ਲੁਧਿਆਣਾ ‘ਚ ਪਤਨੀ ਦਾ ਕਤਲ ਕਰ ਫਰਾਰ ਪਤੀ UP ਤੋਂ ਕਾਬੂ, ਮੁਲਜ਼ਮ ਨੇ ਕਬੂਲ ਕੀਤਾ ਜੁਰਮ
Ludhiana Women Murder Case: ਮੁਲਜ਼ਮ ਨੇ ਕਬੂਲ ਕੀਤਾ ਕਿ ਜਦੋਂ ਪਤਨੀ ਨੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਗੱਲ ਕਰਨਾ ਬੰਦ ਨਹੀਂ ਕੀਤਾ, ਤਾਂ ਉਸਨੇ ਗੁੱਸੇ ਵਿੱਚ ਆ ਕੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।

ਫਤਿਹਗੰਜ ਇਲਾਕੇ ਦੇ ਇੱਕ ਘਰ ਵਿੱਚੋਂ 10 ਜੂਨ ਨੂੰ 20 ਸਾਲਾ ਲੜਕੀ, ਰਾਧਿਕਾ ਦੀ ਸੜੀ ਹੋਈ ਲਾਸ਼ ਬਰਾਮਦ ਹੋਈ। ਮਾਮਲੇ ਦੀ ਜਾਂਚ ਦੌਰਾਨ ਸੀਸੀਟੀਵੀ ਫੁਟੇਜ ਵਿੱਚ ਉਸ ਦਾ ਪਤੀ ਫਰਾਰ ਦਿਖਾਇਆ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਸੁਸ਼ੀਲ ਨੂੰ ਉੱਤਰ ਪ੍ਰਦੇਸ਼ ਦੇ ਗੋਂਡਾ ਤੋਂ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰੀ ਤੋਂ ਬਾਅਦ ਸੁਸ਼ੀਲ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਲਗਭਗ 4 ਮਹੀਨੇ ਪਹਿਲਾਂ ਇੱਕ ਮੰਦਰ ਵਿੱਚ ਲੜਕੀ ਨਾਲ ਵਿਆਹ ਕੀਤਾ ਸੀ। ਪਰ ਵਿਆਹ ਤੋਂ ਬਾਅਦ, ਲੜਕੀ ਆਪਣੇ ਪਹਲੇ ਵਾਲੇ ਪਤੀ ਰਾਹੁਲ ਅਤੇ ਇੱਕ ਹੋਰ ਆਦਮੀ ਨਾਲ ਲਗਾਤਾਰ ਸੰਪਰਕ ਵਿੱਚ ਰਹੀ, ਜਿਸ ਕਾਰਨ ਦੋਵਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸਨ।
ਮੁਲਜ਼ਮ ਨੇ ਕਬੂਲ ਕੀਤਾ ਕਿ ਜਦੋਂ ਪਤਨੀ ਨੇ ਵਾਰ-ਵਾਰ ਇਨਕਾਰ ਕਰਨ ਦੇ ਬਾਵਜੂਦ ਉਨ੍ਹਾਂ ਨਾਲ ਗੱਲ ਕਰਨਾ ਬੰਦ ਨਹੀਂ ਕੀਤਾ, ਤਾਂ ਉਸਨੇ ਗੁੱਸੇ ਵਿੱਚ ਆ ਕੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।
