ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪ੍ਰੇਮੀ ਦੀ ਭਾਲ ‘ਚ ਕੈਨੇਡਾ ਤੋਂ ਅੰਮ੍ਰਿਤਸਰ ਆਈ ਲੜਕੀ, ਬੋਲੀ- ਇੱਥੇ ਕਰਵਾ ਰਿਹਾ ਕਿਸੇ ਹੋਰ ਨਾਲ ਵਿਆਹ

Canada Girl in Amritsar: ਕੈਨੇਡਾ ਦੇ ਵਿਨੀਪੈਗ ਦੀ ਰਹਿਣ ਵਾਲੀ ਕੁੜੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪਿਛਲੇ ਕਰੀਬ ਸਾਢੇ ਤਿੰਨ ਸਾਲ ਤੋਂ ਕੈਨੇਡਾ ਰਹਿੰਦੀ ਹੈ। ਉਸ ਨੇ ਪਿੰਡ ਸੂਰੋਂ ਪੱਡਾ ਦੇ ਨੌਜਵਾਨ ਖੁਸਵੀਰ ਸਿੰਘ ਪੱਡਾ ਪੁੱਤਰ ਪ੍ਰੇਮ ਸਿੰਘ ਜੋ ਕਿ ਕੈਨੇਡਾ ਵਿਚ ਹੀ ਉਸ ਨਾਲ ਰਹਿੰਦਾ ਸੀ। ਉਸ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕਿ ਸਬੰਧ ਬਣਾਏ ਅਤੇ ਉੱਥੇ ਬਿਜ਼ਨਸ ਵੀ ਸਾਂਝਾ ਕੀਤਾ ਸੀ।

ਪ੍ਰੇਮੀ ਦੀ ਭਾਲ ‘ਚ ਕੈਨੇਡਾ ਤੋਂ ਅੰਮ੍ਰਿਤਸਰ ਆਈ ਲੜਕੀ, ਬੋਲੀ- ਇੱਥੇ ਕਰਵਾ ਰਿਹਾ ਕਿਸੇ ਹੋਰ ਨਾਲ ਵਿਆਹ
Follow Us
lalit-sharma
| Updated On: 01 Feb 2025 10:16 AM
Canada Girl in Amritsar: ਪਿੰਡ ਸੂਰੋ ਪੱਡਾ ਦੇ ਨੌਜਵਾਨ ਨੇ ਕੈਨੇਡਾ ਦੀ ਐਨਆਰਆਈ ਲੜਕੀ ਨਾਲ ਵਿਆਹ ਦਾ ਝਾਂਸਾ ਦੇ ਕਿ ਜਿਨਸੀ ਸੋਸਣ ਕਰਨ ਅਤੇ ਪੈਸੇ ਹੜੱਪਣ ਦੇ ਇਲਜ਼ਾਮ ਲੱਗੇ ਹਨ। ਇਸ ਸਬੰਧੀ ਪੁਲੀਸ ਥਾਣਾ ਮਹਿਤਾ ‘ਚ ਲਿਖਤੀ ਸ਼ਿਕਾਇਤ ਕੀਤੀ ਹੈ। ਪੀੜਤ ਲੜਕੀ ਨੇ ਪੁਲੀਸ ਥਾਣਾ ਮਹਿਤਾ ਦੇ ਮੁਖੀ ਤਰਫੋਂ ਕੋਈ ਕਾਰਵਾਈ ਨਾ ਕਰਨ ‘ਤੇ ਨਿਰਾਸਾ ਪ੍ਰਗਟ ਕੀਤੀ ਹੈ।
ਕੈਨੇਡਾ ਦੇ ਵਿਨੀਪੈਗ ਦੀ ਰਹਿਣ ਵਾਲੀ ਕੁੜੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਪਿਛਲੇ ਕਰੀਬ ਸਾਢੇ ਤਿੰਨ ਸਾਲ ਤੋਂ ਕੈਨੇਡਾ ਰਹਿੰਦੀ ਹੈ। ਉਸ ਨੇ ਪਿੰਡ ਸੂਰੋਂ ਪੱਡਾ ਦੇ ਨੌਜਵਾਨ ਖੁਸਵੀਰ ਸਿੰਘ ਪੱਡਾ ਪੁੱਤਰ ਪ੍ਰੇਮ ਸਿੰਘ ਜੋ ਕਿ ਕੈਨੇਡਾ ਵਿਚ ਹੀ ਉਸ ਨਾਲ ਰਹਿੰਦਾ ਸੀ। ਉਸ ਨੌਜਵਾਨ ਨੇ ਉਸ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕਿ ਸਬੰਧ ਬਣਾਏ ਅਤੇ ਉੱਥੇ ਬਿਜ਼ਨਸ ਵੀ ਸਾਂਝਾ ਕੀਤਾ ਸੀ। ਸਾਲ 2023 ‘ਚ ਉਹ ਇਕੱਠੇ ਇੱਕ ਹੀ ਘਰ ‘ਚ ਰਹਿੰਦੇ ਰਹੇ ਸਨ।
