ਗੱਲਾਂ ‘ਚ ਭਰਮਾ ਗੁਆਂਢੀ ਨੇ ਕੀਤਾ 9 ਸਾਲਾਂ ਬੱਚੀ ਨਾਲ ਰੇਪ, ਲੁਧਿਆਣਾ ‘ਚ ਮਾਮਲਾ ਦਰਜ
ਦਰਦ ਨਾਲ ਕੁਰਲਾਉਂਦੀ ਪੀੜਤ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਸਭ ਕੁਝ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲਾਡੋਵਾਲ ਪੁਲਿਸ ਸਟੇਸ਼ਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ ਤੇ ਮੁਲਜ਼ਮ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ।
ਲੁਧਿਆਣਾ ‘ਚ ਇਨਸਾਨਿਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 9 ਸਾਲ ਦੀ ਬੱਚੀ ਨਾਲ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ ਹੈ। ਮੁਲਜ਼ਮ ਦੇ ਲੜਕੀ ਨਾਲ ਅਨੈਤਿਕ ਸਬੰਧ ਬਣਾਏ। ਮੁਲਜ਼ਮ ਨੇ ਉਸ ਨੂੰ ਦੁਕਾਨ ਤੋਂ ਕੁਝ ਸਾਮਾਨ ਲਿਆਉਣ ਦੇ ਬਹਾਨੇ ਰਸੋਈ ਵਿੱਚ ਬੁਲਾਇਆ ਸੀ। ਰਸੋਈ ਵਿੱਚ, ਮੁਲਜ਼ਮ ਨੇ ਲੜਕੀ ਦੀ ਬਾਂਹ ਫੜ ਲਈ ਅਤੇ ਉਸ ਨੂੰ ਧਮਕੀ ਦਿੱਤੀ।ਮੁਲਜ਼ਮ ਨੇ ਡਰੀ ਹੋਈ ਲੜਕੀ ਨਾਲ ਬਲਾਤਕਾਰ ਕੀਤਾ।
ਦਰਦ ਨਾਲ ਕੁਰਲਾਉਂਦੀ ਪੀੜਤ ਘਰ ਪਹੁੰਚੀ ਅਤੇ ਆਪਣੇ ਪਰਿਵਾਰ ਨੂੰ ਸਭ ਕੁਝ ਦੱਸਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲਾਡੋਵਾਲ ਪੁਲਿਸ ਸਟੇਸ਼ਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ ਤੇ ਮੁਲਜ਼ਮ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ।
ਲੜਕੀ ਨੂੰ ਗੱਲਾਂ ‘ਚ ਭਰਮਾ ਕੀਤੀ ਵਾਰਦਾਤ
ਜਾਣਕਾਰੀ ਅਨੁਸਾਰ, ਮੁਲਜ਼ਮ ਦੇ ਪਹਿਲਾਂ ਗੁਆਂਢੀ ਦੀ ਧੀ ਨਾਲ ਮੇਲ-ਜੋਲ ਰੱਖਦਾ ਸੀ। ਮੁਲਜ਼ਮ ਲੜਕੀ ਨੂੰ ਗੱਲਾਂ ਵਿੱਚ ਉਲਝਾ ਕੇ ਆਪਣੇ ਘਰ ਲੈ ਗਿਆ। ਉੱਥੇ, ਉਸ ਨੇ ਉਸ ਨੂੰ ਗੁਆਂਢੀ ਦੀ ਦੁਕਾਨ ਤੋਂ ਭੁਜੀਆ ਦਾ ਪੈਕੇਟ ਲਿਆਉਣ ਲਈ ਕਿਹਾ ਸੀ। ਜਦੋਂ ਲੜਕੀ ਭੁਜੀਆ ਲੈ ਕੇ ਆਈ, ਮੁਲਜ਼ਮ ਨੇ ਉਸ ਨੂੰ ਰਸੋਈ ਵਿੱਚ ਬੁਲਾਇਆ। ਜਿਵੇਂ ਹੀ ਲੜਕੀ ਰਸੋਈ ਵਿੱਚ ਗਈ, ਮੁਲਜ਼ਮ ਨੇ ਉਸ ਦੀ ਬਾਂਹ ਫੜ ਲਈ ਤੇ ਉਸ ਨੂੰ ਧਮਕੀ ਦਿੱਤੀ ਤੇ ਉਸਦੇ ਨਾਲ ਬਲਾਤਕਾਰ ਕੀਤਾ।
ਜਦੋਂ ਲੜਕੀ ਦੀ ਹਾਲਤ ਵਿਗੜ ਗਈ ਤਾਂ ਉਸ ਨੇ ਆਪਣੇ ਪਰਿਵਾਰ ਨੂੰ ਸਾਰੀ ਘਟਨਾ ਦੱਸੀ। ਇਸ ਤੋਂ ਬਾਅਦ ਪਰਿਵਾਰ ਨੇ ਪਿੰਡ ਦੇ ਪਤਵੰਤਿਆਂ ਨੂੰ ਨਾਲ ਲੈ ਕੇ ਲੜਕੀ ਦਾ ਡਾਕਟਰੀ ਮੁਆਇਨਾ ਕਰਵਾਇਆ। ਮੁਆਇਨੇ ਤੋਂ ਬਾਅਦ ਮੁਲਜ਼ਮ ਵਿਰੁੱਧ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਗਈ। SHO ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਮੁਲਜ਼ਮ ਵਿਰੁੱਧ ਧਾਰਾ 318(4), 61BNS ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਗ੍ਰਿਫ਼ਤਾਰ ਵੀ ਕਰ ਲਿਆ ਹੈ।