10 ਜੂਨ ਨੂੰ ਹੋਇਆ ਸੀ ਕਤਲ
ਥਾਣਾ ਡਿਵੀਜ਼ਨ ਨੰਬਰ 3 ਦੇ ਇੰਸਪੈਕਟਰ ਆਦਿਤਿਆ ਸ਼ਰਮਾ ਨੇ ਕਿਹਾ ਕਿ ਸੁਸ਼ੀਲ ਕੁਮਾਰ ਨੇ ਮੰਨਿਆ ਕਿ ਉਹ ਰਾਧਿਕਾ ਦੀ ਰਾਹੁਲ ਅਤੇ ਇੱਕ ਹੋਰ ਆਦਮੀ ਨਾਲ ਚੱਲ ਰਹੀ ਗੱਲਬਾਤ ਤੋਂ ਨਾਰਾਜ਼ ਸੀ। ਉਸ ਨੇ ਪਤਨੀ ਦੀ ਭੈਣ ਨਾਲ ਵੀ ਸੰਪਰਕ ਕੀਤਾ ਤੇ ਉਸ ਨੂੰ ਦਖਲ ਦੇਣ ਲਈ ਕਿਹਾ, ਪਰ ਝਗੜਾ ਵਧਦਾ ਗਿਆ।
ਕਤਲ ਤੋਂ ਬਾਅਦ ਲਾਸ਼ 10 ਜੂਨ ਨੂੰ ਮਿਲੀ ਸੀ ਜਦੋਂ ਗੁਆਂਢੀਆਂ ਨੇ ਕਮਰੇ ਵਿੱਚੋਂ ਬਦਬੂ ਆਉਣ ਦੀ ਸ਼ਿਕਾਇਤ ਕੀਤੀ ਸੀ। ਘਰ ਬਾਹਰੋਂ ਬੰਦ ਸੀ, ਜਿਸ ਤੋਂ ਬਾਅਦ ਮਕਾਨ ਮਾਲਕਣ ਗੁਰਵਿੰਦਰ ਕੌਰ ਤੇ ਮ੍ਰਿਤਕਾ ਦੇ ਭਰਾ ਸ਼ਿਵ ਨੇ ਦਰਵਾਜ਼ਾ ਤੋੜਿਆ। ਔਰਤ ਦੀ ਲਾਸ਼ ਕੱਪੜਿਆਂ ਦੇ ਢੇਰ ਹੇਠ ਫਰਸ਼ ‘ਤੇ ਲੁਕੀ ਹੋਈ ਮਿਲੀ।
ਇਹ ਵੀ ਪੜ੍ਹੋ
ਪੁਲਿਸ ਨੇ ਦੱਸਿਆ ਕਿ ਹਾਲ ਹੀ ਵਿੱਚ ਇਸੇ ਮੁੱਦੇ ‘ਤੇ ਜੋੜੇ ਦਾ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਸੁਸ਼ੀਲ ਲੁਧਿਆਣਾ ਛੱਡ ਕੇ ਮੁੰਬਈ ਚਲਾ ਗਿਆ। ਲੋਕਾਂ ਅਨੁਸਾਰ ਪਤਨੀ ਉਸ ਦਾ ਪਿੱਛਾ ਮੁੰਬਈ ਤੱਕ ਕਰਦੀ ਰਹੀ ਤੇ ਉਸ ਨੂੰ ਵਾਪਸ ਆਉਣ ਲਈ ਮਨਾ ਲਿਆ।
ਸੁਸ਼ੀਲ ਕੁਮਾਰ ਨੇ ਪਤਨੀ ਦੇ ਕਤਲ ਤੋਂ ਚਾਰ ਮਹੀਨੇ ਪਹਿਲਾਂ ਹੀ ਉਸ ਨਾਲ ਰਹਿਣਾ ਸ਼ੁਰੂ ਕੀਤਾ ਸੀ। ਮ੍ਰਿਤਕਾ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਸੁਸ਼ੀਲ ਦਾ ਵਿਆਹ ਚਾਰ ਮਹੀਨੇ ਪਹਿਲਾਂ ਇੱਕ ਮੰਦਰ ਵਿੱਚ ਹੋਇਆ ਸੀ। ਉਹ ਉਸ ਦੇ ਕਤਲ ਤੋਂ ਚਾਰ ਦਿਨ ਪਹਿਲਾਂ ਫਤਿਹਗੰਜ ਇਲਾਕੇ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿਣ ਚਲੇ ਗਏ ਸਨ।