ਕੁੜੀ ਨੇ ਇਲਜ਼ਾਮ ਲਗਾਇਆ ਹੈ ਕਿ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਕੇ ਵਿਆਹ ਕਰਵਾਉਣ ਲਈ ਵਾਅਦਾ ਕੀਤਾ ਸੀ। ਉਹ ਕਹਿੰਦਾ ਸੀ ਕਿ ਉਸ ਦੀ ਪੀਆਰ ਹੋਣ ਉਪਰੰਤ ਵਿਆਹ ਕਰ ਲਵਾਂਗੇ। ਸਾਡੇ ਦੋ ਬਿਜ਼ਨੈੱਸ ਵੀ ਸਾਂਝੇ ਸਨ। ਉਕਤ ਨੌਜਵਾਨ ਪਿਛਲੇ ਮਹੀਨੇ ਪੰਜਾਬ ਆਪਣੇ ਘਰ ਆ ਗਿਆ।
ਲੜਕੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਨੇ ਇੱਥੇ ਵਿਆਹ ਕਰਵਾਉਣ ਲਈ ਤਾਰੀਖ਼ ਵੀ ਤੈਅ ਕਰ ਲਈ ਸੀ। ਜਿਸ ਦਾ ਉਸ ਨੂੰ ਪਤਾ ਲੱਗਣ ਤੇ ਉਸ ਨੇ ਪਹਿਲਾ ਆਪਣੇ ਪਰਿਵਾਰਕ ਮੈਂਬਰਾਂ ਰਾਹੀ ਇਸ ਪਰਿਵਾਰ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਨ੍ਹਾਂ ਦੇ ਘਰ ਤਾਲੇ ਲੱਗੇ ਹੋਏ ਸਨ। ਇਸ ਕਾਰਨ ਕੋਈ ਸੰਪਰਕ ਨਹੀਂ ਹੋ ਸਕਿਆ ਸੀ।
ਇਸ ਤੋਂ ਬਾਅਦ ਇਸ ਦੇ ਪਿਤਾ ਪ੍ਰੇਮ ਸਿੰਘ ਨੇ ਮੇਰੇ ਪਰਿਵਾਰ ਨਾਲ ਬਿਆਸ ਸਟੇਸ਼ਨ ‘ਤੇ ਮਿਲਣ ਉਪਰੰਤ ਜਵਾਬ ਦੇ ਦਿੱਤਾ ਕਿ ਉਹ ਦੂਸਰੀ ਜਾਤੀ ਵਿਚ ਸਾਦੀ ਨਹੀਂ ਕਰਵਾ ਸਕਦੇ। ਦੂਜੇ ਪਾਸੇ ਨੌਜਵਾਨ ਦੇ ਵਿਆਹ ਦੀ ਤਾਰੀਖ਼ ਤੈਅ ਹੋਣ ਕਾਰਨ ਉਨ੍ਹਾਂ ਐੱਸਐੱਸਪੀ ਅੰਮ੍ਰਿਤਸਰ ਦਿਹਾਤੀ ਨੂੰ ਲਿਖਤੀ ਸ਼ਿਕਾਇਤ ਕੀਤੀ। ਇਸ ‘ਤੇ ਪੁਲਿਸ ਥਾਣਾ ਮਹਿਤਾ ਦੇ ਮੁਖੀ ਨੂੰ ਦੋਵਾਂ ਪਰਿਵਾਰਾਂ ਨੂੰ ਆਪਸ ‘ਚ ਸਹਿਮਤੀ ਕਰਨ ਲਈ ਕਿਹਾ ਸੀ, ਪਰ ਪੁਲਿਸ ਥਾਣਾ ਮਹਿਤਾ ਦੇ ਮੁਖੀ ਵੱਲੋਂ ਇਕ ਪਾਸੜ ਕਾਰਵਾਈ ਕਰਕੇ ਨੌਜਵਾਨ ਦੀ ਸਹਾਇਤਾ ਕੀਤੀ ਜਾ ਰਹੀ ਹੈ।

ਲੜਕੀ ਨੇ ਜਤਾਇਆ ਸ਼ੱਕ

ਲੜਕੀ ਨੇ ਸ਼ੱਕ ਪ੍ਰਗਟ ਕੀਤਾ ਕਿ ਉਕਤ ਨੌਜਵਾਨ ਨੂੰ ਵਿਦੇਸ਼ ਭਜਾਉਣ ਦੀ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ। ਇਸ ਸਬੰਧ ‘ਚ ਅੱਜ ਦੁਬਾਰਾ ਐੱਸਐੱਸਪੀ ਦੇ ਪੇਸ਼ ਹੋ ਕੇ ਸਾਰਾ ਮਾਮਲਾ ਦੱਸਿਆ ਗਿਆ ਹੈ।
ਇਸ ਸਬੰਧੀ ਪੁਲਿਸ ਥਾਣਾ ਮਹਿਤਾ ਦੇ ਇੰਚਾਰਜ ਅਜੈਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੀ ਰਿਪੋਰਟ ਤਿਆਰ ਕਰਕੇ ਡੀਏ ਲੀਗਲ ਨੂੰ ਭੇਜ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਜੋ ਵੀ ਹੁਕਮ ਮਿਲਣਗੇ ਉਸ ਉਪਰੰਤ ਕਾਰਵਾਈ ਕੀਤੀ ਜਾਵੇਗੀ।
ਕੁੜੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ- ਸ਼ਾਇਦ ਦਰਦ ਨਹੀਂ ਸਮਝ ਸਕੇ
ਕੁੜੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ-  ਸ਼ਾਇਦ ਦਰਦ ਨਹੀਂ ਸਮਝ ਸਕੇ...
