
ਲੁਧਿਆਣਾ ਵਿੱਚ ਪਿਛਲੇ 6 ਦਿਨਾਂ ਵਿੱਚ ਦੋ ਕਤਲ ਦੇ ਮਾਮਲੇ ਸਾਹਮਣੇ ਆਏ ਹਨ। ਇੱਕ ਹੋਰ ਮਾਮਲੇ ਵਿੱਚ ਇੱਕ ਔਰਤ ਦਾ ਕਤਲ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ 21 ਜੂਨ ਨੂੰ ਲੁਧਿਆਣਾ ਦੀ ਸਲੇਮ ਟਾਬਰੀ ਇਲਾਕੇ ਦੇ ਨਿਊ ਕਰਤਾਰ ਨਗਰ, ਮਹਾਜਨ ਵੇਕਰੀ ਵਾਲੀ ਗਲੀ ਦੀ ਸੋਨਮ ਜੈਨ ਉਰਫ਼ ਬੇਬੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਦੁਪਹਿਰ ਨੂੰ ਸੋਨਮ ਦਾ ਪਤੀ ਸੁਰਿੰਦਰ ਦੁਪਹਿਰ ਨੂੰ ਜਦੋਂ ਘਰ ਪਹੁੰਚਿਆ ਤਾਂ ਕਤਲ ਦਾ ਖੁਲਾਸਾ ਹੋਇਆ।
ਇਹ ਵੀ ਪੜ੍ਹੋ