ਲੁਧਿਆਣਾ ‘ਚ ਢਾਬੇ ‘ਤੇ ਹੋਇਆ ਹੰਗਾਮਾ, ਪਾਣੀ ਦੀਆਂ ਬੋਤਲਾਂ ਨੂੰ ਲੈਕੇ ਬਦਮਾਸ਼ਾਂ ਨੇ ਮੁਲਾਜ਼ਮਾਂ ਨਾਲ ਕੀਤੀ ਕੁੱਟਮਾਰ
ਢਾਬਾ ਬੰਦ ਹੋਣ ਕਾਰਨ ਮੁਲਾਜ਼ਮਾਂ ਨੇ ਸ਼ਰਾਰਤੀ ਅਨਸਰਾਂ ਨੂੰ ਪਾਣੀ ਦੀਆਂ ਬੋਤਲਾਂ ਦੇਣ ਤੋਂ ਇਨਕਾਰ ਕਰ ਦਿੱਤਾ। ਜਿਸ ਦੇ ਕਰਮਚਾਰੀ ਸਾਗਰ ਅਤੇ ਆਨੰਦ ਨਾਲ ਬਦਸਲੂਕੀ ਕੀਤੀ ਗਈ। ਮਾਮਲਾ ਇੰਨਾ ਵੱਧ ਗਿਆ ਕਿ ਮੁਲਜ਼ਮਾਂ ਨੇ ਦੋਹਾਂ 'ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਹਮਲਾ ਕਰ ਰਹੇ ਨੌਜਵਾਨ
ਲੁਧਿਆਣਾ ਦੇ ਮਸ਼ਹੂਰ ਇੱਕ ਢਾਬੇ ‘ਤੇ ਕੁਝ ਨੌਜਵਾਨਾਂ ਨੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਢਾਬੇ ਦੇ ਦੋ ਮੁਲਾਜ਼ਮ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦਰਅਸਲ ਢਾਬਾ ਬੰਦ ਹੋਣ ਕਾਰਨ ਮੁਲਾਜ਼ਮਾਂ ਨੇ ਕੁਝ ਲੋਕਾਂ ਨੂੰ ਪਾਣੀ ਦੀਆਂ ਬੋਤਲਾਂ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਗੁੱਸੇ ‘ਚ ਆਏ ਬਦਮਾਸ਼ਾਂ ਨੇ ਮੁਲਾਜ਼ਮਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ ਕੁੱਟਮਾਰ ਕੀਤੀ। ਇਲਜ਼ਾਮ ਹੈ ਕਿ ਮੁਲਜ਼ਮਾਂ ਨੇ ਉਨ੍ਹਾਂ ‘ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ।
ਦੋਵਾਂ ਮੁਲਾਜ਼ਮਾਂ ਨੂੰ 40 ਤੋਂ ਜ਼ਿਆਦਾ ਟਾਂਕੇ ਲੱਗੇ ਹਨ। ਜ਼ਖਮੀ ਮੁਲਾਜ਼ਮਾਂ ਦੀ ਪਛਾਣ ਸਾਗਰ ਅਤੇ ਆਨੰਦ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਢਾਬਾ ਮਾਲਕ ਨਿਤਿਸ਼ ਨੇ ਦੱਸਿਆ ਕਿ ਇਹ ਘਟਨਾ 9 ਜੁਲਾਈ ਦੀ ਅੱਧੀ ਰਾਤ 12 ਤੋਂ ਬਾਅਦ ਵਾਪਰੀ। ਉਸਦਾ ਢਾਬਾ ਓਰੀਐਂਟ ਸਿਨੇਮਾ ਦੇ ਕੋਲ ਸਥਿਤ ਹੈ। ਇਹ ਘਟਨਾ ਢਾਬੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਨਿਤੀਸ਼ ਨੇ ਦੱਸਿਆ ਕਿ ਰਾਤ ਕਰੀਬ 11:45 ਵਜੇ 8 ਤੋਂ 9 ਵਿਅਕਤੀ ਉਸ ਦੇ ਢਾਬੇ ‘ਤੇ ਆਏ ਅਤੇ ਪਾਣੀ ਦੀਆਂ ਬੋਤਲਾਂ ਮੰਗਣ ਲੱਗੇ।