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ...
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ, ਜਾਣੋ ਕੀ ਹੈ ਪੂਰੀ ਰਣਨੀਤੀ?
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ, ਜਾਣੋ ਕੀ ਹੈ ਪੂਰੀ ਰਣਨੀਤੀ?...
ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਦੀ ਕਾਰਵਾਈ
ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਦੀ ਕਾਰਵਾਈ...
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਮਚਾਈ ਅਜਿਹੀ ਤਬਾਹੀ, ਤਸਵੀਰਾਂ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ
ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਨੇ ਮਚਾਈ ਅਜਿਹੀ ਤਬਾਹੀ, ਤਸਵੀਰਾਂ ਦੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ...
ਭੁਪੇਸ਼ ਬਘੇਲ ਨੂੰ ਸੌਂਪੀ ਗਈ ਪੰਜਾਬ ਦੀ ਕਮਾਨ, ਕੀ ਉਹ 2027 ਵਿੱਚ ਕਾਂਗਰਸ ਦੀ ਜਿੱਤ ਦੀ ਸਕ੍ਰਿਪਟ ਲਿਖਣਗੇ?
ਭੁਪੇਸ਼ ਬਘੇਲ ਨੂੰ ਸੌਂਪੀ ਗਈ ਪੰਜਾਬ ਦੀ ਕਮਾਨ, ਕੀ ਉਹ 2027 ਵਿੱਚ ਕਾਂਗਰਸ ਦੀ ਜਿੱਤ ਦੀ ਸਕ੍ਰਿਪਟ ਲਿਖਣਗੇ?...
ਰਾਮ ਰਹੀਮ ਖਿਲਾਫ SGPC ਨੇ ਪਟੀਸ਼ਨ ਕੀਤੀ ਦਾਇਰ ... SC ਨੇ ਸਪੱਸ਼ਟ ਤੌਰ 'ਤੇ ਸੁਣਵਾਈ ਤੋਂ ਕਰ ਦਿੱਤਾ ਇਨਕਾਰ... ਜਾਣੋ ਕਿਉਂ?
ਰਾਮ ਰਹੀਮ ਖਿਲਾਫ SGPC ਨੇ ਪਟੀਸ਼ਨ ਕੀਤੀ ਦਾਇਰ ... SC ਨੇ ਸਪੱਸ਼ਟ ਤੌਰ 'ਤੇ ਸੁਣਵਾਈ ਤੋਂ ਕਰ ਦਿੱਤਾ ਇਨਕਾਰ... ਜਾਣੋ ਕਿਉਂ?...
ਕੁੰਭ ਮੇਲਾ 2025: ਦੁਨੀਆ ਦਾ ਸਭ ਤੋਂ ਵੱਡਾ ਸਮਾਗਮ, 66 ਕਰੋੜ ਤੋਂ ਵੱਧ ਲੋਕਾਂ ਨੇ ਲਗਾਈ ਪਵਿੱਤਰ ਡੁਬਕੀ
ਕੁੰਭ ਮੇਲਾ 2025: ਦੁਨੀਆ ਦਾ ਸਭ ਤੋਂ ਵੱਡਾ ਸਮਾਗਮ, 66 ਕਰੋੜ ਤੋਂ ਵੱਧ ਲੋਕਾਂ ਨੇ ਲਗਾਈ ਪਵਿੱਤਰ ਡੁਬਕੀ...
ਪੰਜਾਬੀ ਭਾਸ਼ਾ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਸੀਬੀਐਸਈ ਨੇ ਲਿਆ ਵੱਡਾ ਫੈਸਲਾ
ਪੰਜਾਬੀ ਭਾਸ਼ਾ ਨੂੰ ਲੈ ਕੇ ਹੰਗਾਮੇ ਤੋਂ ਬਾਅਦ ਸੀਬੀਐਸਈ ਨੇ ਲਿਆ ਵੱਡਾ ਫੈਸਲਾ...