ਲੁਧਿਆਣਾ ਪੁਲਿਸ ਨੇ ਪੈਟਰੋਲ ਬੰਬ ਸੁੱਟਣ ਵਾਲੇ ਮੁਲਜ਼ਮ ਨੂੰ ਕੀਤਾ ਕਾਬੂ, ਵਾਰਦਾਤ ਤੋਂ ਪਹਿਲਾਂ ਕੀਤੀ ਸੀ ਰੇਕੀ, ਨਵਾਂ ਸ਼ਹਿਰ ਤੋਂ ਹੋਈ ਹੈ ਗਿਰਫਤਾਰੀ
Ludhiana News: ਬੀਤੀ ਦਿਨ ਸ਼ਹਿਰ ਵਿੱਚ ਕਈ ਸ਼ਿਵ ਸੈਨਾ ਦੇ ਲੀਡਰਾਂ ਦੇ ਘਰ ਉੱਪਰ ਹਮਲੇ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ। ਹੁਣ ਪੁਲਿਸ ਨੇ ਮੁਲਜ਼ਮਾਂ ਨੂੰ ਫੜ ਲੈਣ ਦਾ ਦਾਅਵਾ ਕੀਤਾ ਹੈ। ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਮੁਲਜ਼ਮਾਂ ਨੇ ਘਰਾਂ ਦੀ ਰੇਕੀ ਕੀਤੀ ਸੀ।
ਲੁਧਿਆਣਾ ਪੁਲਿਸ ਨੇ ਪੈਟਰੋਲ ਬੰਬ ਸੁੱਟਣ ਵਾਲੇ ਮੁਲਜ਼ਮ ਨੂੰ ਕੀਤਾ ਕਾਬੂ, ਵਾਰਦਾਤ ਤੋਂ ਪਹਿਲਾਂ ਕੀਤੀ ਸੀ ਰੇਕੀ
ਲੁਧਿਆਣਾ ਵਿੱਚ ਪਿਛਲੇ ਕੁੱਝ ਦਿਨਾਂ ਵਿੱਚ ਸ਼ਿਵ ਸੈਨਾ ਆਗੂਆਂ ਦੇ ਘਰਾਂ ਉੱਤੇ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਫੜ ਲਿਆ ਹੈ। ਹਾਲਾਂਕਿ ਲੁਧਿਆਣਾ ਪੁਲਿਸ ਕਮਿਸ਼ਨਰ ਇਸ ਸਬੰਧੀ ਜਾਣਕਾਰੀ ਦੇਣਗੇ। ਪਰ ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਘਟਨਾ ਤੋਂ ਪਹਿਲਾਂ ਮੁਲਜ਼ਮਾਂ ਨੇ ਘਰਾਂ ਦੀ ਰੇਕੀ ਕੀਤੀ ਸੀ।
ਪੈਟਰੋਲ ਬੰਬ ਸੁੱਟ ਕੇ ਭੱਜਣ ਵਾਲੇ ਬਾਈਕ ਸਵਾਰ ਵੀ ਸੇਫ ਸਿਟੀ ਕੈਮਰਿਆਂ ‘ਚ ਕੈਦ ਹੋ ਗਏ। ਬਾਈਕ ਦੀ ਦਿੱਖ ਅਤੇ ਨੰਬਰ ਪਲੇਟ ਦੀ ਮਦਦ ਨਾਲ ਪੁਲਿਸ ਨੇ ਨਵਾਂ ਸ਼ਹਿਰ ਨੇੜਿਓਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਲੁਧਿਆਣਾ ‘ਚ ਸ਼ਿਵ ਸੈਨਾ ਦੇ ਦੋ ਨੇਤਾਵਾਂ ‘ਤੇ ਹਮਲਾ ਹੋਇਆ ਹੈ। ਦੋਵਾਂ ਮਾਮਲਿਆਂ ਵਿੱਚ ਮੁਲਜ਼ਮ ਵੱਖ-ਵੱਖ ਹੈ। ਇਹ ਅਪਰਾਧੀ ਜ਼ਿਆਦਾਤਰ ਚੋਰੀ, ਡਕੈਤੀ ਆਦਿ ਜੁਰਮ ਕਰਦੇ ਹਨ।
ਇਨ੍ਹਾਂ ਲੋਕਾਂ ਦੇ ਪਿੱਛੇ ਕਿਸ ਦਾ ਹੱਥ ਹੈ, ਇਸ ਦਾ ਖੁਲਾਸਾ ਪੁਲਿਸ ਦੀ ਪੁੱਛਗਿੱਛ ਦੌਰਾਨ ਹੋਵੇਗਾ। ਇਨ੍ਹਾਂ ਘਟਨਾਵਾਂ ਤੋਂ ਬਾਅਦ ਪਾਕਿਸਤਾਨ ‘ਚ ਲੁਕੇ ਅੱਤਵਾਦੀ ਰਣਜੀਤ ਸਿੰਘ ਉਰਫ਼ ਰਣਜੀਤ ਨੀਟਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ।


